ਭਾਰਤੀ ਫ਼ੌਜ ਦਿਵਸ ਮੌਕੇ ਜੈਸਲਮੇਰ 'ਚ ਲਗਾਇਆ ਗਿਆ ਦੁਨੀਆਂ ਦਾ ਸਭ ਤੋਂ ਵੱਡਾ ਤਿਰੰਗਾ
Published : Jan 15, 2022, 7:02 pm IST
Updated : Jan 15, 2022, 7:02 pm IST
SHARE ARTICLE
The world's largest tricolor flat at Jaisalmer on Indian Army Day
The world's largest tricolor flat at Jaisalmer on Indian Army Day

225 ਫੁੱਟ ਲੰਬੇ,150 ਫੁੱਟ ਚੌੜੇ ਅਤੇ 1400 ਕਿੱਲੋਗ੍ਰਾਮ ਦੇ ਇਸ ਰਾਸ਼ਟਰੀ ਝੰਡੇ ਨੂੰ 'ਖਾਦੀ' ਨਾਲ ਕੀਤਾ ਗਿਆ ਹੈ ਤਿਆਰ

ਰਾਜਸਥਾਨ : ਭਾਰਤੀ ਫ਼ੌਜ ਦਿਵਸ ਮੌਕੇ ਜੈਸਲਮੇਰ ਵਿੱਚ ਦੁਨੀਆਂ ਦਾ ਸਭ ਤੋਂ ਵੱਡਾ ਖਾਦੀ ਦਾ ਬਣਿਆ ਤਿਰੰਗਾ ਲਗਾਇਆ ਗਿਆ ਹੈ। ਦੱਸ ਦੇਈਏ ਕਿ ਸਨਿਚਰਵਾਰ ਯਾਨੀ ਅੱਜ 74ਵੇਂ ਫ਼ੌਜ ਦਿਵਸ ਦੇ ਮੌਕੇ 'ਤੇ ਰਾਜਸਥਾਨ ਦੇ ਲੌਂਗੇਵਾਲਾ 'ਚ ਭਾਰਤ-ਪਾਕਿਸਤਾਨ ਸਰਹੱਦ 'ਤੇ ਇਹ ਕੌਮੀ ਝੰਡਾ ਪ੍ਰਦਰਸ਼ਿਤ ਕੀਤਾ ਗਿਆ। ਲੌਂਗੇਵਾਲਾ ਵਿੱਚ ਇਹ ਜਨਤਕ ਪ੍ਰਦਰਸ਼ਨ ਝੰਡੇ ਦਾ ਪੰਜਵਾਂ ਅਜਿਹਾ ਪ੍ਰਦਰਸ਼ਨ ਹੈ, ਜਿਸਦਾ ਉਦਘਾਟਨ ਪਿਛਲੇ ਸਾਲ ਗਾਂਧੀ ਜਯੰਤੀ ਮੌਕੇ ਲੇਹ ਵਿੱਚ ਕੀਤਾ ਗਿਆ ਸੀ।

The world's largest tricolor flat at Jaisalmer on Indian Army DayThe world's largest tricolor flat at Jaisalmer on Indian Army Day

ਇਸਦਾ ਦੂਜਾ ਜਨਤਕ ਪ੍ਰਦਰਸ਼ਨ 8 ਅਕਤੂਬਰ 2021 ਨੂੰ ਹਿੰਡਨ ਏਅਰਬੇਸ 'ਤੇ ਏਅਰ ਫੋਰਸ ਦਿਵਸ 'ਤੇ ਸੀ। ਤੀਜਾ 21 ਅਕਤੂਬਰ ਨੂੰ ਲਾਲ ਕਿਲ੍ਹੇ 'ਤੇ ਸੀ, ਜਦੋਂ ਦੇਸ਼ ਨੇ 100 ਕਰੋੜ ਕੋਵਿਡ -19 ਟੀਕਾਕਰਨ ਪੂਰਾ ਕੀਤਾ ਸੀ। 4 ਦਸੰਬਰ ਨੂੰ, ਇਸ ਨੂੰ ਨੇਵੀ ਦਿਵਸ 'ਤੇ ਗੇਟਵੇਅ ਆਫ਼ ਇੰਡੀਆ ਦੇ ਨੇੜੇ ਪ੍ਰਦਰਸ਼ਿਤ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਇਹ ਤਿਰੰਗਾ 225 ਫੁੱਟ ਲੰਬਾ, 150 ਫੁੱਟ ਚੌੜਾ ਅਤੇ ਲਗਭਗ 1400 ਕਿਲੋਗ੍ਰਾਮ ਭਾਰਾ ਹੈ, ਜਦੋਂ ਕਿ ਕੇਂਦਰ ਵਿੱਚ ਅਸ਼ੋਕ ਚੱਕਰ ਦਾ ਵਿਆਸ 30 ਫੁੱਟ ਹੈ।

The world's largest tricolor flat at Jaisalmer on Indian Army DayThe world's largest tricolor flat at Jaisalmer on Indian Army Day

ਹੋਰ ਜਾਣਕਾਰੀ ਦਿੰਦੇ ਹੋਏ ਮੰਤਰਾਲੇ ਨੇ ਅੱਗੇ ਕਿਹਾ ਕਿ 'ਸਮਾਰਕ ਰਾਸ਼ਟਰੀ ਝੰਡਾ' ਬ੍ਰਿਟਿਸ਼ ਸ਼ਾਸਨ ਤੋਂ ਭਾਰਤ ਦੀ ਆਜ਼ਾਦੀ ਦੇ 75 ਸਾਲਾਂ ਦੀ ਯਾਦ ਵਿਚ ਚੱਲ ਰਹੇ 'ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ' ਦੇ ਜਸ਼ਨਾਂ ਨੂੰ ਦਰਸਾਉਣ ਲਈ ਖਾਦੀ ਅਤੇ ਪੇਂਡੂ ਉਦਯੋਗ ਕਮਿਸ਼ਨ (ਕੇਵੀਆਈਸੀ) ਦੀ ਰਚਨਾ ਹੈ।

ਜਾਣਕਾਰੀ ਅਨੁਸਾਰ ਇਸ ਤਿਰੰਗੇ ਨੂੰ ਤਿਆਰ ਕਰਨ ਲਈ 70 ਖਾਦੀ ਕਾਰੀਗਰਾਂ ਨੂੰ 49 ਦਿਨ ਦਾ ਸਮਾਂ ਲੱਗਾ ਅਤੇ ਸਹਾਇਕ ਕਾਮਿਆਂ ਲਈ ਲਗਭਗ 3500 ਘੰਟੇ ਵਾਧੂ ਕੰਮ ਹੋਇਆ। 33, 750 ਵਰਗ ਫੁੱਟ ਦੇ ਕੁੱਲ ਖੇਤਰ ਨੂੰ ਕਵਰ ਕਰਨ ਵਾਲੇ ਝੰਡੇ ਨੂੰ ਬਣਾਉਣ ਲਈ ਹੱਥਾਂ ਨਾਲ 4500 ਮੀਟਰ, ਹੱਥ ਨਾਲ ਬੁਣੇ ਹੋਏ ਖਾਦੀ ਕਪਾਹ ਦੇ ਬੰਟਿੰਗ ਦੀ ਵਰਤੋਂ ਕੀਤੀ ਗਈ ਹੈ। ਇਸ ਤੋਂ ਇਲਾਵਾ ਇਸ ਵੱਡ-ਆਕਾਰੀ ਤਿਰੰਗੇ ਨੂੰ ਮਿਥੀ ਹੋਈ ਜਗ੍ਹਾ 'ਤੇ ਲਗਾਉਣ ਲਈ ਜੇ.ਸੀ.ਬੀ. ਮਸ਼ੀਨਾਂ ਦੀ ਸਹਾਇਤਾ ਲਈ ਗਈ ਹੈ।

SHARE ARTICLE

ਏਜੰਸੀ

Advertisement

Hardeep Mundian Interview: ਚੱਲਦੀ Interview 'ਚ ਮੰਤਰੀ ਦੀਆਂ ਅੱਖਾਂ 'ਚ ਆਏ ਹੰਝੂ, ਜਦੋਂ ਯਾਦ ਕੀਤੀ PM ਦੀ ਗੱਲ!

10 Sep 2025 3:35 PM

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM
Advertisement