
ਸੜਕ ਪਾਰ ਕਰਦੇ ਸਮੇਂ ਹੜਬੜਾਬਟ ਜਾਨਲੇਵਾ ਹੋ ਸਕਦੀ ਹੈ
ਨਵੀਂ ਦਿੱਲੀ- ਸੜਕ ਹਾਦਸਿਆਂ ਲਈ ਸਿਰਫ ਵਾਹਨ ਚਾਲਕ ਹੀ ਨਹੀਂ ਕਈ ਵਾਰ ਪੈਲ ਚੱਲਣ ਵਾਲੇ ਲੋਕ ਵੀ ਜ਼ਿੰਮੇਵਾਰ ਹੁੰਦੇ ਹਨ। ਹਰ ਵਾਰ ਹਾਸਾ ਵਾਹਨ ਚਾਲਕ ਕਾਰਨ ਨਹੀਂ ਸਗੋਂ ਪੈਦਲ ਚੱਲਣ ਵਾਲੇ ਲੋਕਾਂ ਕਾਰਨ ਵੀ ਵਾਪਰਦਾ ਹੈ। ਦੱਖਣੀ ਦਿੱਲੀ ਦੇ ਸਾਕੇਤ ਜ਼ਿਲ੍ਹਾਂ ਕੋਰਟ ਨੇ ਮੁਕੱਦਮੇ ਦਾ ਫੈਸਲਾ ਸੁਣਾਉਂਦੇ ਸਮੇਂ ਕਿਹਾ ਕਿ ਇਹਨਾਂ ਤੱਥਾਂ ਨੂੰ ਵੀ ਸ਼ਾਮਲ ਕੀਤਾ ਜਾਵੇ ਕਿ ਆਵਾਜਾਈ ਨਿਯਮਾਂ ਦਾ ਉਲੰਘਣ ਪੈਦਲ ਯਾਤਰੀ ਵੀ ਕਰਦੇ ਹਨ। ਵੱਧ ਰਹੀਆਂ ਸੜਕ ਦੁਰਘਟਨਾਵਾਂ ਪਿੱਛੇ ਪੈਦਲ ਚੱਲ ਰਹੇ ਲਾਪਰਵਾਹ ਲੋਕ ਵੀ ਸ਼ਾਮਲ ਹਨ।
ਸਾਕੇਤ ਕੋਰਟ ਦੇ ਜੱਜ ਏਐੱਸਜੇ ਡੀ ਸਿੰਘ ਨੇ ਸੱਤ ਸਾਲ ਪਹਿਲਾ ਮਸ਼ਕ ਦੁਰਘਟਨਾ ਵਿਚ ਮੌਤ ਦੇ ਮਾਮਲੇ ਵਿਚ ਮੈਟਰੋਪੋਲੀਟਨ ਮੈਜਿਸਟਰੇਟ ਦੀ ਅਦਾਲਤ ਦੇ ਆਦੇਸ਼ ਨੂੰ ਪਲਟਦੇ ਹੋਏ ਆਰੋਪੀ ਵਾਹਨ ਚਾਲਕ ਨੂੰ ਵਰੀ ਕਰ ਦਿੱਤਾ। ਅਦਾਲਤ ਨੇ ਤੱਥਾਂ, ਗਵਾਹਾਂ ਦੇ ਬਿਆਨ ਅਤੇ ਸਬੂਤਾਂ ਦੇ ਆਧਾਰ ’ਤੇ ਫੈਸਲਾ ਲਿਆ ਕਿ ਪੈਦਲ ਚਲ ਰਿਹਾ ਆਦਮੀ ਜਲਦੀ-ਜਲਦੀ ਵਿਚ ਮਾਰਿਆ ਗਿਆ, ਹਾਲਾਂਕਿ ਏਮਸ ਸੈਂਟਰ ਦੀ ਚਿਕਿਤਸਾ ਜਾਂਚ ਰਿਪੋਰਟ ਵਿਚ ਉਸ ਨੂੰ ਚੋਟ ਆਈ ਅਤੇ ਜ਼ਖ਼ਮ ਦਾ ਵੀ ਜਿਕਰ ਹੈ ਇਸ ਤੋਂ ਇਲਾਵਾਂ ਪੋਸਟਮਾਰਟ ਰਿਪੋਰਟ ਵਿਚ ਵੀ ਵਾਹਨ ਨਾਲ ਟੱਕਰ ਲੱਗਣ ਦੀ ਪੁਸ਼ਟੀ ਹੋਈ ਸੀ। ਪਰ ਅਦਾਲਤ ਵਿਚ ਕਿਸੇ ਵੀ ਚਸ਼ਮਦੀਦ ਗਵਾਹ ਨੇ ਤੇਜ ਰਫਤਾਰ ਵਾਹਨ ਚਾਲਕ ਉੱਤੇ ਲਾਪਰਵਾਹੀ ਵਰਤਣ ਦੇ ਆਰੋਪ ਨੂੰ ਤਸਦੀਕ ਨਹੀਂ ਕੀਤਾ।
ਦਰਅਸਲ ਮਾਮਲਾ 2015 ਦਾ ਹੈ। ਜਿਸ ਵਿੱਚ ਦੱਖਣੀ ਦਿੱਲੀ ਦੇ ਸੰਗਮ ਵਿਹਾਰ ਇਲਾਕੇ ਵਿੱਚ ਸੜਕ ਪਾਰ ਕਰ ਰਹੇ ਇੱਕ ਵਿਅਕਤੀ ਨੂੰ ਇੱਕ ਕਾਰ ਨੇ ਟੱਕਰ ਮਾਰ ਦਿੱਤੀ। ਜ਼ਖਮੀ ਨੂੰ ਤੁਰੰਤ ਏਮਜ਼ ਦੇ ਟਰੌਮਾ ਸੈਂਟਰ ਲਿਜਾਇਆ ਗਿਆ, ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਮਾਮਲੇ ਵਿਚ ਮਾਹਿਰਾ ਦੀ ਸਲਾਹ ਦਾ ਵੀ ਹਵਾਲਾ ਦਿੱਤਾ ਗਿਆ ਹੈ, ਜਿਸ ਵਿਚ ਸਾਫ ਕਿਹਾ ਗਿਆ ਹੈ ਕਿ ਸੜਕ ਉੱਤੇ ਚਲਦੇ ਸਮੇਂ ਸਾਵਧਾਨੀ ਵਰਤਣੀ ਚਾਹੀਦੀ ਹੈ। ਮੋਬਾਇਲ, ਈਅਰ ਫੋਨ ਆਦਿ ਲਗਾ ਕੇ ਨਾ ਚੱਲੋ। ਜਿੱਥੇ ਫੁੱਟਪਾਥ ਨਾ ਹੋ ਜਾ ਸਹੀ ਨਾ ਹੋ ਤਾਂ ਟਰੈਫਿਕ ਦੀ ਦਿਸ਼ਾ ਵਿਚ ਮੂੰਹ ਰੱਖ ਕੇ ਚੱਲੋ। ਜ਼ੈਬਰਾ ਕਰਾਸਿੰਗ ਉੱਤੇ ਹੀ ਸੜਕ ਪਾਰ ਕਰੋ, ਲਾਲ ਬੱਤੀ ਹੋ ਤਾਂ ਹੀ ਸੜਕ ਪਾਰ ਕਰੋ। ਸੜਕ ਪਾਰ ਕਰਦੇ ਸਮੇਂ ਹੜਬੜਾਬਟ ਜਾਨਲੇਵਾ ਹੋ ਸਕਦੀ ਹੈ। ਜਾਨ ਨਾ ਵੀ ਜਾਵੇ ਪਰ ਬੁਰੀ ਤਰਾਂ ਜਖ਼ਮੀ ਹੋ ਸਕਦੋ ਹੋ।
ਇਹ ਖ਼ਬਰ ਵੀ ਪੜ੍ਹੋ- ਮਨੀਸ਼ਾ ਗੁਲਾਟੀ ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਬਣੇ ਰਹਿਣਗੇ ਮਹਿਲਾ ਕਮਿਸ਼ਨ ਦੇ ਚੇਅਰਪਰਸਨ
ਹਾਲ ਹੀ 'ਚ ਦਿੱਲੀ ਪੁਲਿਸ ਕਮਿਸ਼ਨਰ ਸੰਜੇ ਅਰੋੜਾ ਨੇ 'ਦਿੱਲੀ ਰੋਡ ਕਰੈਸ਼ ਰਿਪੋਰਟ-2021' ਜਾਰੀ ਕੀਤੀ ਹੈ। ਰਿਪੋਰਟ ਮੁਤਾਬਕ ਦੋ ਚਾਰ ਜਾਂ ਇਸ ਤੋਂ ਵੱਧ ਪਹੀਆ ਵਾਹਨਾਂ ਦੀ ਚਪੇਟ ਵਿਚ ਆਉਣ ਨਾਲ ਸਭ ਤੋਂ ਵੱਧ (41.15) ਫੀਸਦੀ ਮੌਤਾਂ ਪੈਦਲ ਚੱਲਣ ਵਾਲਿਆਂ ਕਾਰਨ ਹੋਈਆਂ ਹਨ। ਦੂਜਾ ਨੰਬਰ ਦੋਪਹੀਆ ਵਾਹਨ ਚਾਲਕਾਂ ਦੀ ਮੌਤ ਦਾ ਹੈ। ਦੋ ਪਹੀਆ ਵਾਹਨ ਦੀ ਮੌਤ ਦਾ 38.1 ਫੀਸਦੀ ਹੈ।