ਚੰਡੀਗੜ੍ਹ ਪ੍ਰਸ਼ਾਸਨ ਅਤੇ ਯੁਵਸੱਤਾ ਐਨਜੀਓ ਵੱਲੋਂ ਦਿੱਤਾ ਗਿਆ ਅਵਾਰਡ
ਚੰਡੀਗੜ੍ਹ: ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਸੈਕਟਰ 26, ਚੰਡੀਗੜ੍ਹ ਨੂੰ ਵਾਤਾਵਰਨ ਵਿਭਾਗ, ਚੰਡੀਗੜ੍ਹ ਪ੍ਰਸ਼ਾਸਨ ਅਤੇ ਯੁਵਸੱਤਾ ਐਨਜੀਓ ਵੱਲੋਂ ਸਰਬੋਤਮ ਹਰਬਲ ਗਾਰਡਨ ਐਵਾਰਡ 2023 ਨਾਲ ਸਨਮਾਨਿਤ ਕੀਤਾ ਗਿਆ। ਦੇਵੇਂਦਰ ਦਲਾਈ, ਆਈਐਫਐਸ, ਮੁੱਖ ਕਾਰਜਕਾਰੀ ਅਫਸਰ, ਮੈਡੀਸਨਲ ਪਲਾਂਟ ਬੋਰਡ, ਯੂਟੀ, ਚੰਡੀਗੜ੍ਹ, ਸੀਸੀਐਫ ਕਮ ਡਾਇਰੈਕਟਰ, ਵਾਤਾਵਰਣ ਵਿਭਾਗ ਅਤੇ ਸੀਈਓ, ਕਰੈਸਟ, ਚੰਡੀਗੜ੍ਹ ਪ੍ਰਸ਼ਾਸਨ ਮੁੱਖ ਮਹਿਮਾਨ ਸਨ।
ਉਹਨਾਂ ਨੇ ਵਾਤਾਵਰਣ ਦੀ ਸਥਿਰਤਾ ਨੂੰ ਉਤਸ਼ਾਹਿਤ ਕਰਨ ਵਿਚ ਕਾਲਜ ਦੀ ਭੂਮਿਕਾ ਅਤੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਦੇ ਨਾਲ ਹੀ ਉਹਨਾਂ ਨੇ ਨੌਜਵਾਨਾਂ ਨੂੰ ਚੰਡੀਗੜ੍ਹ ਨੂੰ ਭਾਰਤ ਦੇ ਸਭ ਤੋਂ ਹਰਿਆ ਭਰੇ ਸ਼ਹਿਰਾਂ ਵਿਚੋਂ ਇੱਕ ਬਣਾਉਣ ਲਈ ਵਾਤਾਵਰਣ ਪੱਖੀ ਅਭਿਆਸਾਂ ਨੂੰ ਅਪਣਾਉਣ ਲਈ ਵੀ ਪ੍ਰੇਰਿਤ ਕੀਤਾ। ਪ੍ਰਮੋਦ ਸ਼ਰਮਾ, ਯੁਵਸੱਤਾ (ਸਾਂਤੀ ਲਈ ਨੌਜਵਾਨ) ਨੇ ਈਕੋ ਕਲੱਬ ਇੰਚਾਰਜ ਅਧਿਆਪਕ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ।
ਡਾ. ਰਾਜੀਵ ਕਪਿਲਾ, ਸੀਨੀਅਰ ਆਯੁਰਵੇਦ ਚਿਕਿਤਸਕ, ਆਯੂਸ਼, ਯੂਟੀ, ਚੰਡੀਗੜ੍ਹ ਦੇ ਡਾਇਰੈਕਟੋਰੇਟ ਨੇ 'ਤੁਹਾਡੀ ਸਿਹਤ ਤੁਹਾਡੇ ਹੱਥਾਂ ਵਿਚ ਹੈ' ਵਿਸ਼ੇ 'ਤੇ ਲੈਕਚਰ ਦਿੱਤਾ ਅਤੇ ਇਸ ਤੋਂ ਬਾਅਦ ਡਾ. ਨਵਤੇਜ ਸਿੰਘ. ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜ਼ਿਲ੍ਹਾ ਮਾਹਿਰ ਦੁਆਰਾ ‘ਸ਼ਹਿਰੀ ਬਾਗਬਾਨੀ: ਆਪਣੀਆਂ ਜੜ੍ਹੀਆਂ ਬੂਟੀਆਂ ਅਤੇ ਸਬਜ਼ੀਆਂ ਉਗਾਓ’ ਵਿਸ਼ੇ ’ਤੇ ਲੈਕਚਰ ਦਿੱਤਾ ਗਿਆ। ਵਰਕਸ਼ਾਪ ਦੇ ਸਾਰੇ ਭਾਗੀਦਾਰਾਂ ਨੂੰ ਐਸਜੀਜੀਐਸ ਕੈਂਪਸ ਦੇ ਆਲੇ-ਦੁਆਲੇ ਲਿਜਾਇਆ ਗਿਆ ਅਤੇ ਨੇਟਿਵ ਸਪੀਸੀਜ਼ ਦੇ ਨਾਲ ਮਿੰਨੀ-ਅਰਬਨ ਫੋਰੈਸਟ ਦਿਖਾਇਆ ਗਿਆ, ਜੋ ਸਫਲਤਾਪੂਰਵਕ ਵਾਤਾਵਰਣ, ਉਪਚਾਰਕ ਅਤੇ ਸੱਭਿਆਚਾਰਕ ਵਿਭਿੰਨਤਾ ਨੂੰ ਜੋੜਦਾ ਹੈ।
ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਕੌਰ ਨੇ ਮੁੱਖ ਮਹਿਮਾਨ ਅਤੇ ਸਰੋਤਿਆਂ ਦਾ ਵੱਡਮੁਲੀ ਜਾਣਕਾਰੀ ਲਈ ਧੰਨਵਾਦ ਕੀਤਾ। ਉਹਨਾਂ ਨੇ ਵਾਤਾਵਰਣ ਦੀ ਸਥਿਰਤਾ ਦੇ ਆਪਣੇ ਸਰਬੋਤਮ ਅਭਿਆਸ ਨੂੰ ਬਰਕਰਾਰ ਰੱਖਣ ਲਈ ਕਾਲਜ ਦੀ ਵਚਨਬੱਧਤਾ ਨੂੰ ਵੀ ਦੁਹਰਾਇਆ। ਉਨ੍ਹਾਂ ਇਸ ਸਮਾਗਮ ਦੇ ਆਯੋਜਨ ਲਈ ਕਾਲਜ ਦੀ ਧਰਤ ਸੁਹਾਵੀ ਵਾਤਾਵਰਨ ਸੁਸਾਇਟੀ ਦੇ ਯਤਨਾਂ ਦੀ ਸ਼ਲਾਘਾ ਕੀਤੀ।