ਦਿਸ਼ਾ ਰਵੀ ਦੀ ਗ੍ਰਿਫਤਾਰੀ ’ਤੇ ਮਚਿਆ ਸਿਆਸੀ ਬਵਾਲ!
Published : Feb 15, 2021, 4:37 pm IST
Updated : Feb 15, 2021, 4:37 pm IST
SHARE ARTICLE
Disha Ravi
Disha Ravi

ਟੂਲਕਿੱਟ ਵਿਚ ਦੱਸਿਆ ਗਿਆ  ਸੀ ਕਿ ਕਿਸਾਨ ਅੰਦੋਲਨ ਵਿਚ ਸੋਸ਼ਲ ਮੀਡੀਆ ’ਤੇ ਸਮਰਥਨ ਕਿਵੇਂ ਇਕੱਠਾ ਕੀਤਾ ਜਾਵੇ

 ਨਵੀਂ ਦਿੱਲੀ: ਪੁਲਿਸ ਵੱਲੋਂ ਟੂਲਕਿੱਟ ਮਾਮਲੇ ’ਚ 22 ਸਾਲਾ ਵਾਤਾਵਰਣ ਪ੍ਰੇਮੀ ਦਿਸ਼ਾ ਰਵੀ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਦੇਸ਼ ਵਿਚ ਹੀ ਨਹੀਂ ਬਲਕਿ ਵਿਸ਼ਵ ਭਰ ਵਿਚ ਸਿਆਸੀ ਬਵਾਲ ਮੱਚ ਗਿਆ ਹੈ। ਜਿੱਥੇ ਭਾਰਤ ਵਿਚ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਵੱਲੋਂ ਦਿਸ਼ਾ ਦੀ ਗ੍ਰਿਫ਼ਤਾਰੀ ਦਾ ਵਿਰੋਧ ਕੀਤਾ ਜਾ ਰਿਹਾ, ਉਥੇ ਹੀ ਅਮਰੀਕੀ ਉਪ ਰਾਸ਼ਟਰਪਤੀ ਦੀ ਭਾਣਜੀ ਮੀਨਾ ਹੈਰਿਸ ਸਮੇਤ ਹੋਰ ਬਹੁਤ ਸਾਰੀਆਂ ਹਸਤੀਆਂ ਨੇ ਭਾਰਤ ਸਰਕਾਰ ਦੇ ਇਸ ਕਦਮ ਦੀ ਸਖ਼ਤ ਨਿੰਦਾ ਕੀਤੀ  ਹੈ।

disha Ravidisha Ravi

ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਨੇ ਟਵੀਟ ਜ਼ਰੀਏ ਪੁੱਛਿਆ ਕਿ ‘‘ਕੀ ਕਿਸਾਨਾਂ ਦੇ ਸਮਰਥਨ ਵਾਲੀ ਟੂਲਕਿੱਟ ਭਾਰਤੀ ਸਰਹੱਦ ਵਿਚ ਚੀਨੀ ਘੁਸਪੈਠ ਤੋਂ ਵੀ ਜ਼ਿਆਦਾ ਖ਼ਤਰਨਾਕ ਹੈ?

 

 

ਪ੍ਰਿਯੰਕਾ ਗਾਂਧੀ ਨੇ ਵੀ ਦਿਸ਼ਾ ਦੇ ਹੱਕ ਵਿਚ ਰਿਲੀਜ਼ ਦਿਸ਼ਾ ਰਵੀ ਦਾ ਹੈਸ਼ਟੈਗ ਦਿੰਦਿਆਂ ਟਵੀਟ ਕੀਤਾ ਅਤੇ ਲਿਖਿਆ ‘‘ਡਰਤੇ ਹੈਂ ਬੰਦੂਕੋਂ ਵਾਲੇ ਏਕ ਨਿਹੱਥੀ ਲੜਕੀ ਸੇ, ਫੈਲੇ ਹੈਂ ਹਿੰਮਤ ਦੇ ਉਜਾਲੇ ਇਕ ਨਿਹੱਥੀ ਲੜਕੀ ਸੇ’’।

 

 

ਇਸ ਦੇ ਨਾਲ ਹੀ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਦਿਸ਼ਾ ਦੇ ਹੱਕ ਵਿਚ ਟਵੀਟ ਕਰਦਿਆਂ ਲਿਖਿਆ ‘‘21 ਸਾਲਾ ਦਿਸ਼ਾ ਰਵੀ ਦੀ ਗ੍ਰਿਫ਼ਤਾਰ ਲੋਕਤੰਤਰ ’ਤੇ ਇਕ ਵੱਡਾ ਹਮਲਾ ਹੈ। ਅਪਣੇ ਕਿਸਾਨਾਂ ਦਾ ਸਮਰਥਨ ਕਰਨਾ ਕੋਈ ਅਪਰਾਧ ਨਹੀਂ ਹੈ।’’

 

 

ਇਸੇ ਤਰ੍ਹਾਂ ਕਾਂਗਰਸੀ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਸ਼ਸ਼ੀ ਥਰੂਰ ਨੇ ਲਿਖਿਆ ‘‘ਦਿਸ਼ਾ ਦੀ ਗਿ੍ਰਫ਼ਤਾਰੀ ਭਾਰਤ ’ਚ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਅਤੇ ਰਾਜਨੀਤਕ ਅਸਹਿਮਤੀ ਦੇ ਮਾਮਲੇ ਵਿਚ ਨਵਾਂ ਵਾਧਾ ਹੈ ਕਿਉਂਕਿ ਇਹ ਕਿਸਾਨਾਂ ਦੇ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਨੂੰ ਦਰਸਾਉਂਦਾ ਹੈ।’’

 

 

ਕਿਸਾਨ ਨੇਤਾਵਾਂ ਵੱਲੋਂ ਵੀ ਦਿਸ਼ਾ ਰਵੀ ਦੀ ਗ੍ਰਿਫ਼ਤਾਰ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦਿੱਲੀ ਪੁਲਿਸ ਵੱਲੋਂ ਦਿਸ਼ਾ ਰਵੀ ਦੀ ਕੀਤੀ ਗਈ ਗਿ੍ਰਫ਼ਤਾਰੀ ਦਾ ਸਖ਼ਤ ਵਿਰੋਧ ਕੀਤਾ ਹੈ। 

ਵਿਦੇਸ਼ੀ ਹਸਤੀਆਂ ਵਿਚੋਂ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਾਣਜੀ ਮੀਨਾ ਹੈਰਿਸ ਨੇ ਦਿਸ਼ਾ ਦੇ ਹੱਕ ਵਿਚ ਟਵੀਟ ਕਰਦਿਆਂ ਲਿਖਿਆ ‘‘ਭਾਰਤੀ ਅਧਿਕਾਰੀਆਂ ਨੇ ਇਕ ਹੋਰ 21 ਸਾਲਾਂ ਦੀ ਨੌਜਵਾਨ ਮਹਿਲਾ ਵਰਕਰ ਦਿਸ਼ਾ ਰਵੀ ਨੂੰ ਗ੍ਰਿਫ਼ਤਾਰ ਕੀਤਾ ਹੈ ਕਿਉਂਕਿ ਉਸ ਨੇ ਕਿਸਾਨਾਂ ਦੇ ਵਿਰੋਧ ਦਾ ਸਮਰਥਨ ਕਰਨ ਲਈ ਸੋਸ਼ਲ ਮੀਡੀਆ ਟੂਲਕਿੱਟ ਪੋਸਟ ਕੀਤੀ ਹੈ। ਸਰਕਾਰ ਤੋਂ ਇਹ ਪੁੱਛਣਾ ਚਾਹੀਦੈ ਕਿ ਆਖ਼ਰ ਉਸ ਵੱਲੋਂ ਵਰਕਰਾਂ ਨੂੰ  ਚੁੱਪ ਕਿਉਂ ਕਰਵਾਇਆ ਜਾ ਰਿਹੈ?’’

ਆਓ ਹੁਣ ਤੁਹਾਨੂੰ ਦੱਸਦੇ ਆਂ ਕਿ ਕੌਣ ਐ ਦਿਸ਼ਾ ਰਵੀ?

ਦਿਸ਼ਾ ਰਵੀ ਨਾਰਥ ਬੰਗਲੁਰੂ ਦੇ ਸੋਲਾਦੇਵਨਾ ਹੱਲੀ ਇਲਾਕੇ ਦੀ ਰਹਿਣ ਵਾਲੀ ਵਾਤਾਵਰਣ ਪ੍ਰੇਮੀ ਹੈ। ਉਸ ਨੇ ਮਾਊਂਟ ਕੈਮੇਲ ਕਾਲਜ ਤੋਂ ਬਿਜਨੈੱਸ ਐਡਮਿਨਿਸਟ੍ਰੇਸ਼ਨ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ ਹੈ ਅਤੇ ਉਹ ਗੁੱਡ ਮਾਈਲਕ ਕੰਪਨੀ ਨਾਲ ਜੁੜੀ ਹੋਈ ਹੈ। ਪੁਲਿਸ ਮੁਤਾਬਕ ਗ੍ਰਿਫ਼ਤਾਰ  ਸਮੇਂ ਉਹ ਅਪਣੇ ਘਰ ਵਿਚ ਹੀ ਕੰਮ ਕਰ ਰਹੀ ਸੀ। ਦਿਸ਼ਾ ਦੇ ਪਿਤਾ ਮੈਸੂਰ ਵਿਚ ਇਕ ਐਥਲੈਟਿਕ ਕੋਚ ਹਨ ਜਦਕਿ ਉਸ ਦੀ ਮਾਂ ਇਕ ਘਰੇਲੂ ਔਰਤ ਹੈ।

ਟੂਲਕਿੱਟ ਵਿਚ ਦੱਸਿਆ ਗਿਆ  ਸੀ ਕਿ ਕਿਸਾਨ ਅੰਦੋਲਨ ਵਿਚ ਸੋਸ਼ਲ ਮੀਡੀਆ ’ਤੇ ਸਮਰਥਨ ਕਿਵੇਂ ਇਕੱਠਾ ਕੀਤਾ ਜਾਵੇ। ਹੈਸ਼ਟੈਗ ਦੀ ਵਰਤੋਂ ਕਿਸ ਤਰ੍ਹਾਂ ਕੀਤੀ ਜਾਵੇ ਅਤੇ ਪ੍ਰਦਰਸ਼ਨ ਦੌਰਾਨ ਕੀ ਕੀਤਾ ਜਾਵੇ ਅਤੇ ਕੀ ਨਹੀਂ, ਸਾਰੀ ਜਾਣਕਾਰੀ ਇਸ ਟੂਲਕਿੱਟ ਵਿਚ ਮੌਜੂਦ ਸੀ। 3 ਫਰਵਰੀ ਨੂੰ ਐਕਟੀਵਿਸਟ ਗ੍ਰੇਟਾ ਥਨਬਰਗ ਵੱਲੋਂ ਕਿਸਾਨਾਂ ਦਾ ਸਮਰਥਨ ਕਰਦੇ ਹੋਏ ਇਸ ਟੂਲਕਿੱਟ ਨੂੰ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤਾ ਗਿਆ ਸੀ ਪਰ ਬਾਅਦ ਵਿਚ ਇਸ ਟੂਲਕਿੱਟ ਨੂੰ ਸੋਸ਼ਲ ਮੀਡੀਆ ਨੇ ਪਾਬੰਦੀਸ਼ੁਦਾ ਕਰਕੇ ਡਿਲੀਟ ਕਰ ਦਿੱਤਾ ਸੀ ਪਰ ਭਾਰਤ ਸਰਕਾਰ ਇਸ ਮਾਮਲੇ ਨੂੰ ਦੇਸ਼ ਵਿਰੁੱਧ ਸਾਜਿਸ਼ ਰਚਣ ਦਾ ਮਾਮਲਾ ਦੱਸ ਰਹੀ ਐ, ਜਿਸ ਤਹਿਤ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement