ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨਵੇਂ ਪ੍ਰਧਾਨ ਬੋਲੇ, ਸੰਗਠਨ ਵੱਡਾ ਹੁੰਦੈ, ਵਿਅਕਤੀ ਨਹੀਂ
Published : Apr 15, 2018, 3:35 pm IST
Updated : Apr 15, 2018, 5:22 pm IST
SHARE ARTICLE
VHP spoke, organization grew up, not the person
VHP spoke, organization grew up, not the person

ਵਿਸ਼ਵ ਹਿੰਦੂ ਪ੍ਰੀਸ਼ਦ (ਵੀਐਚਪੀ) ਵਿਚ ਸੰਗਠਨਾਤਮਕ ਚੋਣ ਨਤੀਜੇ 'ਤੇ ਸੀਨੀਅਰ ਪ੍ਰਚਾਰਕ ਡਾ. ਪ੍ਰਵੀਨ ਤੋਗੜੀਆ ਦੀਆਂ ...

ਨਵੀਂ ਦਿੱਲੀ : ਵਿਸ਼ਵ ਹਿੰਦੂ ਪ੍ਰੀਸ਼ਦ (ਵੀਐਚਪੀ) ਵਿਚ ਸੰਗਠਨਾਤਮਕ ਚੋਣ ਨਤੀਜੇ 'ਤੇ ਸੀਨੀਅਰ ਪ੍ਰਚਾਰਕ ਡਾ. ਪ੍ਰਵੀਨ ਤੋਗੜੀਆ ਦੀਆਂ ਅਲੋਚਨਾਵਾਂ ਨੂੰ ਜ਼ਿਆਦਾ ਮਹੱਤਵ ਨਾ ਦਿੰਦੇ ਹੋਏ ਵੀਐਚਪੀ ਨੇ ਕਿਹਾ ਕਿ ਸੰਗਠਨ ਵੱਡਾ ਹੁੰਦਾ ਹੈ, ਵਿਅਕਤੀ ਵੱਡਾ ਨਹੀਂ ਹੁੰਦਾ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨਵੇਂ ਕੌਮਾਂਤਰੀ ਕਾਰਜਕਾਰੀ ਪ੍ਰਧਾਨ ਅਲੋਕ ਕੁਮਾਰ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਖ਼ੁਦ ਨੂੰ ਸੰਗਠਨ ਤੋਂ ਵੱਡਾ ਸਮਝ ਲੈਂਦਾ ਹੈ ਤਾਂ ਉਥੋਂ ਉਸ ਦੀ ਗ਼ਲਤੀ ਸ਼ੁਰੂ ਹੋ ਜਾਂਦੀ ਹੈ।

new president of VHP spoke, organization grew up, not the personnew president of VHP spoke, organization grew up, not the person

ਉਨ੍ਹਾਂ ਕਿਹਾ ਕਿ ਸਾਰੇ ਲੋਕ ਵੱਖ-ਵੱਖ ਸਥਾਨਾਂ 'ਤੇ ਸੰਗਠਨ ਦੀ ਮਜ਼ਬੂਤੀ ਅਤੇ ਬਿਹਤਰੀ ਲਈ ਯਤਨ ਕਰਦੇ ਹਨ। ਲੋਕਾਂ ਨੂੰ ਵਿਵਸਥਾ ਚਲਾਉਣ ਦੀ ਜ਼ਿੰਮੇਵਾਰੀ ਦਿਤੀ ਜਾਂਦੀ ਹੈ ਅਤੇ ਸਾਰੇ ਮਿਲ ਜੁਲ ਕੇ ਕੰਮ ਕਰਦੇ ਹਨ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਇਤਿਹਾਸ ਵਿਚ ਪੰਜ ਦਹਾਕਿਆਂ ਵਿਚ ਪਹਿਲੀ ਵਾਰ ਹੋਈਆਂ ਚੋਣਾਂ ਵਿਚ ਸਾਬਕਾ ਰਾਜਪਾਲ ਵੀ ਐਸ ਕੋਕਜੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨਵੇਂ ਕੌਮਾਂਤਰੀ ਪ੍ਰਧਾਨ ਚੁਣੇ ਗਏ ਹਨ। 

new president of VHP spoke, organization grew up, not the personnew president of VHP spoke, organization grew up, not the person

ਕੌਮਾਂਤਰੀ ਪ੍ਰਧਾਨ ਅਹੁਦੇ ਲਈ ਹੋਈ ਚੋਣ ਵਿਚ ਕੋਕਜੇ ਨੇ ਰਾਘਵ ਰੈਡੀ ਨੂੰ ਹਰਾਇਆ। ਅਲੋਕ ਕੁਮਾਰ ਵੀਐਚਪੀ ਦੇ ਕੌਮਾਂਤਰੀ ਕਾਰਜਕਾਰੀ ਪ੍ਰਧਾਨ ਚੁਣੇ ਗਏ ਹਨ। ਇਸ ਅਹੁਦੇ 'ਤੇ ਪਹਿਲਾਂ ਡਾ. ਪ੍ਰਵੀਨ ਤੋਗੜੀਆ ਸਨ। ਤੋਗੜੀਆ ਨੇ ਚੋਣ ਨਹੀਂ ਲੜੀ ਸੀ। ਵੀਐਚਪੀ ਦੇ ਨਵੇਂ ਕੌਮਾਂਤਰੀ ਕਾਰਜਕਾਰੀ ਪ੍ਰਧਾਨ ਅਲੋਕ ਕੁਮਾਰ ਨੇ ਕਿਹਾ ਕਿ ਤੋਗੜੀਆ ਨੇ ਚੋਣ ਨਤੀਜਿਆਂ ਤੋਂ ਬਾਅਦ ਕੁੱਝ ਗੱਲਾਂ ਗੁੱਸੇ ਵਿਚ ਆਖੀਆਂ ਸਨ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਮਝਣ ਦੀ ਲੋੜ ਹੈ ਕਿ ਰਾਮ ਮੰਦਰ ਕੇਵਲ ਵੀਐਚਪੀ ਦਾ ਨਹੀਂ ਬਲਕਿ ਕਰੋੜਾਂ ਹਿੰਦੂਆਂ ਦੀ ਭਾਵਨਾਵਾਂ ਦਾ ਵਿਸ਼ਾ ਹੈ। 

new president of VHP spoke, organization grew up, not the personnew president of VHP spoke, organization grew up, not the person

ਦਸ ਦਈਏ ਕਿ ਚੋਣ ਤੋਂ ਬਾਅਦ ਤੋਗੜੀਆ ਨੇ ਕਿਹਾ ਕਿ ਹੁਣ ਉਹ ਵੀਐਚਪੀ ਵਿਚ ਨਹੀਂ ਹਨ, ਹੁਣ ਉਹ ਲੋਕਾਂ ਲਈ ਕੰਮ ਕਰਨਗੇ ਅਤੇ ਰਾਮ ਮੰਦਰ ਦੇ ਮੁੱਦੇ 'ਤੇ 17 ਅਪ੍ਰੈਲ ਤੋਂ ਅਣਮਿਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰਨਗੇ। ਇਸ ਦੌਰਾਨ ਉਨ੍ਹਾਂ ਨੇ ਭਾਜਪਾ 'ਤੇ ਕਈ ਤਰ੍ਹਾਂ ਦੇ ਦੋਸ਼ ਵੀ ਲਗਾਏ ਸਨ। 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement