
ਸਰਕਾਰਾਂ ਪੱਤਰਕਾਰਤਾ ਨੂੰ ਗ਼ਲਤ ਸੂਚਨਾਵਾਂ ਦੇ ਵਿਰੁਧ ਇਕ ਤਾਕਤ ਦੇ ਤੌਰ ’ਤੇ ਪਛਾਣੇ
ਸੰਯੁਕਤ ਰਾਸ਼ਟਰ 14 ਅਪ੍ਰੈਲ : ਯੂਨੈਸਕੋ ਨੇ ਕੋਵਿਡ 19 ਸਬੰਧੀ ‘ਗ਼ਲਤ ਸੂਚਨਾਵਾਂ ਦੀ ਮਹਾਂਮਾਰੀ’ ਨੂੰ ਰੋਕਣ ਲਈ ਸਾਰੀਆਂ ਸਰਕਾਰਾਂ ਨੂੰ ਸਮਾਚਾਰ ਮੀਡੀਆ ਨੂੰ ‘‘ਜ਼ਰੂਰੀ ਸੇਵਾ’’ ਦੇ ਤੌਰ ’ਤੇ ਮਾਨਤਾ ਦੇਣ ਅਤੇ ਉਸਦਾ ਸਮਰਥਨ ਕਰਨ ਲਈ ਕਿਹਾ ਹੈ। ਸੰਯੁਕਤ ਰਾਸ਼ਟਰ ਸਿਖਿਅਕ, ਵਿਗਿਆਨਕ ਅਤੇ ਸਭਿਆਚਰਕ ਸੰਗਠਨ (ਯੂਨੈਸਕੋ) ’ਚ ਸੰਚਾਰ ਅਤੇ ਸੂਚਨਾ ਸਬੰਧੀ ਨੀਤੀਆਂ ਅਤੇ ਰਣਨੀਤੀਆਂ ਦੇ ਡਾਇਰੈਕਟਰ ਗਾਏ ਬਰਜ਼ਰ ਨੇ ਯੂਐਨ ਨਿਊਜ਼ ਦੇ ਨਾਲ ਇੰਟਰਵੀਊ ’ਚ ਕਿਹਾ, ‘‘ਮੁਸ਼ਕਲ ਨਾਲ ਹੀ ਅਜਿਹੇ ਕੋਈ ਇਲਾਕੇ ਵਚੇ ਹੋਣਗੇ ਜਿਥੇ ਕੋਵਿਡ 19 ਆਫ਼ਤ ਦੇ ਸਬੰਧਤ ਗ਼ਲਤ ਸੂਚਨਾਵਾਂ ਨਹੀਂ ਪਹੁੰਚੀਆਂ ਹੋਣਗੀਆਂ,
File photo
ਇਹ ਕੋਰੋਨਾ ਵਾਇਰਸ ਦੇ ਪੈਦਾ ਹੋਣ ਤੋਂ ਲੈ ਕੇ, ਗ਼ੈਰ ਨਿਰਧਾਰਤ ਬਚਾਅ ਉਪਾਅ ਅਤੇ ਇਲਾਜ ਤੋਂ ਲੈ ਕੇ ਸਰਕਾਰਾਂ, ਕੰਪਨੀਆਂ, ਹਸਤੀਆਂ ਅਤੇ ਹੋਰਾਂ ਵਲੋਂ ਚੁੱਕੇ ਜਾ ਰਹੇ ਕਦਮਾਂ ਤਕ ਜੁੜੀਆਂ ਹੋਈਆਂ ਹਨ।’’ ਸੰਯੁਕਤ ਰਾਸ਼ਟਰ ਮੁਤਾਬਕ, ਅਵਿਸ਼ਵਾਸਯੋਗ ਅਤੇ ਗ਼ਲਤ ਸੂਚਨਾਵਾਂ ਪੂਰੇ ਵਿਸ਼ਵ ’ਚ ਇਸ ਹੱਦ ਤਕ ਫੈਲ ਰਹੀਆਂ ਹਨ ਕਿ ਕੁੱਝ ਆਲੋਚਕ ਕੋਵਿਡ 19 ਗਲੋਬਲ ਮਹਾਂਮਾਰੀ ਨਾਲ ਜੁੜੀਆਂ ਗ਼ਲਤ ਸੂਚਨਾਵਾਂ ਦੇ ਇਸ ਨਵੇਂ ਢੇਰ ਨੂੰ ‘‘ਸੂਚਨਾਵਾਂ ਦੀ ਮਹਾਂਮਾਰੀ’’ ਕਹੀ ਰਹੇ ਹਨ।’’
ਸਰਕਾਰਾਂ ਪੱਤਰਕਾਰਤਾ ਨੂੰ ਗ਼ਲਤ ਸੂਚਨਾਵਾਂ ਦੇ ਵਿਰੁਧ ਇਕ ਤਾਕਤ ਦੇ ਤੌਰ ’ਤੇ ਪਛਾਣੇ
ਬਰਜ਼ਰ ਨੇ ਕਿਹਾ ਕਿ ਯੂਨੈਸਕੋ ਖ਼ਾਸਕਰ ਸਰਕਾਰਾਂ ਤੋਂ ਅਪੀਲ ਕਰ ਰਹੀ ਹੈ ਕਿ, ‘‘ਉਹ ਪ੍ਰਗਟਾਵੇ ਦੀ ਆਜ਼ਾਦੀ ’ਤੇ ਪਾਬੰਦੀ ਨਾ ਲਾਉਣ ਜੋਕਿ ਆਜ਼ਾਦ ਪੈ੍ਰਸ ਦੀ ਜ਼ਰੂਰੀ ਭੁਮਿਕਾ ਨੂੰ ਨੁਕਸਾਨ ਪਹੁੰਚਾ ਸਕਦੇ ਹਨ, ਬਲਕਿ ਪੱਤਰਕਾਰਤਾ ਨੂੰ ਗ਼ਲਤ ਸੂਚਨਾਵਾਂ ਦੇ ਵਿਰੁਧ ਇਕ ਤਾਕਤ ਦੇ ਤੌਰ ’ਤੇ ਜਾਨਣ, ਉਸ ਹਾਲਾਤ ’ਚ ਵੀ ਜਦ ਉਹ ਅਜਿਹੀ ਨਿਰਧਾਰਤ ਸੂਚਨਾਵਾਂ ਤੇ ਸਲਾਹ ਪ੍ਰਕਾਸ਼ਤ ਪਰਸਾਰਤ ਕਰਨ ਜੋ ਸੱਤਾ ਵਿਚ ਮੌਜੂਦ ਲੋਕਾਂ ਨੂੰ ਨਿਰਾਸ਼ ਕਰਦੀ ਹੋਵੇ।’’ ਉਨ੍ਹਾਂ ਕਿਹਾ, ਇਹ ਮੰਨਣ ਦੇ ਪੱਕੇ ਸਬੂਤ ਹਨ ਕਿ ਸਰਕਾਰਾਂ ਮੀਡੀਆ ਨੂੰ ਇਸ ਸਮੇਂ ਜ਼ਰੂਰੀ ਸੇਵਾ ਦੇ ਤੌਰ ’ਤੇ ਜਾਨੇ ਅਤੇ ਉਸਦਾ ਸਮਰਥਨ ਕਰੇ।’’ (ਪੀਟੀਆਈ)