
ਭਾਰਤ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਨੇ ਨੇਪਾਲ ਵਿੱਚ ਹੋਏ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ।
ਨੇਪਾਲ - ਨੇਪਾਲ ਵਿਚ ਐਤਵਾਰ ਸਵੇਰੇ ਇੱਕ ਵੱਡਾ ਜਹਾਜ਼ ਹਾਦਸਾ ਵਾਪਰਿਆ। ਯਤੀ ਏਅਰਲਾਈਨਜ਼ ਦਾ ਜਹਾਜ਼ ਕਾਠਮੰਡੂ ਤੋਂ 205 ਕਿਲੋਮੀਟਰ ਦੂਰ ਪੋਖਰਾ ਵਿਚ ਹਾਦਸਾਗ੍ਰਸਤ ਹੋ ਗਿਆ। ਇਹ ਇੱਕ ਏਟੀਆਰ-72 ਜਹਾਜ਼ ਸੀ, ਜਿਸ ਵਿਚ 68 ਯਾਤਰੀ ਅਤੇ ਚਾਲਕ ਦਲ ਦੇ ਚਾਰ ਮੈਂਬਰ ਸਵਾਰ ਸਨ। ਜਹਾਜ਼ ਲੈਂਡਿੰਗ ਤੋਂ ਸਿਰਫ਼ 10 ਸਕਿੰਟ ਪਹਿਲਾਂ ਪਹਾੜੀ ਨਾਲ ਟਕਰਾ ਗਿਆ। ਇਸ ਕਾਰਨ ਜਹਾਜ਼ ਨੂੰ ਅੱਗ ਲੱਗ ਗਈ ਅਤੇ ਇਹ ਖਾਈ ਵਿੱਚ ਡਿੱਗ ਗਿਆ।
ਪੋਖਰਾ ਦੇ ਜ਼ਿਲ੍ਹਾ ਮੈਜਿਸਟਰੇਟ ਟੇਕ ਬਹਾਦੁਰ ਕੇਸੀ ਨੇ ਦੱਸਿਆ ਕਿ ਜਹਾਜ਼ ਦੇ ਮਲਬੇ ਵਿਚੋਂ 68 ਲਾਸ਼ਾਂ ਕੱਢੀਆਂ ਗਈਆਂ ਹਨ। ਹਾਲਾਂਕਿ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਹਾਦਸੇ 'ਚ ਕੋਈ ਵੀ ਨਹੀਂ ਬਚਿਆ। ਹੁਣ ਤੱਕ ਸਿਰਫ਼ ਪੰਜ ਲਾਸ਼ਾਂ ਦੀ ਪਛਾਣ ਹੋ ਸਕੀ ਹੈ। ਬਾਕੀ ਲਾਸ਼ਾਂ ਦੀ ਪਛਾਣ ਕਰਨੀ ਮੁਸ਼ਕਲ ਹੈ। ਫਲਾਈਟ 'ਚ ਸਵਾਰ ਚਾਰ ਹੋਰ ਲੋਕਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਜਹਾਜ਼ ਵਿਚ ਪੰਜ ਭਾਰਤੀ ਯਾਤਰੀ ਵੀ ਸਵਾਰ ਸਨ। ਦੋ ਮਛੇਰਿਆਂ ਨੂੰ ਮੌਕੇ ਤੋਂ ਜ਼ਿੰਦਾ ਬਾਹਰ ਕੱਢ ਲਿਆ ਗਿਆ।
- ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ ਪ੍ਰਚੰਡ ਨੇ ਮੰਤਰੀ ਮੰਡਲ ਦੀ ਹੰਗਾਮੀ ਮੀਟਿੰਗ ਬੁਲਾਈ ਜਿਸ ਤੋਂ ਬਾਅਦ ਨੇਪਾਲ ਸਰਕਾਰ ਨੇ ਹਾਦਸੇ ਦੀ ਜਾਂਚ ਲਈ 5 ਮੈਂਬਰੀ ਕਮੇਟੀ ਬਣਾਈ ਹੈ।
- ਫੌਜ ਬਚਾਅ ਅਤੇ ਰਾਹਤ ਕਾਰਜਾਂ 'ਚ ਲੱਗੀ ਹੋਈ ਹੈ। ਇਕ ਪੁਲਿਸ ਕਰਮਚਾਰੀ ਨੇ ਦੱਸਿਆ ਕਿ ਭੀੜ ਹੋਣ ਕਾਰਨ ਐਂਬੂਲੈਂਸ ਨੂੰ ਬਚਾਅ ਵਾਲੀ ਥਾਂ 'ਤੇ ਪਹੁੰਚਣ 'ਚ ਮੁਸ਼ਕਲ ਆ ਰਹੀ ਸੀ।
ਭਾਰਤ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਨੇ ਨੇਪਾਲ ਵਿੱਚ ਹੋਏ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ।
ਨੇਪਾਲ ਦੇ ਪ੍ਰਧਾਨ ਮੰਤਰੀ ਪ੍ਰਚੰਡ ਨੇ ਪਹਿਲਾਂ ਪੋਖਰਾ ਜਾਣਾ ਸੀ ਪਰ ਖਰਾਬ ਮੌਸਮ ਅਤੇ ਸੁਰੱਖਿਆ ਕਾਰਨਾਂ ਕਰਕੇ ਸੁਰੱਖਿਆ ਟੀਮ ਨੇ ਪੀਐੱਮ ਨੂੰ ਪੋਖਰਾ ਨਾ ਜਾਣ ਦੀ ਸਲਾਹ ਦਿੱਤੀ।
ਪ੍ਰਚੰਡ ਦੇ ਪੋਖਰਾ ਪਹੁੰਚਣ ਤੋਂ ਪਹਿਲਾਂ ਸੁਰੱਖਿਆ ਦਾ ਜਾਇਜ਼ਾ ਲੈਣ ਗਿਆ ਹੈਲੀਕਾਪਟਰ ਅੱਧ ਵਿਚਕਾਰ ਹੀ ਵਾਪਸ ਆ ਗਿਆ।
ਇਹ ਹਾਦਸਾ ਕਾਸਕੀ ਜ਼ਿਲ੍ਹੇ ਦੇ ਪੋਖਰਾ ਵਿਚ ਪੁਰਾਣੇ ਹਵਾਈ ਅੱਡੇ ਅਤੇ ਪੋਖਰਾ ਹਵਾਈ ਅੱਡੇ ਦੇ ਵਿਚਕਾਰ ਵਾਪਰਿਆ। ਖਬਰਾਂ ਮੁਤਾਬਕ ਫਲਾਈਟ ਨੇ ਕਾਠਮੰਡੂ ਤੋਂ ਪੋਖਰਾ ਪਹੁੰਚਣ ਲਈ ਸਵੇਰੇ 10:33 ਵਜੇ ਉਡਾਣ ਭਰੀ। ਪੋਖਰਾ ਹਵਾਈ ਅੱਡਾ ਕਾਠਮੰਡੂ ਤੋਂ 206 ਕਿਲੋਮੀਟਰ ਦੂਰ ਹੈ। ਇੱਥੇ ਪਹੁੰਚਣ ਲਈ 25 ਮਿੰਟ ਲੱਗਦੇ ਹਨ।
ਕੈਪਟਨ ਕਮਲ ਕੇਸੀ ਜਹਾਜ਼ ਉਡਾ ਰਹੇ ਸਨ। 68 ਯਾਤਰੀਆਂ 'ਚੋਂ 53 ਨੇਪਾਲੀ, 5 ਭਾਰਤੀ, 4 ਰੂਸੀ, ਇਕ ਆਇਰਿਸ਼, ਦੋ ਕਰੀਅਨ, ਇਕ ਅਫਗਾਨ ਅਤੇ ਇਕ ਫਰਾਂਸ ਦਾ ਨਾਗਰਿਕ ਸੀ। ਇਨ੍ਹਾਂ ਵਿਚ 3 ਨਵਜੰਮੇ ਬੱਚੇ ਅਤੇ 3 ਲੜਕੇ ਸ਼ਾਮਲ ਹਨ। ਏਅਰਲਾਈਨਜ਼ ਦੇ ਬੁਲਾਰੇ ਸੁਦਰਸ਼ਨ ਬਰਤੌਲਾ ਨੇ ਦੱਸਿਆ ਕਿ ਜਹਾਜ਼ ਦੇ ਮਲਬੇ 'ਚੋਂ ਅਜੇ ਤੱਕ ਕਿਸੇ ਨੂੰ ਵੀ ਜ਼ਿੰਦਾ ਨਹੀਂ ਕੱਢਿਆ ਗਿਆ ਹੈ।