
ਮਨੁੱਖੀ ਸਰੋਤ ਵਿਕਾਸ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਆਮ ਧਾਰਨਾ ਤੋਂ ਉਲਟ ਦੇਸ਼ ਵਿਚ ਔਰਤਾਂ ਦੇ ਮੁਕਾਬਲੇ 21 ਹਜ਼ਾਰ ....
ਨਵੀਂ ਦਿੱਲੀ, 15 ਅਪ੍ਰੈਲ : ਮਨੁੱਖੀ ਸਰੋਤ ਵਿਕਾਸ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਆਮ ਧਾਰਨਾ ਤੋਂ ਉਲਟ ਦੇਸ਼ ਵਿਚ ਔਰਤਾਂ ਦੇ ਮੁਕਾਬਲੇ 21 ਹਜ਼ਾਰ ਜ਼ਿਆਦਾ ਮਰਦ ਪੀਐਚਡੀ ਕਰ ਰਹੇ ਹਨ। ਹਾਸਲ ਕੀਤੇ ਗਏ ਪਿਛਲੇ ਤਿੰਨ ਸਾਲ ਦੇ ਅੰਕੜਿਆਂ ਮੁਤਾਬਕ ਪੀਐਚਡੀ ਪ੍ਰੋਗਰਾਮ ਵਿਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿਚ ਵੀ ਵਾਧਾ ਹੋਇਆ ਹੈ।
PHDs do more men than women
ਸਾਲ 2014-15 ਵਿਚ ਦੇਸ਼ ਭਰ ਵਿਚ ਪੀਐਚਡੀ ਪ੍ਰੋਗਰਾਮ ਵਿਚ 100792 ਵਿਦਿਆਰਥੀਆਂ ਨੇ ਦਾਖ਼ਲਾ ਲਿਆ ਸੀ, ਉਥੇ ਹੀ 2015-16 ਅਤੇ 2016-17 ਵਿਚ ਪੀਐਚਡੀ ਵਿਚ ਦਾਖ਼ਲਾ ਲੈਣ ਵਾਲਿਆਂ ਦਾ ਅੰਕੜਾ ਵਧ ਕੇ ਕ੍ਰਮਵਾਰ 109552 ਅਤੇ 123712 ਹੋ ਗਿਆ। ਅੰਕੜਿਆਂ ਮੁਤਾਬਕ ਸਾਲ 2014-15 ਵਿਚ ਪੀਐਚਡੀ ਵਿਚ ਔਰਤਾਂ ਦੇ ਮੁਕਾਬਲੇ ਦਾਖ਼ਲਾ ਲੈਣ ਵਾਲੇ ਮਰਦਾਂ ਦੀ ਗਿਣਤੀ 21 ਹਜ਼ਾਰ ਜ਼ਿਆਦਾ ਸੀ।
PHDs do more men than women
ਇਸੇ ਤਰ੍ਹਾਂ ਇਸ ਤੋਂ ਬਾਅਦ ਦੇ ਸਾਲਾਂ ਵਿਚ ਇਹ ਅੰਕੜਾ ਵਧ ਕੇ ਕ੍ਰਮਵਾਰ 21688 ਅਤੇ 21882 ਹੋ ਗਿਆ। ਅੰਕੜਿਆਂ ਵਿਚ ਸਾਹਮਣੇ ਆਇਆ ਕਿ ਪੀਐਚਡੀ ਲਈ ਜ਼ਿਆਦਾਤਰ ਦਾਖ਼ਲੇ ਸੂਬਾਈ ਯੂਨੀਵਰਸਿਟੀਆਂ ਵਿਚ ਹੋਏ, ਉਸ ਤੋਂ ਬਾਅਦ ਰਾਸ਼ਟਰੀ ਮਹੱਤਵ ਵਾਲੀਆਂ ਸੰਸਥਾਵਾਂ ਵਿਚ ਦਾਖ਼ਲੇ ਹੋਏ।