ਖੜਗੇ ਨੇ ਪੀਐਮ ਮੋਦੀ ਨੂੰ ਪੱਤਰ ਲਿਖ ਆਲੋਕ ਵਰਮਾ ਦੀ ਰਿਪੋਰਟ ਨੂੰ ਜਨਤਕ ਕਰਨ ਦੀ ਕੀਤੀ ਅਪੀਲ
Published : Jan 15, 2019, 5:11 pm IST
Updated : Jan 15, 2019, 5:11 pm IST
SHARE ARTICLE
Mallikarjun Kharge
Mallikarjun Kharge

ਕਾਂਗਰਸ  ਦੇ ਸੀਨੀਅਰ ਨੇਤਾ ਮਲਿਕਾਜੁਰਨ ਖੜਗੇ (Mallikarjun Kharge) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੂੰ ਪੱਤਰ ਲਿੱਖ ਕੇ ਅਪੀਲ....

ਨਵੀਂ ਦਿੱਲੀ: ਕਾਂਗਰਸ  ਦੇ ਸੀਨੀਅਰ ਨੇਤਾ ਮਲਿਕਾਜੁਰਨ ਖੜਗੇ (Mallikarjun Kharge) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੂੰ ਪੱਤਰ ਲਿੱਖ ਕੇ ਅਪੀਲ ਕੀਤੀ ਹੈ ਕਿ ਸਾਬਕਾ ਸੀਬੀਆਈ ਨਿਦੇਸ਼ਕ ਆਲੋਕ ਵਰਮਾ (Alok Verma) ਦੇ ਮਾਮਲੇ 'ਚ ਸੀਵੀਸੀ ਦੀ ਜਾਂਚ ਰਿਪੋਰਟ ਅਤੇ 10 ਜਨਵਰੀ ਨੂੰ ਹੋਈ ਉੱਚ ਅਧਿਕਾਰ ਪ੍ਰਾਪਤ ਚੋਣ ਕਮੇਟੀ ਦੀ ਬੈਠਕ ਦਾ ਵੇਰਵਾ ਜਨਤਕ ਕੀਤਾ ਜਾਵੇ ਤਾਂ ਜੋਂ ਜਨਤਾ ਆਪਣੇ ਆਪ ਸਿੱਟੇ 'ਤੇ ਪਹੁੰਚ ਸਕੇ।

 

Mallikarjun KhargeMallikarjun Kharge

ਨਿਊਜ ਏਜੰਸੀ ਮੁਤਾਬਕ ਨਾਲ ਹੀ ਖੜਗੇ ਨੇ ਬਿਨਾਂ ਕਿਸੇ ਦੇਰੀ ਕਿਤੇ, ਨਵੇਂ ਨਿਦੇਸ਼ਕ ਦੀ ਨਿਯੁਕਤੀ ਲਈ ਚੋਣ ਕਮੇਟੀ ਦੀ ਐਮਰਜੈਂਸੀ ਬੈਠਕ ਬੁਲਾਣ ਲਈ ਵੀ ਕਿਹਾ ਹੈ । ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਇਸ ਮਾਮਲੇ 'ਚ ਸਰਕਾਰ  ਦੇ ਕਦਮ ਇਹੀ ਦਰਸ਼ਾਉਂਦੇ ਹਨ ਕਿ ਉਹ ਨਹੀਂ ਚਾਹੁੰਦੀ ਕਿ ਸੀਬੀਆਈ ਇਕ ਅਣਾਦ ਨਿਦੇਸ਼ਕ  ਦੇ ਤਹਿਤ ਕੰਮ ਕਰੇ।

ਦਰਅਸਲ ਪਿਛਲੇ 10 ਜਨਵਰੀ ਨੂੰ ਹੋਈ ਚੋਣ ਕਮੇਟੀ ਦੀ ਬੈਠਕ 'ਚ ਖੜਗੇ ਨੇ ਆਲੋਕ ਵਰਮਾ ਨੂੰ ਸੀਬੀਆਈ ਨਿਦੇਸ਼ਕ ਦੇ ਅਹੁਦੇ ਤੋਂ ਹਟਾਏ ਜਾਣ ਦਾ ਵਿਰੋਧ ਕੀਤਾ ਸੀ । ਖੜਗੇ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਿਹਾ ਕਿ ਸੀਵੀਸੀ ਦੀ ਜਾਂਚ ਰਿਪੋਰਟ, ਜਸਟਿਸ ਏਕੇ ਪਟਨਾਇਕ ਦੀ ਜਾਂਚ ਰਿਪੋਰਟ ਅਤੇ ਚੋਣ ਕਮੇਟੀ ਦੀ ਬੈਠਕ ਦਾ ਵੇਰਵਾ  ਜਨਤਕ ਕੀਤਾ ਜਾਵੇ ਤਾਂ ਜੋ ਜਨਤਾ ਇਸ ਮਾਮਲੇ 'ਚ ਅਪਣੇ ਆਪ ਸਿੱਟਾ ਤੱਕ ਪਹੁੰਚ ਸਕਣ।

Mallikarjun KhargeMallikarjun Kharge

 ਦੂਜੇ ਪਾਸੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਤੋਂ ਬਿਨਾਂ ਕਿਸੇ ਦੇਰੀ ਦੇ ਨਵੇਂ ਨਿਦੇਸ਼ਕ ਦੀ ਨਿਯੁਕਤੀ ਲਈ ਚੋਣ ਕਮੇਟੀ ਦੀ ਐਮੲਜੈਂਸੀ ਬੈਠਕ ਬੁਲਾਉਣ ਲਈ ਵੀ ਕਿਹਾ ਹੈ। ਸੂਤਰਾਂ ਦੀ ਮਨੀਏ ਤਾਂ ਜਸਟਿਸ ਪਟਨਾਇਕ ਨੇ ਕਿਹਾ ਕਿ ਆਲੋਕ ਵਰਮਾ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਕੋਈ ਗਵਾਹੀ ਨਹੀਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਤਾ ਵਾਲੀ ਇਕ ਉੱਚ ਅਧਿਕਾਰ ਪ੍ਰਾਪਤ ਕਮੇਟੀ ਨੇ ਪਿਛਲੇ ਵੀਰਵਾਰ ਨੂੰ ਆਲੋਕ ਵਰਮਾ ਨੂੰ ਸੀਬੀਆਈ ਨਿਦੇਸ਼ਕ ਦੇ ਅਹੁਦੇ ਤੋਂ ਹਟਾ ਦਿਤਾ ਸੀ। ਇਸ ਦੇ ਅਗਲੇ ਦਿਨ ਸ਼ੁੱਕਰਵਾਰ ਨੂੰ ਆਲੋਕ ਵਰਮਾ ਨੇ ਸਰਕਾਰੀ ਸੇਵਾ ਤੋਂ ਅਸਤੀਫਾ ਦੇ ਦਿਤਾ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਟੇਜ ਤੋਂ CM Bhagwant Mann ਨੇ ਭਰੀ ਹੁੰਕਾਰ, SHERY KALSI ਲਈ ਮੰਗੀ Vote, ਸੁਣੋ ਕੀ ਦਿੱਤਾ ਵੱਡਾ ਬਿਆਨ LIVE

16 May 2024 4:34 PM

ਮਸ਼ੀਨਾਂ 'ਚ ਹੇਰਾਫੇਰੀ ਕਰਨ ਦਾ ਅਧਾਰ ਬਣਾ ਰਹੀ ਹੈ ਭਾਜਪਾ : ਗਾਂਧੀ

16 May 2024 4:04 PM

social media 'ਤੇ troll ਕਰਨ ਵਾਲਿਆਂ ਨੂੰ Kuldeep Dhaliwal ਦਾ ਜਵਾਬ, ਅੰਮ੍ਰਿਤਸਰ ਦੇ ਲੋਕਾਂ 'ਚ ਖੜ੍ਹਾ ਕੇ...

16 May 2024 3:48 PM

“17 ਤੇ 19 ਦੀਆਂ ਚੋਣਾਂ ’ਚ ਉਮੀਦਵਾਰ ਨਿੱਜੀ ਹਮਲੇ ਨਹੀਂ ਸੀ ਕਰਦੇ, ਪਰ ਹੁਣ ਇਸ ਮਾਮਲੇ ’ਚ ਪੱਧਰ ਥੱਲੇ ਡਿੱਗ ਚੁੱਕਾ”

16 May 2024 3:27 PM

'ਕਿਸਾਨ ਜਥੇਬੰਦੀਆਂ ਬਣਾਉਣ ਦਾ ਕੀ ਫ਼ਾਇਦਾ? ਇੰਨੇ ਸਾਲਾਂ 'ਚ ਕਿਉਂ ਕਿਸਾਨੀ ਮੁੱਦੇ ਹੱਲ ਨਹੀਂ ਕਰਵਾਏ?'....

16 May 2024 3:23 PM
Advertisement