
ਦੇਸ਼ ਨੂੰ ਹਿਲਾ ਕੇ ਰਖ ਦੇਣ ਵਾਲੇ ਕਠੂਆ ਬਲਾਤਕਾਰ ਅਤੇ ਹੱਤਿਆ ਮਾਮਲੇ ਵਿਚ ਇਕ ਹੋਰ ਹੈਰਾਨ ਕਰ ਦੇਣ ਵਾਲਾ ਖ਼ੁਲਾਸਾ ਸਾਹਮਣੇ ਆਇਆ ਹੈ।
ਨਵੀਂ ਦਿੱਲੀ : ਦੇਸ਼ ਨੂੰ ਹਿਲਾ ਕੇ ਰਖ ਦੇਣ ਵਾਲੇ ਕਠੂਆ ਬਲਾਤਕਾਰ ਅਤੇ ਹੱਤਿਆ ਮਾਮਲੇ ਵਿਚ ਇਕ ਹੋਰ ਹੈਰਾਨ ਕਰ ਦੇਣ ਵਾਲਾ ਖ਼ੁਲਾਸਾ ਸਾਹਮਣੇ ਆਇਆ ਹੈ। ਦਸਿਆ ਜਾ ਰਿਹਾ ਹੈ ਕਿ ਪਿੰਡ ਦੇ ਮੂਲ ਨਿਵਾਸੀ ਹਿੰਦੂਆਂ ਨੇ ਪਿੰਡ ਵਿਚ ਬੱਚੀ ਦੇ ਦਫ਼ਨਾਉਣ ਦਾ ਇਹ ਕਹਿੰਦੇ ਹੋਏ ਵਿਰੋਧ ਕੀਤਾ ਸੀ ਕਿ ਇੱਥੇ ਮੁਸਲਿਮ (ਬਕਰਵਾਲ ਸਮਾਜ) ਦੀ ਜ਼ਮੀਨ ਕਦੇ ਨਹੀਂ ਰਹੀ। ਅਜੇ ਤਕ ਸਾਲਾਂ ਤੋਂ ਉਹ ਇੱਥੇ ਗ਼ੈਰਕਾਨੂੰਨੀ ਤਰੀਕੇ ਨਾਲ ਲਾਸ਼ਾਂ ਨੂੰ ਦਫ਼ਨਾਉਂਦੇ ਰਹੇ ਹਨ।
Kathua rape case : victim buried 8km from village after locals refuse land
ਉਤਾਰ-ਚੜ੍ਹਾਅ ਵਾਲੀਆਂ ਘਾਟੀਆਂ ਨੂੰ ਕੋਹਾਂ ਪਾਰ ਕਰਦੇ ਹੋਏ 8 ਸਾਲ ਦੀ ਮਾਸੂਮ ਬੱਚੀ ਦੀ ਲਾਸ਼ ਪਿੰਡ ਤੋਂ 8 ਕਿੱਲੋਮੀਟਰ ਦੂਰ ਕਣਕ ਨੇੜੇ ਦਫ਼ਨਾਈ ਗਈ। ਇੱਥੇ ਉਸ ਦੇ ਰਿਸ਼ਤੇਦਾਰਾਂ ਦੀਆਂ ਕੁੱਝ ਹੋਰ ਲਾਸ਼ਾਂ ਵੀ ਪਹਿਲਾਂ ਦਫ਼ਨਾਈਆਂ ਹੋਈਆਂ ਹਨ। ਪੀੜਤਾ ਦੀ ਕਬਰ ਪੰਜ ਫੁੱਟ ਲੰਬੀ ਹੈ। ਉਸ ਦੇ ਉਪਰ ਕੁੱਝ ਮਿੱਟੀ ਪਈ ਅਤੇ ਦੋਵੇਂ ਕਿਨਾਰਿਆਂ 'ਤੇ ਵੱਡੇ ਗੋਲ ਪੱਥਰ ਰੱਖੇ ਗਏ।
Kathua rape case : victim buried 8km from village after locals refuse land
ਜ਼ਮੀਨ ਦੇ ਮਾਲਕ ਅਤੇ ਪੀੜਤਾ ਦੇ ਇਕ ਦੂਰ ਦੇ ਰਿਸ਼ਤੇਦਾਰ ਨੇ ਦਸਿਆ ਕਿ ਰਵਾਇਤ ਅਨੁਸਾਰ ਕਿਸੇ ਨੂੰ ਦਫ਼ਨਾਉਣ ਦੇ ਤੁਰਤ ਬਾਅਦ ਹੀ ਕਬਰ ਨੂੰ ਪੱਕਾ ਨਹੀਂ ਕਰਦੇ। ਇਸ ਨੂੰ ਅਸੀਂ ਉਦੋਂ ਕੰਕਰੀਟ ਕਰਵਾਵਾਂਗੇ ਜਦੋਂ ਪੀੜਤਾ ਦੇ ਘਰ ਵਾਲੇ ਪਹਾੜਾਂ ਤੋਂ ਅਪਣੇ ਮਵੇਸ਼ੀਆਂ ਨਾਲ ਵਾਪਸ ਆਉਣਗੇ, ਉਦੋਂ ਕਬਰ ਨੂੰ ਪੱਕਾ ਕੀਤਾ ਜਾਵੇਗਾ।
Kathua rape case : victim buried 8km from village after locals refuse land
ਜਦੋਂ ਬੱਚੀ ਦੀ ਲਾਸ਼ ਮਿਲੀ ਸੀ, ਉਸ ਦੇ ਸੌਤੇਲੇ ਪਿਤਾ ਜਿਨ੍ਹਾਂ ਨੇ ਉਸ ਨੂੰ ਬਚਪਨ ਵਿਚ ਗੋਦ ਲਿਆ ਸੀ, ਤਾਂ ਉਨ੍ਹਾਂ ਦੀ ਇੱਛਾ ਸੀ ਕਿ ਬੱਚੀ ਦੀ ਲਾਸ਼ ਨੂੰ ਰਸਾਨਾ ਪਿੰਡ ਵਿਚ ਹੀ ਕਿਸੇ ਛੋਟੀ ਜਿਹੀ ਜਗ੍ਹਾ ਵਿਚ ਦਫ਼ਨਾ ਦਿਤਾ ਜਾਵੇ ਕਿਉਂਕਿ ਇੱਥੇ ਪਹਿਲਾਂ ਤੋਂ ਉਨ੍ਹਾਂ ਦੇ ਤਿੰਨ ਬੱਚੇ ਅਤੇ ਮਾਂ ਦਫ਼ਨ ਹਨ।
Kathua rape case : victim buried 8km from village after locals refuse land
ਤਿੰਨ ਬੱਚਿਆਂ ਅਤੇ ਉਨ੍ਹਾਂ ਦੀ ਮਾਂ ਦੀ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇਸੇ ਪਿੰਡ ਵਿਚ ਦਫ਼ਨਾਇਆ ਗਿਆ ਸੀ ਪਰ ਇਸ ਵਾਰ ਪਿੰਡ ਵਾਸੀਆਂ ਨੇ ਬੱਚੀ ਦੇ ਦਫ਼ਨਾਉਣ ਦਾ ਇਹ ਕਹਿੰਦੇ ਹੋਏ ਵਿਰੋਧ ਕੀਤਾ ਕਿ ਜ਼ਮੀਨ ਮੁਸਲਿਮ ਸਮਾਜ ਦੀ ਨਹੀਂ ਹੈ।
Kathua rape case : victim buried 8km from village after locals refuse land
ਦਸਿਆ ਜਾ ਰਿਹਾ ਹੈ ਕਿ ਪਹਿਲਾਂ ਬੱਚੀ ਦੇ ਪਿੰਡ ਵਿਚ ਦਫ਼ਨਾਉਣ ਲਈ ਕਬਰ ਵੀ ਪੁੱਟੀ ਜਾਣ ਲੱਗੀ ਸੀ ਪਰ ਵਿਚਕਾਰ ਹੀ ਪਿੰਡ ਵਾਲਿਆਂ ਨੇ ਰੋਕ ਦਿਤਾ। ਉਸ ਵੇਲੇ ਸ਼ਾਮ ਦੇ ਕਰੀਬ ਛੇ ਵਜੇ ਸਨ। ਇਸ ਤੋਂ ਬਾਅਦ ਉਸ ਨੂੰ ਪਿੰਡ ਤੋਂ 8 ਕਿੱਲੋਮੀਟਰ ਦੂਰ ਦਫ਼ਨਾਇਆ ਗਿਆ।