Wholesale Inflation: ਦਸੰਬਰ ’ਚ ਥੋਕ ਮਹਿੰਗਾਈ ਦਰ ਵਧ ਕੇ 0.73 ਫੀ ਸਦੀ ਹੋਈ 
Published : Jan 15, 2024, 4:55 pm IST
Updated : Jan 15, 2024, 4:55 pm IST
SHARE ARTICLE
In December, the wholesale inflation rate increased to 0.73 percent
In December, the wholesale inflation rate increased to 0.73 percent

ਖਾਣ-ਪੀਣ ਦੀਆਂ ਵਸਤਾਂ, ਖਾਸ ਕਰ ਕੇ ਸਬਜ਼ੀਆਂ ਅਤੇ ਦਾਲਾਂ ਦੀਆਂ ਕੀਮਤਾਂ ’ਚ ਤੇਜ਼ੀ ਨਾਲ ਵਾਧੇ ਕਾਰਨ ਵਧੀ ਮਹਿੰਗਾਈ ਦਰ

Wholesale Inflation: ਨਵੀਂ ਦਿੱਲੀ : ਥੋਕ ਮਹਿੰਗਾਈ ਦਰ ਦਸੰਬਰ ’ਚ ਵਧ ਕੇ 0.73 ਫੀ ਸਦੀ ’ਤੇ ਪਹੁੰਚ ਗਈ। ਇਹ ਵਾਧਾ ਖਾਣ-ਪੀਣ ਦੀਆਂ ਵਸਤਾਂ, ਖਾਸ ਕਰ ਕੇ ਸਬਜ਼ੀਆਂ ਅਤੇ ਦਾਲਾਂ ਦੀਆਂ ਕੀਮਤਾਂ ’ਚ ਤੇਜ਼ੀ ਨਾਲ ਵਾਧੇ ਕਾਰਨ ਹੋਇਆ ਹੈ। ਥੋਕ ਮੁੱਲ ਸੂਚਕ ਅੰਕ (ਡਬਲਯੂ.ਪੀ.ਆਈ.) ਅਧਾਰਤ ਮਹਿੰਗਾਈ ਅਪ੍ਰੈਲ ਤੋਂ ਅਕਤੂਬਰ ਤਕ ਲਗਾਤਾਰ ਨਕਾਰਾਤਮਕ ਪੱਧਰ ਤੋਂ ਹੇਠਾਂ ਰਹੀ ਸੀ। ਨਵੰਬਰ ’ਚ ਇਹ 0.26 ਫੀ ਸਦੀ ਸੀ। 

ਵਣਜ ਅਤੇ ਉਦਯੋਗ ਮੰਤਰਾਲੇ ਨੇ ਸੋਮਵਾਰ ਨੂੰ ਇਕ ਬਿਆਨ ਵਿਚ ਕਿਹਾ, ‘‘ਵਸਤੂਆਂ, ਮਸ਼ੀਨਰੀ ਅਤੇ ਉਪਕਰਣ ਨਿਰਮਾਣ, ਆਵਾਜਾਈ, ਹੋਰ ਉਪਕਰਣਾਂ ਅਤੇ ਕੰਪਿਊਟਰਾਂ, ਇਲੈਕਟ੍ਰਾਨਿਕ ਅਤੇ ਆਪਟੀਕਲ ਉਤਪਾਦਾਂ ਆਦਿ ਦੀਆਂ ਕੀਮਤਾਂ ਵਿਚ ਵਾਧਾ ਦਸੰਬਰ 2023 ਵਿਚ ਥੋਕ ਮਹਿੰਗਾਈ ਵਿਚ ਵਾਧੇ ਦਾ ਕਾਰਨ ਸੀ।’’
ਖਾਣ-ਪੀਣ ਦੀਆਂ ਵਸਤਾਂ ਦੀ ਮਹਿੰਗਾਈ ਦਸੰਬਰ ’ਚ ਵਧ ਕੇ 9.38 ਫੀ ਸਦੀ ਹੋ ਗਈ, ਜੋ ਨਵੰਬਰ ’ਚ 8.18 ਫੀ ਸਦੀ ਸੀ। ਦਸੰਬਰ ’ਚ ਸਬਜ਼ੀਆਂ ’ਚ ਮਹਿੰਗਾਈ ਦਰ 26.30 ਫੀ ਸਦੀ ਸੀ, ਜਦਕਿ ਦਾਲਾਂ ’ਚ ਮਹਿੰਗਾਈ ਦਰ 19.60 ਫੀ ਸਦੀ ਸੀ। 

ਪਿਛਲੇ ਹਫਤੇ ਜਾਰੀ ਅਧਿਕਾਰਤ ਅੰਕੜਿਆਂ ਮੁਤਾਬਕ ਦਸੰਬਰ ’ਚ ਪ੍ਰਚੂਨ ਜਾਂ ਖਪਤਕਾਰ ਮੁੱਲ ਸੂਚਕ ਅੰਕ (ਸੀ.ਪੀ.ਆਈ.) ਆਧਾਰਤ ਮਹਿੰਗਾਈ ਦਰ ਚਾਰ ਮਹੀਨਿਆਂ ਦੇ ਉੱਚੇ ਪੱਧਰ 5.69 ਫੀ ਸਦੀ ’ਤੇ ਪਹੁੰਚ ਗਈ। ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਪਿਛਲੇ ਮਹੀਨੇ ਅਪਣੀ ਦੁਮਾਹੀ ਮੁਦਰਾ ਨੀਤੀ ’ਚ ਵਿਆਜ ਦਰਾਂ ’ਚ ਕੋਈ ਤਬਦੀਲੀ ਨਹੀਂ ਕੀਤੀ ਸੀ। ਇਸ ਨੇ ਨਵੰਬਰ ਅਤੇ ਦਸੰਬਰ ’ਚ ਵਧਦੀ ਖੁਰਾਕ ਮਹਿੰਗਾਈ ਦੇ ਜੋਖਮਾਂ ਨੂੰ ਵੀ ਦਰਸਾਇਆ।

(For more news apart from Wholesale Inflation, stay tuned to Rozana Spokesman)

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement