Sonia Gandhi: ਸੋਨੀਆ ਗਾਂਧੀ ਦੀ ਇਟਲੀ 'ਚ ਵੀ ਪਰਿਵਾਰਕ ਜਾਇਦਾਦ, ਪੰਜ ਸਾਲਾਂ 'ਚ 72 ਲੱਖ ਰੁਪਏ ਦੀ ਜਾਇਦਾਦ ਵਧੀ
Published : Feb 15, 2024, 6:34 pm IST
Updated : Feb 15, 2024, 6:34 pm IST
SHARE ARTICLE
Sonia Gandhi
Sonia Gandhi

12 ਵਿੱਘੇ ਜ਼ਮੀਨ ਘਟੀ, ਨਾਮਜ਼ਦਗੀ ਪੱਤਰ 'ਚ ਕੋਈ ਕਾਰ ਨਾ ਹੋਣ ਦਾ ਖੁਲਾਸਾ 

Sonia Gandhi: ਨਵੀਂ ਦਿੱਲੀ -  ਕਾਂਗਰਸ ਦੇ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਲੋਕ ਸਭਾ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਹੈ ਉਹਨਾਂ ਨੇ ਅਪਣੀ ਖਰਾਬ ਸਿਹਤ ਤੇ ਵਧਦੀ ਉਮਰ ਦਾ ਹਵਾਲਾ ਦਿੱਤਾ ਹੈ। ਗੱਲ ਸੋਨੀਆ ਗਾਂਧੀ ਦੀ ਜਾਇਦਾਦ ਦੀ ਕੀਤੀ ਜਾਵੇ ਤਾਂ ਉਹਨਾਂ ਦੀ ਇਟਲੀ ਵਿਚ ਵੀ ਜਾਇਦਾਦ ਹੈ। ਉਥੇ ਜੱਦੀ ਜਾਇਦਾਦ ਵਿਚ ਉਹਨਾਂ ਦਾ ਹਿੱਸਾ ਹੈ। ਸੋਨੀਆ ਗਾਂਧੀ ਨੇ ਰਾਜ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ 'ਚ ਦਿੱਤੇ ਹਲਫ਼ਨਾਮੇ 'ਚ ਇਟਲੀ 'ਚ ਆਪਣੇ ਪਿਤਾ ਦੀ ਜਾਇਦਾਦ 'ਚ ਆਪਣੇ ਹਿੱਸੇ ਦਾ ਜ਼ਿਕਰ ਕੀਤਾ ਹੈ। 

ਸੋਨੀਆ ਗਾਂਧੀ ਦਾ ਜੱਦੀ ਘਰ ਇਟਲੀ ਦੇ ਲੁਈਸਿਆਨਾ ਵਿਚ ਹੈ। ਆਪਣੇ ਹਲਫ਼ਨਾਮੇ ਵਿਚ ਉਹਨਾਂ ਨੇ ਆਪਣੇ ਪਿਤਾ ਦੀ ਜਾਇਦਾਦ ਵਿਚ ਆਪਣੇ ਹਿੱਸੇ ਦੀ ਮੌਜੂਦਾ ਕੀਮਤ 26 ਲੱਖ 83 ਹਜ਼ਾਰ 594 ਰੁਪਏ ਦੱਸੀ ਹੈ। ਸੋਨੀਆ ਨੂੰ ਆਪਣੇ ਪਿਤਾ ਦੀ ਜਾਇਦਾਦ ਵਿਚ ਆਪਣੇ ਹਿੱਸੇ ਤੋਂ ਆਮਦਨ ਹੁੰਦੀ ਹੈ। ਇਸ ਦੇ ਲਈ ਉਨ੍ਹਾਂ ਨੇ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਲਾਇਸੈਂਸ ਦਾ ਹਵਾਲਾ ਦਿੰਦੇ ਹੋਏ ਜੱਦੀ ਜਾਇਦਾਦ ਤੋਂ ਹੋਣ ਵਾਲੀ ਆਮਦਨ ਅਤੇ ਇਸ ਦੀ ਮੌਜੂਦਾ ਕੀਮਤ ਦਾ ਜ਼ਿਕਰ ਕੀਤਾ ਹੈ।  

ਸੋਨੀਆ ਗਾਂਧੀ ਕੋਲ ਕੁੱਲ 12.53 ਕਰੋੜ ਰੁਪਏ ਦੀ ਜਾਇਦਾਦ ਹੈ। ਲੋਕ ਸਭਾ ਚੋਣਾਂ ਦੇ ਮੁਕਾਬਲੇ ਪੰਜ ਸਾਲਾਂ ਵਿਚ ਉਨ੍ਹਾਂ ਦੀ ਚੱਲ ਅਤੇ ਅਚੱਲ ਜਾਇਦਾਦ ਵਿਚ 72 ਲੱਖ ਰੁਪਏ ਦਾ ਵਾਧਾ ਹੋਇਆ ਹੈ।  ਉਨ੍ਹਾਂ ਨੇ ਰਾਏਬਰੇਲੀ ਤੋਂ 2019 ਦੀਆਂ ਲੋਕ ਸਭਾ ਚੋਣਾਂ ਲੜੀਆਂ ਸਨ। ਉਸ ਸਮੇਂ ਦਿੱਤੇ ਹਲਫ਼ਨਾਮੇ ਵਿਚ ਕੁੱਲ 11.81 ਕਰੋੜ ਰੁਪਏ ਦੀ ਜਾਇਦਾਦ ਦੱਸੀ ਗਈ ਸੀ।

ਪੰਜ ਸਾਲਾਂ ਵਿਚ ਸੋਨੀਆ ਗਾਂਧੀ ਦੀ ਜਾਇਦਾਦ ਵਿਚ 72 ਲੱਖ ਰੁਪਏ ਦਾ ਵਾਧਾ ਹੋਇਆ ਹੈ। ਸੋਨੀਆ ਕੋਲ 88 ਕਿਲੋ ਚਾਂਦੀ ਅਤੇ 1267 ਗ੍ਰਾਮ ਸੋਨਾ ਅਤੇ ਗਹਿਣੇ ਹਨ। 2019 ਵਿਚ, ਸੋਨੀਆ ਗਾਂਧੀ ਨੇ ਦਿੱਲੀ ਨੇੜੇ ਡੇਰਾਮੰਡੀ ਪਿੰਡ ਵਿਚ ਤਿੰਨ ਵਿੱਘੇ ਅਤੇ ਸੁਲਤਾਨਪੁਰ ਮਹਿਰੌਲੀ ਵਿਚ 12 ਵਿੱਘੇ ਅਤੇ 15 ਬਿਸਵੇ ਜ਼ਮੀਨ ਦਿੱਤੀ ਸੀ। ਰਾਜ ਸਭਾ ਚੋਣਾਂ ਵਿਚ ਦਿੱਤੇ ਹਲਫ਼ਨਾਮੇ ਵਿਚ 12 ਵਿੱਘੇ ਜ਼ਮੀਨ ਦਾ ਕੋਈ ਜ਼ਿਕਰ ਨਹੀਂ ਹੈ। ਉਸ ਸਮੇਂ ਦੋਵਾਂ ਜ਼ਮੀਨਾਂ ਦੀ ਕੀਮਤ 7.29 ਕਰੋੜ ਰੁਪਏ ਦੱਸੀ ਗਈ ਸੀ।

ਸੋਨੀਆ ਕੋਲ ਅਜੇ ਵੀ ਡੇਰਮੰਡੀ ਪਿੰਡ, ਨਵੀਂ ਦਿੱਲੀ ਵਿਚ ਤਿੰਨ ਵਿੱਘੇ (2529.28 ਵਰਗ ਮੀਟਰ) ਵਾਹੀਯੋਗ ਜ਼ਮੀਨ ਹੈ, ਇਸ ਦੀ ਕੁੱਲ ਬਾਜ਼ਾਰੀ ਕੀਮਤ 23,280 ਰੁਪਏ ਪ੍ਰਤੀ ਵਰਗ ਮੀਟਰ ਦੀ ਮੌਜੂਦਾ ਮਾਰਕਿਟ ਦਰ 'ਤੇ 5.88 ਕਰੋੜ ਰੁਪਏ ਦੱਸੀ ਜਾਂਦੀ ਹੈ। ਸੋਨੀਆ ਗਾਂਧੀ ਨੇ ਸੰਸਦ ਮੈਂਬਰ ਵਜੋਂ ਤਨਖ਼ਾਹ, ਰਾਇਲਟੀ ਆਮਦਨ, ਬੈਂਕ ਜਮ੍ਹਾਂ 'ਤੇ ਵਿਆਜ, ਮਿਊਚਲ ਫੰਡਾਂ ਤੋਂ ਲਾਭਅੰਸ਼, ਪੂੰਜੀ ਲਾਭ ਦਾ ਆਪਣੀ ਆਮਦਨ ਦੇ ਸਰੋਤਾਂ ਵਜੋਂ ਜ਼ਿਕਰ ਕੀਤਾ ਹੈ। 

ਸੋਨੀਆ ਗਾਂਧੀ ਨੂੰ ਕਿਤਾਬਾਂ ਤੋਂ ਵੀ ਰਾਇਲਟੀ ਮਿਲਦੀ ਹੈ। ਸੋਨੀਆ ਦੇ ਪੈਂਗੁਇਨ ਬੁੱਕ ਇੰਡੀਆ, ਆਕਸਫੋਰਡ ਯੂਨੀਵਰਸਿਟੀ ਪ੍ਰੈਸ, ਆਨੰਦ ਪਬਲਿਸ਼ਰਜ਼, ਕਾਂਟੀਨੈਂਟਲ ਪਬਲੀਕੇਸ਼ਨਜ਼ ਨਾਲ ਸਮਝੌਤੇ ਹਨ। ਹਲਫ਼ਨਾਮੇ ਵਿੱਚ ਆਕਸਫੋਰਡ ਯੂਨੀਵਰਸਿਟੀ ਪ੍ਰੈੱਸ ਤੋਂ 1.69 ਲੱਖ ਰੁਪਏ ਦੀ ਰਾਇਲਟੀ ਪ੍ਰਾਪਤ ਹੋਣ ਦਾ ਜ਼ਿਕਰ ਕੀਤਾ ਗਿਆ ਹੈ।

ਸੋਨੀਆ ਗਾਂਧੀ ਕੋਲ ਕੋਈ ਦੋ ਪਹੀਆ ਜਾਂ ਚਾਰ ਪਹੀਆ ਵਾਹਨ ਨਹੀਂ ਹੈ। 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਉਨ੍ਹਾਂ ਨੇ ਇਹ ਐਲਾਨ ਨਹੀਂ ਕੀਤਾ ਸੀ ਕਿ ਉਨ੍ਹਾਂ ਕੋਲ ਕੋਈ ਵਾਹਨ ਸੀ। ਸੋਨੀਆ ਗਾਂਧੀ ਦੇ ਖਿਲਾਫ਼ ਕੇਸ ਚੱਲ ਰਿਹਾ ਹੈ। ਨੈਸ਼ਨਲ ਹੈਰਾਲਡ ਮਾਮਲੇ 'ਚ ਸੁਬਰਾਮਣੀਅਮ ਸਵਾਮੀ ਦੀ ਪਟੀਸ਼ਨ 'ਤੇ ਧੋਖਾਧੜੀ ਅਤੇ ਬੇਨਿਯਮੀਆਂ ਦੇ ਦੋਸ਼ਾਂ 'ਤੇ ਸ਼ੇਅਰਧਾਰਕਾਂ ਦੇ ਖਿਲਾਫ਼ ਦਰਜ ਕੀਤਾ ਗਿਆ ਮਾਮਲਾ ਅਜੇ ਪੈਂਡਿੰਗ ਹੈ। ਹਲਫ਼ਨਾਮੇ ਅਨੁਸਾਰ ਨਵੀਂ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਵਿਚ ਧਾਰਾ 420,120ਬੀ, 403,406 ਤਹਿਤ ਕੇਸ ਪੈਂਡਿੰਗ ਹਨ। ਦਿੱਲੀ ਹਾਈ ਕੋਰਟ ਨੇ 22 ਫਰਵਰੀ 2022 ਨੂੰ ਹੇਠਲੀ ਅਦਾਲਤ ਦੀ ਪ੍ਰਕਿਰਿਆ 'ਤੇ ਰੋਕ ਲਗਾ ਦਿੱਤੀ ਹੈ।  

ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਬੁੱਧਵਾਰ ਨੂੰ ਰਾਜਸਥਾਨ ਤੋਂ ਰਾਜ ਸਭਾ ਲਈ ਨਾਮਜ਼ਦਗੀ ਦਾਖਲ ਕੀਤੀ। ਅੱਜ ਕਰੀਬ 12 ਵਜੇ ਸੋਨੀਆ ਗਾਂਧੀ ਸੀਨੀਅਰ ਕਾਂਗਰਸੀ ਆਗੂਆਂ ਨਾਲ ਰਾਜਸਥਾਨ ਵਿਧਾਨ ਸਭਾ ਪਹੁੰਚੀ। ਉਨ੍ਹਾਂ ਦੀ ਨਾਮਜ਼ਦਗੀ ਸਮੇਂ ਰਾਹੁਲ ਅਤੇ ਪ੍ਰਿਅੰਕਾ ਗਾਂਧੀ ਵੀ ਮੌਜੂਦ ਸਨ। ਸੋਨੀਆ ਦੇ ਜੈਪੁਰ ਪਹੁੰਚਣ ਤੋਂ ਬਾਅਦ ਹੀ ਪਾਰਟੀ ਨੇ ਉਨ੍ਹਾਂ ਦੇ ਨਾਂ ਦਾ ਰਸਮੀ ਐਲਾਨ ਕੀਤਾ। 

SHARE ARTICLE

ਏਜੰਸੀ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement