ਨਿਊ ਇੰਡੀਆ ਸਹਿਕਾਰੀ ਬੈਂਕ ਘਪਲਾ

By : JUJHAR

Published : Feb 15, 2025, 1:23 pm IST
Updated : Feb 15, 2025, 1:25 pm IST
SHARE ARTICLE
New India Cooperative Bank scam
New India Cooperative Bank scam

ਜਨਰਲ ਮੈਨੇਜਰ ਨੇ ਬੈਂਕ ਨੂੰ 122 ਕੋਰੜ ਦਾ ਲਾਇਆ ਚੂੰਨਾ

New India Co-op Bank :  ਹੁਣ ਮਹਾਰਾਸ਼ਟਰ ਦੇ ਮੁੰਬਈ ਵਿਚ ਨਿਊ ਇੰਡੀਆ ਸਹਿਕਾਰੀ ਬੈਂਕ ਬਾਰੇ ਨਵੇਂ ਅਤੇ ਵੱਡੇ ਖ਼ੁਲਾਸੇ ਹੋ ਰਹੇ ਹਨ। ਹਾਲ ਹੀ ਵਿਚ, ਨਿਊ ਇੰਡੀਆ ਸਹਿਕਾਰੀ ਬੈਂਕ ਦੇ ਸਾਬਕਾ ਜਨਰਲ ਮੈਨੇਜਰ ਦੁਆਰਾ ਬੈਂਕ ਦੀ ਤਿਜੋਰੀ ਲੁੱਟਣ ਦੀ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਸਾਬਕਾ ਜਨਰਲ ਮੈਨੇਜਰ ਹਿਤੇਸ਼ ਪ੍ਰਵੀਨਚੰਦ ਮਹਿਤਾ ਨੇ ਬੈਂਕ ਦੇ ਖ਼ਜ਼ਾਨੇ ਵਿਚੋਂ ਕਥਿਤ ਤੌਰ ’ਤੇ 122 ਕਰੋੜ ਰੁਪਏ ਕਢਵਾ ਲਏ ਹਨ।

ਜਦੋਂ ਹਿਤੇਸ਼ ਬੈਂਕ ਦਾ ਜਨਰਲ ਮੈਨੇਜਰ ਸੀ, ਉਸ ਕੋਲ ਦਾਦਰ ਅਤੇ ਗੋਰੇਗਾਓਂ ਸ਼ਾਖਾਵਾਂ ਦਾ ਜ਼ਿੰਮੇਵਾਰੀ ਸੀ। ਉਸ ਸਮੇਂ ਇਹ ਖ਼ੁਲਾਸਾ ਹੋਇਆ ਸੀ ਕਿ ਉਸ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰ ਕੇ ਦੋਵਾਂ ਸ਼ਾਖਾਵਾਂ ਦੇ ਖ਼ਾਤਿਆਂ ਤੋਂ 122 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਸੀ। ਇਸ ਮਾਮਲੇ ਵਿਚ ਬੈਂਕ ਦੇ ਮੁੱਖ ਲੇਖਾ ਅਧਿਕਾਰੀ ਦੁਆਰਾ ਦਾਦਰ ਪੁਲਿਸ ਸਟੇਸ਼ਨ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ਦੇ ਆਧਾਰ ’ਤੇ ਪੁਲਿਸ ਨੇ ਐਫ਼ਆਈਆਰ ਦਰਜ ਕੀਤੀ।

ਪੁਲਿਸ ਨੂੰ ਸ਼ੱਕ ਹੈ ਕਿ ਹਿਤੇਸ਼ ਅਤੇ ਇੱਕ ਹੋਰ ਵਿਅਕਤੀ ਇਸ ਘੁਟਾਲੇ ਵਿੱਚ ਸ਼ਾਮਲ ਹਨ। ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਉਸ ਅਨੁਸਾਰ ਕਰ ਰਹੀ ਹੈ। ਇਸ ਵੇਲੇ, ਇਸ ਮਾਮਲੇ ਨੂੰ ਅੱਗੇ ਦੀ ਜਾਂਚ ਲਈ ਆਰਥਿਕ ਅਪਰਾਧ ਸ਼ਾਖਾ ਯਾਨੀ ਕਿ EOW ਨੂੰ ਤਬਦੀਲ ਕਰ ਦਿਤਾ ਗਿਆ ਹੈ। ਈਓਡਬਲਯੂ ਦੇ ਅਨੁਸਾਰ, ਦੋਸ਼ੀ ਹਿਤੇਸ਼ ਮਹਿਤਾ ਦਾ ਨਿਊ ਇੰਡੀਆ ਕੋ-ਆਪਰੇਟਿਵ ਬੈਂਕ ਵਿਚ ਅਹੁਦਾ ਜਨਰਲ ਮੈਨੇਜਰ ਅਤੇ ਅਕਾਊਂਟਸ ਮੁਖੀ ਦਾ ਹੈ।

ਇਹ ਘਪਲਾ ਉਦੋਂ ਹੋਇਆ ਜਦੋਂ ਉਹ ਪ੍ਰਭਾਦੇਵੀ ਅਤੇ ਗੋਰੇਗਾਓਂ ਦਫਤਰਾਂ ਦਾ ਇੰਚਾਰਜ ਸੀ।ਈਓਡਬਲਯੂ ਨੇ ਬੈਂਕ ਦੇ ਜਨਰਲ ਮੈਨੇਜਰ, ਅਕਾਊਂਟੈਂਟ ਮੁਖੀ ਅਤੇ ਮਾਮਲੇ ਦੇ ਦੋਸ਼ੀ ਹਿਤੇਸ਼ ਪਟੇਲ ਨੂੰ ਸੰਮਨ ਭੇਜੇ ਹਨ। ਈਓਡਬਲਯੂ ਸੂਤਰਾਂ ਨੇ ਦਸਿਆ ਕਿ ਬੈਂਕ ਵਿੱਚ ਰੱਖੇ ਪੈਸੇ ਦੀ ਐਂਟਰੀ ਖ਼ਾਤਿਆਂ ਦੇ ਰਜਿਸ਼ਟਰਾਂ ਵਿਚ ਕੀਤੀ ਜਾਂਦੀ ਹੈ। ਜਦੋਂ ਹਿਸਾਬ-ਕਿਤਾਬ ਦੀ ਜਾਂਚ ਕੀਤੀ ਗਈ ਤਾਂ ਦੋਵਾਂ ਵਿਚਕਾਰ 122 ਕਰੋੜ ਰੁਪਏ ਦਾ ਅੰਤਰ ਪਾਇਆ ਗਿਆ।

ਇਸ ਤੋਂ ਬਾਅਦ ਸ਼ਿਕਾਇਤ ਦਰਜ ਕਰਵਾਈ ਗਈ, ਜਿਸ ਦੇ ਆਧਾਰ ’ਤੇ ਹਿਤੇਸ਼ ਮਹਿਤਾ ਵਿਰੁਧ ਐਫਆਈਆਰ ਦਰਜ ਕੀਤੀ ਗਈ। ਇਸ ਮਾਮਲੇ ਵਿਚ, 5OW ਨੇ ਬੈਂਕ ਦੇ ਖਾਤੇ ਦੀਆਂ ਕਿਤਾਬਾਂ ਦੇ ਵੇਰਵੇ ਲਏ ਹਨ ਜਿਨ੍ਹਾਂ ਦੀ ਫੋਰੈਂਸਿਕ ਤੌਰ ’ਤੇ ਆਡਿਟ ਕੀਤੀ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਰਨਲ ਕੁੱਟਮਾਰ ਮਾਮਲੇ 'ਚ ਪਤਨੀ ਨੇ ਮੀਡੀਆ ਸਾਹਮਣੇ ਰੱਖ ਦਿੱਤੀਆਂ ਕਿਹੜੀਆਂ ਵੀਡੀਓਜ਼ ? ਦੇਖੋ Live

22 Mar 2025 3:28 PM

Khanauri border ਖੁੱਲਣ ਮਗਰੋਂ ਲੋਕ ਵੰਡ ਰਹੇ ਲੱਡੂ, ਦੇਖੋ ਰਾਹਗੀਰ ਕੀ ਬੋਲੇ ?

22 Mar 2025 3:27 PM

ਖਨੌਰੀ ਬਾਰਡਰ 'ਤੇ ਦੁਪਹਿਰ ਤੋਂ ਬਾਅਦ ਰਸਤਾ ਹੋ ਜਾਵੇਗਾ ਚਾਲੂ! ਪੁਲਿਸ ਮੁਲਾਜ਼ਮ ਟਰੈਕਟਰ ਟਰਾਲੀਆਂ ਹਟਾਉਣ ਦਾ ਕਰ ਰਹੇ ਕੰਮ

20 Mar 2025 3:33 PM

ਕਿਸਾਨਾਂ ਦੀ ਰੁਲ ਰਹੀ ਹੈ ਰਸਦ, ਮੋਰਚੇ 'ਚ ਨਹੀਂ ਰਿਹਾ ਕੋਈ ਕਿਸਾਨਾਂ ਦਾ ਰਾਸ਼ਨ ਸੰਭਾਲਣ ਵਾਲਾ, ਦੇਖੋ ਤਸਵੀਰਾਂ

20 Mar 2025 3:32 PM

Baba Raja Raj Singh ਦਾ Interview, ਕਿਹਾ -'ਪੰਥ ਵੱਲੋਂ ਨਕਾਰਿਆ ਜਾ ਚੁੱਕਿਆ Kuldeep Singh Gargaj...'

17 Mar 2025 1:28 PM
Advertisement