
ਯਸ਼ਵੰਤ ਸਿਨਹਾ ਨੂੰ ਨਿਯੁਕਤ ਕੀਤਾ ਗਿਆ ਪਾਰਟੀ ਉਪ ਪ੍ਰਧਾਨ
ਨਵੀਂ ਦਿੱਲੀ: ਹਾਲ ਹੀ ਵਿਚ ਤ੍ਰਿਣਮੂਲ ਕਾਂਗਰਸ ਵਿਚ ਸ਼ਾਮਲ ਹੋਏ ਸਾਬਕਾ ਭਾਜਪਾ ਨੇਤਾ ਯਸ਼ਵੰਤ ਸਿਨਹਾ ਨੂੰ ਪਾਰਟੀ ਨੇ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਦਰਅਸਲ ਯਸ਼ਵੰਤ ਸਿਨਹਾ ਨੂੰ ਪਾਰਟੀ ਦੇ ਉਪ ਪ੍ਰਧਾਨ ਅਤੇ ਨੈਸ਼ਨਲ ਵਰਕਿੰਗ ਕਮੇਟੀ ਦੇ ਮੈਂਬਰ ਨਿਯੁਕਤ ਕੀਤਾ ਗਿਆ ਹੈ।
Yashwant Sinha
ਦੱਸ ਦਈਏ ਕਿ ਯਸ਼ਵੰਤ ਸਿਨਹਾ ਨੇ ਸਾਲ 2018 ਵਿਚ ਭਾਜਪਾ ਛੱਡ ਦਿੱਤੀ ਸੀ। ਬੀਤੇ ਦਿਨੀਂ ਉਹਨਾਂ ਨੇ ਤ੍ਰਿਣਮੂਲ ਕਾਂਗਰਸ ਨਾਲ ਅਜਿਹੇ ਸਮੇਂ ਹੱਥ ਮਿਲਾ ਲਿਆ ਜਦੋਂ ਕੁਝ ਦਿਨਾਂ ਬਾਅਦ ਰਾਜ ਵਿਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਹੋਣੀ ਹੈ। ਯਸ਼ਵੰਤ ਸਿਨਹਾ ਵਾਜਪਾਈ ਸਰਕਾਰ 'ਚ ਵਿੱਤ ਮੰਤਰੀ ਅਤੇ ਵਿਦੇਸ਼ ਮੰਤਰੀ ਰਹਿ ਚੁਕੇ ਹਨ |
Mamata Banerjee
ਬੰਗਾਲ ਵਿਚ ਮਮਤਾ ਦੀ ਜਿੱਤ ਅਤੇ ਭਾਜਪਾ ਦੀ ਹਾਰ ਨਾਲ ਦੇਸ਼ ਵਿਆਪੀ ਸੰਦੇਸ਼ ਜਾਵੇਗਾ- ਯਸ਼ਵੰਤ ਸਿਨਹਾ
ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਨੇ ਤ੍ਰਿਣਮੂਲ ਕਾਂਗਰਸ ਵਿਚ ਸ਼ਾਮਲ ਹੋਣ ਤੋਂ ਇਕ ਦਿਨ ਬਾਅਦ ਕਿਹਾ ਕਿ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਹਰਾਇਆ ਜਾਣਾ ਚਾਹੀਦਾ ਹੈ, ਤਾਂ ਹੀ ਦੇਸ਼ ਵਿਆਪੀ "ਭਰੋਸਾ" ਸੰਦੇਸ਼ ਜਾਵੇਗਾ। ਸਿਨਹਾ ਨੇ ਕਿਹਾ ਕਿ ਉਹਨਾਂ ਨੇ ਬਿਨਾਂ ਕਿਸੇ ਸ਼ਰਤ ਦੇ ਮਮਤਾ ਬੈਨਰਜੀ ਨੂੰ ਆਪਣਾ ਸਮਰਥਨ ਦਿੱਤਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਉਹਨਾਂ ਦੀ ਪਾਰਟੀ ਸਪੱਸ਼ਟ ਬਹੁਮਤ ਨਾਲ ਮੁੜ ਸੱਤਾ ‘ਤੇ ਪਰਤੇਗੀ।