
ਗੰਭੀਰ ਧੁੰਦ ਦੇ ਹਾਲਾਤਾਂ ਦੇ ਵਿਚਕਾਰ, ਦਿੱਲੀ ਏਅਰਪੋਰਟ ਨੇ ਯਾਤਰੀਆਂ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ
Flights Delayed: ਨਵੀਂ ਦਿੱਲੀ - ਦਿੱਲੀ-ਐਨਸੀਆਰ ਵਿਚ ਸੰਘਣੀ ਧੁੰਦ ਅਤੇ ਕੜਾਕੇ ਦੀ ਸਰਦੀ ਦਾ ਕਹਿਰ ਜਾਰੀ ਹੈ। ਸੰਘਣੀ ਧੁੰਦ ਅਤੇ ਖ਼ਰਾਬ ਮੌਸਮ ਨੇ ਦਿੱਲੀ 'ਚ ਉਡਾਣਾਂ ਨੂੰ ਪ੍ਰਭਾਵਿਤ ਕੀਤਾ ਹੈ। ਆਈਜੀਆਈ ਹਵਾਈ ਅੱਡੇ 'ਤੇ ਦਰਜਨ ਦੇ ਕਰੀਬ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਅਤੇ ਕਰੀਬ 150 ਉਡਾਣਾਂ ਲੇਟ ਹੋਈਆਂ। ਇਨ੍ਹਾਂ ਉਡਾਣਾਂ ਵਿਚ ਅੰਤਰਰਾਸ਼ਟਰੀ ਅਤੇ ਘਰੇਲੂ ਦੋਵੇਂ ਸ਼ਾਮਲ ਹਨ।
ਗੰਭੀਰ ਧੁੰਦ ਦੇ ਹਾਲਾਤਾਂ ਦੇ ਵਿਚਕਾਰ, ਦਿੱਲੀ ਏਅਰਪੋਰਟ ਨੇ ਯਾਤਰੀਆਂ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ ਅਤੇ ਉਨ੍ਹਾਂ ਨੂੰ ਯਾਤਰਾ ਕਰਨ ਤੋਂ ਪਹਿਲਾਂ ਏਅਰਲਾਈਨਾਂ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ। ਦਿੱਲੀ 'ਚ ਸੰਘਣੀ ਧੁੰਦ ਦਰਮਿਆਨ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਘੱਟ ਵਿਜ਼ੀਬਿਲਟੀ ਕਾਰਨ ਉਡਾਣਾਂ 'ਚ ਦੇਰੀ ਹੋ ਰਹੀ ਹੈ। ਇਸ ਸਬੰਧ ਵਿਚ ਇੱਕ ਯਾਤਰੀ ਕਾਰਤਿਕ ਤਾਇਲ ਨੇ ਕਿਹਾ, "ਸਾਡੀ ਫਲਾਈਟ 2 ਘੰਟੇ 45 ਮਿੰਟ ਲੇਟ ਹੋਈ। ਅਸੀਂ ਕੋਲਕਾਤਾ ਜਾ ਰਹੇ ਹਾਂ। ਦੇਰੀ ਦਾ ਕਾਰਨ ਧੁੰਦ ਅਤੇ ਖ਼ਰਾਬ ਮੌਸਮ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਇਸ ਦੌਰਾਨ ਇਕ ਹੋਰ ਯਾਤਰੀ ਵੰਸ਼ਿਕਾ ਨੇ ਕਿਹਾ ਕਿ "ਅਸੀਂ ਮੁੰਬਈ ਜਾ ਰਹੇ ਹਾਂ ਅਤੇ ਸਾਡੀ ਫਲਾਈਟ 2 ਘੰਟੇ 55 ਮਿੰਟ ਦੀ ਦੇਰੀ ਨਾਲ ਚੱਲ ਰਹੀ ਹੈ। ਦੇਰੀ ਦਾ ਕਾਰਨ ਖਰਾਬ ਮੌਸਮ ਹੈ ਜਾਂ ਫਲਾਈਟ 'ਚ ਕੋਈ ਸਮੱਸਿਆ ਹੋ ਸਕਦੀ ਹੈ।"ਏਅਰਪੋਰਟ ਅਥਾਰਟੀ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ ਕਿ ਸੰਘਣੀ ਧੁੰਦ ਕਾਰਨ ਦਿੱਲੀ ਹਵਾਈ ਅੱਡੇ 'ਤੇ ਫਲਾਈਟ ਸੰਚਾਲਨ ਪ੍ਰਭਾਵਿਤ ਹੋ ਸਕਦਾ ਹੈ। ਇਸ ਲਈ, ਯਾਤਰੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੀ ਉਡਾਣ ਦੀ ਜਾਣਕਾਰੀ ਲਈ ਸਬੰਧਤ ਏਅਰਲਾਈਨ ਨਾਲ ਸੰਪਰਕ ਕਰਨ।
ਧਿਆਨ ਯੋਗ ਹੈ ਕਿ ਇਸ ਤੋਂ ਪਹਿਲਾਂ ਐਤਵਾਰ ਨੂੰ ਪੂਰੇ ਉੱਤਰੀ ਭਾਰਤ ਵਿਚ ਘੱਟ ਦਿੱਖ ਅਤੇ ਸੰਘਣੀ ਧੁੰਦ ਦੀ ਸਥਿਤੀ ਨੇ ਇੰਡੀਗੋ ਉਡਾਣ ਸੰਚਾਲਨ ਨੂੰ ਪ੍ਰਭਾਵਿਤ ਕੀਤਾ, ਜਿਸ ਨਾਲ ਹਵਾਈ ਯਾਤਰੀਆਂ ਨੂੰ ਭਾਰੀ ਅਸੁਵਿਧਾ ਹੋਈ।