
ਉੱਤਰ ਪ੍ਰਦੇਸ਼ ਵਿਚ ਜਿੱਥੇ ਇਕ ਪਾਸੇ ਅਪਰਾਧਾਂ 'ਤੇ ਕਾਬੂ ਪਾਉਣ ਲਈ ਤਾਬੜਤੋੜ ਇਨਕਾਊਂਟਰ ਹੋ ਰਹੇ ਹਨ, ਉਥੇ ਹੀ ਦੂਜੇ ਪਾਸੇ ਝਾਂਸੀ ...
ਝਾਂਸੀ : ਉੱਤਰ ਪ੍ਰਦੇਸ਼ ਵਿਚ ਜਿੱਥੇ ਇਕ ਪਾਸੇ ਅਪਰਾਧਾਂ 'ਤੇ ਕਾਬੂ ਪਾਉਣ ਲਈ ਤਾਬੜਤੋੜ ਇਨਕਾਊਂਟਰ ਹੋ ਰਹੇ ਹਨ, ਉਥੇ ਹੀ ਦੂਜੇ ਪਾਸੇ ਝਾਂਸੀ ਵਿਚ ਇਕ ਅਪਰਾਧੀ ਅਤੇ ਪੁਲਿਸ ਅਧਿਕਾਰੀ ਵਿਚਕਾਰ ਗੱਲਬਾਤ ਦਾ ਆਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਨਾਲ ਖ਼ਾਕੀ ਅਤੇ ਗੁੰਡਿਆਂ ਵਿਚਕਾਰ ਮਿਲੀਭੁਗਤ ਦਾ ਪਰਦਾਫ਼ਾਸ਼ ਹੋਇਆ ਹੈ।
Suspended police inspector, 'Save the BJP leader if he avoids incinerator'
ਵਾਇਰਲ ਹੋਏ ਇਸ ਆਡੀਓ ਵਿਚ ਝਾਂਸੀ ਦੇ ਮਉਰਾਨੀਪੁਰ ਥਾਣੇ ਦੇ ਇੰਚਾਰਜ ਸੁਨੀਤ ਕੁਮਾਰ ਅਤੇ ਸਾਬਕਾ ਬਲਾਕ ਪ੍ਰਧਾਨ ਲੇਖਰਾਜ ਦੇ ਵਿਚਕਾਰ ਗੱਲਬਾਤ ਹੈ। ਗੱਲਬਾਤ ਵਿਚ ਸਾਫ਼ ਸੁਣਿਆ ਜਾ ਸਕਦਾ ਹੈ ਕਿ ਪੁਲਿਸ ਅਧਿਕਾਰੀ ਅਪਰਾਧੀ ਨੂੰ ਕਹਿ ਰਿਹਾ ਹੈ ਕਿ ਸਰੰਡਰ ਨਾ ਕਰਨ ਦੀ ਸੂਰਤ ਵਿਚ ਇਨਕਾਊਂਟਰ ਕਰ ਦਿਤਾ ਜਾਵੇਗਾ। ਉਥੇ ਹਿਸਟਰੀਸ਼ੀਟਰ ਪੁਲਿਸ ਅਧਿਕਾਰੀ ਤੋਂ ਮਦਦ ਕਰਨ ਦੀ ਗੱਲ ਆਖ ਰਿਹਾ ਹੈ।
Suspended police inspector, 'Save the BJP leader if he avoids incinerator'
ਇਸ 'ਤੇ ਪੁਲਿਸ ਅਧਿਕਾਰੀ ਉਸ ਨੂੰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੇ ਦੁਬੇ ਅਤੇ ਬਬੀਨਾ ਦੇ ਭਾਜਪਾ ਵਿਧਾਇਕ ਰਾਜੀਵ ਸਿੰਘ ਪ੍ਰੀਖਿਆ ਨੂੰ ਮੈਨੇਜ ਕਰਨ ਦੀ ਸਲਾਹ ਦਿੰਦਾ ਹੈ। ਆਡੀਓ ਵਾਇਰਲ ਹੋਣ ਤੋਂ ਬਾਅਦ ਡੀਜੀਪੀ ਓਪੀ ਸਿੰਘ ਦੇ ਨਿਰਦੇਸ਼ 'ਤੇ ਝਾਂਸੀ ਦੇ ਮਉਰਾਨੀਪੁਰ ਥਾਣਾ ਇੰਚਾਰਜ ਸੁਨੀਤ ਕੁਮਾਰ ਸਿੰਘ ਨੂੰ ਮੁਅੱਤਲ ਕਰ ਦਿਤਾ ਗਿਆ ਹੈ।
Suspended police inspector, 'Save the BJP leader if he avoids incinerator'
ਉਨ੍ਹਾਂ ਵਿਰੁਧ ਵਿਭਾਗੀ ਜਾਂਚ ਸ਼ੁਰੂ ਕਰ ਦਿਤੀ ਗਈ ਹੈ। ਸੋਸ਼ਲ ਮੀਡੀਆ ਅਤੇ ਇਲੈਕਟ੍ਰੋਨਿਕ ਨਿਊਜ਼ ਚੈਨਲਾਂ 'ਤੇ ਪ੍ਰਸਾਰਿਤ ਹੋ ਰਹੀ ਇਤਰਾਜ਼ਯੋਗ ਗੱਲਬਾਤ ਦੇ ਆਡੀਓ 'ਤੇ ਗੰਭੀਰਤਾ ਦਿਖਾਉਂਦੇ ਹੋਏ ਇਹ ਕਾਰਵਾਈ ਕੀਤੀ ਗਈ ਹੈ। ਆਡੀਓ ਵਿਚ ਥਾਣਾ ਇੰਚਾਰਜ ਸੁਨੀਤ ਕੁਮਾਰ ਸਿੰਘ ਅਤੇ ਥਾਣਾ ਮਊਰਾਨੀਪੁਰ ਤੋਂ ਲੋੜੀਂਦੇ ਅਪਰਾਧੀ ਲੇਖਰਾਜ ਸਿੰਘ ਯਾਦਵ ਵਿਚਕਾਰ ਹੋ ਰਹੀ ਇਤਰਾਜ਼ਯੋਗ ਗੱਲਬਾਤ ਰਿਕਾਰਡ ਹੈ।
Suspended police inspector, 'Save the BJP leader if he avoids incinerator'
ਡੀਜੀਪੀ ਨੇ ਇਸ 'ਤੇ ਗੰਭੀਰਤਾ ਦਿਖਾਉਂਦੇ ਹੋਏ ਐਸਐਸਪੀ ਝਾਂਸੀ ਨੂੰ ਜਾਂਚ ਦੇ ਨਿਰਦੇਸ਼ ਦਿਤੇ ਹਨ। ਆਡੀਓ ਦੀ ਜਾਂਚ ਵਿਚ ਇੰਚਾਰਜ ਸੁਨੀਤ ਕੁਮਾਰ ਸਿੰਘ ਪਹਿਲੀ ਨਜ਼ਰੇ ਦੋਸ਼ੀ ਪਾਏ ਗਏ। ਇਸ ਤੋਂ ਬਾਅਦ ਡੀਜੀਪੀ ਨੇ ਸੁਨੀਤ ਕੁਮਾਰ ਸਿੰਘ ਨੂੰ ਮੁਅੱਤਲ ਕਰ ਕੇ ਵਿਭਾਗੀ ਜਾਂਚ ਦੇ ਨਿਰਦੇਸ਼ ਦਿਤੇ।