
ਮਰਨ ਵਾਲਿਆਂ ਵਿਚ 4 ਬੱਚੇ ਸ਼ਾਮਲ
ਬਿਹਾਰ: ਬਿਹਾਰ ਦੇ ਕਿਸ਼ਨਗੰਜ ਜ਼ਿਲ੍ਹੇ ਤੋਂ ਬਹੁਤ ਦੀ ਬੁਰੀ ਖਬਰ ਆਈ ਹੈ। ਬਿਹਾਰ ਦੇ ਕਿਸ਼ਨਗੰਜ ਵਿੱਚ ਅੱਜ ਸਵੇਰੇ ਇੱਕ ਵੱਡਾ ਹਾਦਸਾ ਵਾਪਰਿਆ । ਜ਼ਿਲ੍ਹਾ ਦੀ ਸਲਾਮ ਕਲੋਨੀ ਵਿੱਚ ਇੱਕ ਘਰ ਵਿੱਚ ਇੱਕ ਐਲ.ਪੀ.ਜੀ ਸਿਲੰਡਰ ਫਟ ਗਿਆ।
cylinder blast
ਹਾਦਸੇ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਅੱਗ ਲੱਗਣ ਕਾਰਨ ਇੱਕੋ ਪਰਿਵਾਰ ਦੇ ਪੰਜ ਲੋਕ ਜ਼ਿੰਦਾ ਸੜ ਗਏ । ਉਹਨਾਂ ਨੂੰ ਇਲਾਜ ਲਈ ਸਦਰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਿਥੇ ਉਹਨਾਂ ਨੇ ਦਮ ਤੋੜ ਦਿੱਤਾ। ਘਟਨਾ ਇੰਨੀ ਭਿਆਨਕ ਸੀ ਕਿ ਆਸ ਪਾਸ ਦੇ ਲੋਕ ਤੁਰੰਤ ਮੌਕੇ ਤੇ ਇਕੱਠੇ ਹੋ ਗਏ।
cylinder blast
ਦੱਸਿਆ ਜਾ ਰਿਹਾ ਹੈ ਕਿ ਸਿਲੰਡਰ ਫਟਣ ਨਾਲ ਅੱਗ ਲੱਗਣ ਦੀ ਘਟਨਾ ਵਾਪਰੀ ਹੈ। ਜਿਵੇਂ ਹੀ ਆਸ ਪਾਸ ਦੇ ਲੋਕਾਂ ਨੇ ਸਿਲੰਡਰ ਫਟਣ ਦੀ ਆਵਾਜ਼ ਸੁਣੀ ਤਾਂ ਲੋਕ ਤੁਰੰਤ ਮੌਕੇ 'ਤੇ ਪਹੁੰਚ ਗਏ। ਇਲਾਕੇ ਦੇ ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ। ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਕਾਫੀ ਕੋਸ਼ਿਸ਼ ਦੇ ਬਾਅਦ ਅੱਗ' ਤੇ ਕਾਬੂ ਪਾਇਆ।
ਮਰਨ ਵਾਲਿਆਂ ਵਿਚ 4 ਬੱਚੇ ਸ਼ਾਮਲ ਸਨ। ਮ੍ਰਿਤਕਾਂ ਦੀ ਪਛਾਣ ਨੂਰ ਆਲਮ, ਉਨ੍ਹਾਂ ਦੀ 10 ਸਾਲਾ ਬੇਟੀ ਤੋਹਫਾ ਪ੍ਰਵੀਨ, ਅੱਠ ਸਾਲ ਦੀ ਬੇਟੀ ਸ਼ਬਨਮ ਪ੍ਰਵੀਨ, ਛੇ ਸਾਲਾ ਬੇਟੇ ਰਹਿਮਤ ਰਜ਼ਾ ਅਤੇ ਤਿੰਨ ਸਾਲਾ ਬੇਟਾ ਮੋ. ਸ਼ਾਹਿਦ ਦੇ ਰੂਪ ਵਿਚ ਹੋਈ ਹੈ। ਪੁਲਿਸ ਨੇ ਪੰਜਾਂ ਦੀਆਂ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਹਸਪਤਾਲ ਭੇਜ ਦਿੱਤਾ, ਜਿਥੇ ਲਾਸ਼ ਪੋਸਟ ਮਾਰਟਮ ਤੋਂ ਬਾਅਦ ਰਿਸ਼ਤੇਦਾਰਾਂ ਹਵਾਲੇ ਕਰ ਦਿੱਤੀ ਗਈ ਹੈ।