ਦੇਸ਼ 'ਚ ਅੱਜ ਤੋਂ FASTag ਹੋਇਆ ਜ਼ਰੂਰੀ, ਨਹੀਂ ਤਾਂ ਟੋਲ ਪਲਾਜ਼ਾ 'ਤੇ ਲੱਗੇਗਾ ਭਾਰੀ ਜੁਰਮਾਨਾ
Published : Feb 15, 2021, 11:11 am IST
Updated : Feb 15, 2021, 3:32 pm IST
SHARE ARTICLE
fastag
fastag

ਨੈਸ਼ਨਲ ਹਾਈਵੇਅ ਤੋਂ ਜਿੰਨੇ ਵੀ ਟੋਲ ਟੈਕਸ ਆਉਂਦੇ ਹਨ, ਉਨ੍ਹਾਂ 'ਚ 80 ਫੀਸਦ ਹੀ ਫਾਸਟੈਗ ਤੋਂ ਆਉਂਦੇ ਹਨ।

ਨਵੀਂ ਦਿੱਲੀ: ਅੱਜ ਤੋਂ ਪੂਰੇ ਦੇਸ਼ 'ਚ ਨੈਸ਼ਨਲ ਹਾਈਵੇਅ ਟੋਲ 'ਤੇ ਭੁਗਤਾਨ ਲਈ ਫਾਸਟੈਗ ਜ਼ਰੂਰੀ ਹੈ। ਗੱਡੀ 'ਤੇ ਫਾਸਟੈਗ ਨਾ ਹੋਣ ਤੇ ਹੁਣ ਭਾਰੀ ਜੁਰਮਾਨਾ ਵੀਲੱਗੇਗਾ। ਹਾਲਾਂਕਿ ਟੂ ਵਹੀਲਰ ਵਾਹਨਾਂ ਨੂੰ ਫਾਸਟੈਗ ਤੋਂ ਛੋਟ ਦਿੱਤੀ ਹੈ। ਦੱਸਣਯੋਗ ਹੈ ਕਿ ਦੀਦਾਰਗੰਜ ਟੋਲ ਪਲਾਜ਼ਾ ਤੋਂ ਹਰ ਰੋਜ਼ 22 ਹਜ਼ਾਰ ਗੱਡੀਆਂ ਲੰਘ ਰਹੀਆਂ ਹਨ, ਇਨ੍ਹਾਂ ਵਿਚੋਂ ਸਿਰਫ 10 ਤੋਂ 11 ਹਜ਼ਾਰ ਗੱਡੀਆਂ 'ਤੇ ਫਾਸਟੈਗ ਲੱਗਾ ਹੁੰਦਾ ਹੈ। 

FASTagsFASTags

ਨਹੀਂ ਲੱਗਾ FASTag ਤੇ ਭਾਰੀ ਜੁਰਮਾਨਾ 
ਜੇਕਰ ਗੱਡੀ 'ਚ ਫਾਸਟੈਗ ਨਹੀਂ ਲੱਗਾ ਹੋਵੇਗਾ ਤਾਂ ਚਾਲਕ/ਮਾਲਿਕ ਨੂੰ ਟੋਲ ਪਲਾਜ਼ਾ ਪਾਰ ਕਰਨ ਲਈ ਦੁੱਗਣਾ ਟੋਲ ਪਲਾਜ਼ਾ ਜਾਂ ਜੁਰਮਾਨਾ ਦੇਣਾ ਹੋਵੇਗਾ। ਸਰਕਾਰ ਦੀ ਤਿਆਰੀ ਹੈ ਕਿ 15 ਫਰਵਰੀ ਤੋਂ 100 ਫੀਸਦ ਟੋਲ ਫਾਸਟੈਗ ਦੀ ਮਦਦ ਨਾਲ ਹੀ ਕਲੈਕਟ ਕੀਤੇ ਜਾ ਸਕੇ। ਫਿਲਹਾਲ ਨੈਸ਼ਨਲ ਹਾਈਵੇਅ ਤੋਂ ਜਿੰਨੇ ਵੀ ਟੋਲ ਟੈਕਸ ਆਉਂਦੇ ਹਨ, ਉਨ੍ਹਾਂ 'ਚ 80 ਫੀਸਦ ਹੀ ਫਾਸਟੈਗ ਤੋਂ ਆਉਂਦੇ ਹਨ।

Fastag Fastag

ਜਾਣੋ ਕੀ ਹੈ ਫਾਸਟੈਗ
ਫਾਸਟੈਗ ਇਕ ਤਰ੍ਹਾਂ ਦਾ ਟੈਗ ਜਾਂ ਸਟਿੱਕਰ ਹੁੰਦਾ ਹੈ। ਇਹ ਵਾਹਨ ਦੀ ਵਿੰਡਸਕ੍ਰਈਨ 'ਤੇ ਲੱਗਾ ਹੁੰਦਾ ਹੈ। ਫਾਸਟੈਗ ਰੇਡੀਓ ਫ੍ਰੀਕੁਏਂਸੀ ਆਇਡੈਂਟੀਫਿਕੇਸ਼ਨ ਜਾਂ RFID ਤਕਨੀਕ 'ਤੇ ਕੰਮ ਕਰਦਾ ਹੈ। ਇਸ ਤਕਨੀਕ ਜ਼ਰੀਏ ਟੋਲ ਪਲਾਜ਼ਾ 'ਤੇ ਲੱਗੇ ਕੈਮਰੇ ਸਟਿੱਕਰ ਦੇ ਬਾਰ-ਕੋਡ ਨੂੰ ਸਕੈਨ ਕਰ ਲੈਂਦੇ ਹਨ ਤੇ ਟੋਲ ਫੀਸ ਆਪਣੇ ਆਪ ਫਾਸਟੈਗ ਵਾਲੇਟ 'ਚੋਂ ਕੱਟ ਜਾਂਦੀ ਹੈ।

FastagFastag

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement