
ਦੇਸ਼ ‘ਚ 16 ਜਨਵਰੀ ਤੋਂ ਕੋਰੋਨਾਂ ਟੀਕਾਕਰਨ ਅਭਿਆਨ ਦੀ ਸ਼ੁਰੂਆਤ ਹੈ...
ਨਵੀਂ ਦਿੱਲੀ: ਦੇਸ਼ ‘ਚ 16 ਜਨਵਰੀ ਤੋਂ ਕੋਰੋਨਾਂ ਟੀਕਾਕਰਨ ਅਭਿਆਨ ਦੀ ਸ਼ੁਰੂਆਤ ਹੈ, ਬਹੁਜਨ ਸਮਾਜ ਪਾਰਟੀ (ਬੀਐਸਪੀ) ਦੀ ਰਾਸ਼ਟਰੀ ਪ੍ਰਧਾਨ ਮਾਇਆਵਤੀ ਨੇ ਟੀਕਾਕਰਨ ਅਭਿਆਨ ਸ਼ੁਰੂ ਕਰਨ ਦੇ ਸਰਕਾਰ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਮਾਇਆਵਤੀ ਨੇ ਕੇਂਦਰ ਅਤੇ ਰਾਜ ਸਰਕਾਰ ਨਾਲ ਦੇਸ਼ ‘ਚ ਸਭ ਨੂੰ ਮੁਫ਼ਤ ‘ਚ ਵੈਕਸੀਨ ਮੁਹੱਈਆ ਕਰਾਉਣ ਦਾ ਫ਼ੈਸਲਾ ਲਿਆ ਹੈ।
BSP Chief Mayawati
ਇਸ ਦੌਰਾਨ ਬਸਪਾ ਪ੍ਰਧਾਨ ਮਾਇਆਵਤੀ ਨੇ ਕਿਹਾ ਕਿ ਜੇਕਰ ਉਤਰ ਪ੍ਰਦੇਸ਼ ਵਿਚ ਬਸਪਾ ਦੀ ਸਰਕਾਰ ਬਣੀ ਤਾਂ ਉਹ ਸਭ ਨੂੰ ਮੁਫ਼ਤ ‘ਚ ਕੋਵਿਡ-19 ਵੈਕਸੀਨ ਮੁਹੱਈਆਂ ਕਰਾਏਗੀ। ਇਸਦੇ ਨਾਲ ਹੀ ਮਾਇਆਵਤੀ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਕੇਂਦਰ ਸਰਕਾਰ ਤੋਂ ਦਿੱਲੀ ਵਿਚ ਅੰਦੋਲਨਕਾਰੀ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਨੂੰ ਮੰਜ਼ੂਰ ਕਰਨ ਦਾ ਫ਼ੈਸਲਾ ਵੀ ਲਿਆ ਹੈ।
ਕਿਸੇ ਵੀ ਪਾਰਟੀ ਨਾਲ ਗਠਜੋੜ ਨਹੀਂ
BSP Chief Mayawati
ਬਸਪਾ ਪ੍ਰਮੁੱਖ ਮਾਇਆਵਤੀ ਨੇ ਕਿਹਾ ਕਿ ਉਤਰ ਪ੍ਰਦੇਸ਼ ਅਤੇ ਉਤਰਾਖੰਡ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਲਈ ਬਸਪਾ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਨਾਲ ਕੋਈ ਗਠਬੰਧਨ ਨਹੀਂ ਕਰੇਗੀ। ਪਾਰਟੀ ਅਪਣੇ ਦਮ ‘ਤੇ ਸਾਰੀਆਂ ਵਿਧਾਨ ਸਭਾ ਹਲਕਿਆਂ ‘ਚ ਚੋਣਾਂ ਲੜੇਗੀ।
ਸਪਾ ਨੇ ਵੀ ਗਠਜੋੜ ਨਾ ਕਰਨ ਦਾ ਕੀਤਾ ਐਲਾਨ
BSP Chief Mayawati
ਜ਼ਿਕਰਯੋਗ ਹੈ ਕਿ ਇਸਤੇਂ ਪਹਿਲਾਂ ਸਮਾਜਵਾਦੀ ਪਾਰਟੀ (ਸਪਾ) ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਨੇ ਐਲਾਨ ਕੀਤਾ ਸੀ ਕਿ ਉਹ ਉਤਰ ਪ੍ਰਦੇਸ਼ ਵਿਚ 2022 ‘ਚ ਵਿਧਾਨ ਸਭਾ ਚੋਣਾਂ ਦੌਰਾਨ ਕਿਸੇ ਵੀ ਵੱਡੀ ਪਾਰਟੀ ਨਾਲ ਗਠਜੋੜ ਨਹੀਂ ਕਰਨਗੇ। ਹਾਲਾਂਕਿ, ਅਖਿਲੇਸ਼ ਨੇ ਕਿਹਾ ਸੀ ਕਿ ਉਹ ਛੋਟੀਆਂ ਪਾਰਟੀਆਂ ਨਾਲ ਗਠਜੋੜ ਕਰਨਗੇ। ਸਪਾ ਨੇ ਮਹਾਨ ਪਾਰਟੀ ਸਮੇਤ ਕਈ ਪਾਰਟੀ ਗਠਜੋੜ ਵੀ ਕੀਤਾ ਹੈ।
ਸਪਾ-ਬਸਪਾ ਨੇ ਮਿਲਕੇ ਲੜੀ ਸੀ ਲੋਕਸਭਾ ਚੋਣ
Mayawati
2019 ਦੀਆਂ ਲੋਕ ਸਭਾ ਚੋਣਾਂ ਵਿਚ ਸਪਾ ਅਤੇ ਬਸਪਾ ਨੇ ਹੱਥ ਮਿਲਾਇਆ ਸੀ। ਇਸ ਚੋਣਾਂ ਦੌਰਾਨ ਮਾਇਆਵਤੀ ਅਤੇ ਅਖਿਲੇਸ਼ ਇਕ ਮੰਚ ‘ਤੇ ਆ ਕੇ ਮੋਦੀ ਲਹਿਰ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਗਠਜੋੜ ਦਾ ਸਭ ਤੋਂ ਵੱਧ ਮਾਇਆਵਤੀ ਨੂੰ ਹੋਇਆ। 2014 ਦੀਆਂ ਚੋਣਾਂ ਵਿਚ ਇਕ ਵੀ ਸੀਟ ਨਾ ਜਿੱਤਣ ਵਾਲੀ ਬਸਪਾ ਨੇ 10 ਸੀਟਾਂ ਉਤੇ ਜਿੱਤ ਪ੍ਰਾਪਤ ਕੀਤੀ। ਉਥੇ ਹੀ ਸਪਾ 2014 ਦੀ ਤਰ੍ਹਾਂ 2019 ‘ਚ 5 ਸੀਟਾਂ ‘ਤੇ ਸਿਮਟ ਗਈ।