ਵਿਲੇਜ ਡਿਫ਼ੈਂਸ ਗਾਰਡ ਹੇਠ ਪਿੰਡ-ਪਿੰਡ ਪਹਿਰਾ ਦੇ ਰਹੀਆਂ ਨੇ ਪਹਾੜੀ ਔਰਤਾਂ

By : GAGANDEEP

Published : Jan 15, 2026, 6:30 am IST
Updated : Jan 15, 2026, 8:07 am IST
SHARE ARTICLE
Village defense guards are guarding villages in the hilly region.
Village defense guards are guarding villages in the hilly region.

ਮੋਢੇ ਉਤੇ ਬੰਦੂਕ... ਸਿਰ ਉਤੇ ਜ਼ਿੰਮੇਵਾਰੀਆਂ ਦੀ ਪੰਡ

ਜੰਮੂ : ਡੋਡਾ, ਕਿਸ਼ਤਵਾੜ ਅਤੇ ਰਾਮਬਨ ਜ਼ਿਲ੍ਹਿਆਂ ਵਿਚ ਸੈਂਕੜੇ ਔਰਤਾਂ ਅਪਣੇ ਪਿੰਡਾਂ ਦੀ ਰਾਖੀ ਕਰ ਰਹੀਆਂ ਹਨ। ਵਿਲੇਜ ਡਿਫੈਂਸ ਗਾਰਡ (ਵੀਡੀਜੀ) ਫੋਰਸ ਹੇਠ ਉਹ ਅਤਿਵਾਦ ਵਿਰੁਧ ਲੜਾਈ ਵਿਚ ਅਪਣੀ ਕਾਬਲੀਅਤ ਸਾਬਤ ਕਰ ਰਹੀਆਂ ਹਨ। ਇਹ ਔਰਤਾਂ 1990 ਦੇ ਦਹਾਕੇ ਤੋਂ ਇਨ੍ਹਾਂ ਜ਼ਿਲ੍ਹਿਆਂ ਵਿਚ ਅਤਿਵਾਦ ਨਾਲ ਲੜ ਰਹੀਆਂ ਹਨ, ਅਪਣੇ ਪਿੰਡਾਂ ਵਿਚ ਸੁਰੱਖਿਆ ਦੇ ਭਰੋਸੇਯੋਗ ਥੰਮ੍ਹ ਬਣ ਗਈਆਂ ਹਨ।

ਐਸਪੀ ਭਦਰਵਾਹ ਵਿਨੋਦ ਸ਼ਰਮਾ ਨੇ ਦੱਸਿਆ ਕਿ ਕਠੋਰ ਸਰਦੀਆਂ ਦੌਰਾਨ, ਬਹੁਤ ਸਾਰੇ ਪੁਰਸ਼ ਮੈਂਬਰ ਅਪਣੀ ਰੋਜ਼ੀ-ਰੋਟੀ ਕਮਾਉਣ ਲਈ ਉੱਤਰਾਖੰਡ, ਦਿੱਲੀ ਅਤੇ ਮੁੰਬਈ ਵਰਗੇ ਹੋਰ ਰਾਜਾਂ ਵਿਚ ਪ੍ਰਵਾਸ ਕਰਦੇ ਹਨ। ਇਸ ਸਮੇਂ ਦੌਰਾਨ, ਬਹੁਤ ਸਾਰੇ ਪਿੰਡ ਬਜ਼ੁਰਗਾਂ ਨੂੰ ਛੱਡ ਕੇ ਪੁਰਸ਼ ਮੈਂਬਰ ਤੋਂ ਬਿਨਾਂ ਰਹਿ ਜਾਂਦੇ ਹਨ, ਜਿਸ ਨਾਲ ਇਹ ਖੇਤਰ ਅਤਿਵਾਦੀ ਗਤੀਵਿਧੀਆਂ ਲਈ ਕਮਜ਼ੋਰ ਹੋ ਜਾਂਦੇ ਹਨ।

ਮਹਿਲਾ ਵੀਡੀਜੀ ਮੈਂਬਰਾਂ ਨੂੰ ਅਪਣੇ ਪਿੰਡਾਂ ਦੀ ਰਾਖੀ ਲਈ ਸਿਖਲਾਈ ਦਿਤੀ ਗਈ ਹੈ। ਇਹ ਔਰਤਾਂ ਦੇਸ਼ ਦੀ ਸੁਰੱਖਿਆ ਬਾਰੇ ਓਨੀਆਂ ਹੀ ਚਿੰਤਤ ਹਨ, ਜਿੰਨੀਆਂ ਉਨ੍ਹਾਂ ਦੇ ਪੁਰਸ਼ ਹਮਰੁਤਬਾ। ਉਨ੍ਹਾਂ ਕਿਹਾ, ‘‘ਅਸੀਂ ਉਨ੍ਹਾਂ ਨੂੰ ਅਤਿਵਾਦੀਆਂ ਨਾਲ ਲੜਨ ਦੀਆਂ ਰਣਨੀਤੀਆਂ ਅਤੇ ਤਰੀਕੇ ਸਿਖਾਉਂਦੇ ਹਾਂ ਅਤੇ ਉਨ੍ਹਾਂ ਨੇ ਅਪਣੇ ਆਪ ਨੂੰ ਸਾਬਤ ਕੀਤਾ ਹੈ। ਹੁਣ ਤੱਕ ਅਸੀਂ ਇਨ੍ਹਾਂ ਬਹਾਦਰ ਔਰਤਾਂ ਤੋਂ ਸ਼ਾਨਦਾਰ ਨਤੀਜੇ ਦੇਖੇ ਹਨ।’’ ਵੀਡੀਜੀ ਮੈਂਬਰਾਂ ਦੀ ਸਰਗਰਮ ਭਾਗੀਦਾਰੀ ਨਾਲ, ਦੂਰ-ਦੁਰਾਡੇ ਖੇਤਰਾਂ ਵਿਚ ਸੁਰੱਖਿਆ ਪ੍ਰਣਾਲੀ ਹੁਣ ਮਜ਼ਬੂਤ ਹੋ ਗਈ ਹੈ ਅਤੇ ਅਤਿਵਾਦੀਆਂ ਲਈ ਇਨ੍ਹਾਂ ਪਿੰਡਾਂ ਵਿਚ ਦਾਖ਼ਲ ਹੋਣਾ ਮੁਸ਼ਕਲ ਹੋ ਗਿਆ ਹੈ।               (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement