‘ਗਗਨਯਾਨ’ ਮਿਸ਼ਨ ਵਿਚ ਫ੍ਰਾਂਸ ਕਰੇਗਾ ਭਾਰਤ ਦੀ ਮਦਦ, ਸਮਝੌਤੇ 'ਤੇ ਕੀਤੇ ਦਸਤਖ਼ਤ 
Published : Apr 15, 2021, 5:26 pm IST
Updated : Apr 15, 2021, 5:26 pm IST
SHARE ARTICLE
India-France sign agreement for cooperation on Gaganyaan mission
India-France sign agreement for cooperation on Gaganyaan mission

ਸਮਝੌਤੇ ਦਾ ਐਲਾਨ ਭਾਰਤ ਦੀ ਯਾਤਰਾ ’ਤੇ ਆਏ ਫਰਾਂਸ ਦੇ ਵਿਦੇਸ਼ ਮੰਤਰੀ ਜੀਨ-ਯਵੇਸ ਲੇ ਡਿਰਅਨ ਦੇ ਇਸਰੋ ਦੇ ਹੈੱਡਕੁਆਰਟਰ ਦੇ ਦੌਰੇ ਦੌਰਾਨ ਕੀਤਾ ਗਿਆ। 

ਨਵੀਂ ਦਿੱਲੀ -  ਭਾਰਤ ਦੇ ਪਹਿਲੇ ਮਨੁੱਖ ਯੁਕਤ ਪੁਲਾੜ ਮਿਸ਼ਨ ‘ਗਗਨਯਾਨ’ ’ਚ ਸਹਿਯੋਗ ਲਈ ਇਸਰੋ ਅਤੇ ਫਰਾਂਸ ਦੀ ਪੁਲਾੜ ਏਜੰਸੀ ਨੇ ਇਕ ਸਮਝੌਤੇ ’ਤੇ ਦਸਤਖ਼ਤ ਕੀਤੇ। ਸਮਝੌਤੇ ਦਾ ਐਲਾਨ ਭਾਰਤ ਦੀ ਯਾਤਰਾ ’ਤੇ ਆਏ ਫਰਾਂਸ ਦੇ ਵਿਦੇਸ਼ ਮੰਤਰੀ ਜੀਨ-ਯਵੇਸ ਲੇ ਡਿਰਅਨ ਦੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਹੈੱਡਕੁਆਰਟਰ ਦੇ ਦੌਰੇ ਦੌਰਾਨ ਕੀਤਾ ਗਿਆ। 

ISRO to launch earth observation satellite EOS-01 on November 7ISRO 

ਇਸਰੋ ਨੇ ਫਰਾਂਸ ਦੀ ਪੁਲਾੜ ਏਜੰਸੀ ‘ਸੈਂਟਰ ਨੈਸ਼ਨਲ ਡੀ’ਇਟਯੂਡਸ ਸਪੇਤਿਯਲਸ’ (ਸੀ. ਐੱਨ. ਈ. ਐੱਸ.) ਤੋਂ 'ਗਗਨਯਾਨ' ਮਿਸ਼ਨ ’ਚ ਮਦਦ ਕਰਨ ਅਤੇ ਇਸ ਕੰਮ ਵਿਚ ਯੂਰਪੀ ਸਹਿਯੋਗੀ ਦੇ ਰੂਪ ਵਿਚ ਸੇਵਾ ਦੇਣ ਨੂੰ ਕਿਹਾ ਹੈ। ਫਰਾਂਸ ਦੀ ਪੁਲਾੜ ਏਜੰਸੀ ਨੇ ਕਿਹਾ ਕਿ ਸਮਝੌਤੇ ਤਹਿਤ ਸੀ. ਐੱਨ. ਈ. ਐੱਸ. ਭਾਰਤ ਦੇ ‘ਫਲਾਈਟ ਫਿਜ਼ੀਸ਼ੀਅਨ’ ਅਤੇ ਸੀ. ਏ. ਪੀ. ਸੀ. ਓ. ਐੱਮ. ਮਿਸ਼ਨ ਕੰਟਰੋਲ ਟੀਮਾਂ ਨੂੰ ਸੂਖ਼ਮ ਗਰੈਵਿਟੀ ਐਪਲੀਕੇਸ਼ੰਸ ਦੇ ਵਿਕਾਸ ਲਈ ਫਰਾਂਸ ’ਚ ਸੀ. ਏ. ਪੀ. ਸੀ. ਓ. ਐੱਮ. ਕੇਂਦਰ ਵਿਚ ਅਤੇ ਪੁਲਾੜ ਮੁਹਿੰਮਾਂ ਲਈ ਸੀ. ਐੱਨ. ਈ. ਐੱਸ. ਦੇ ਤਾਉਲੇਸ ਪੁਲਾੜ ਕੇਂਦਰ ’ਚ ਅਤੇ ਜਰਮਨੀ ਦੇ ਕੋਲੋਗਨੇ ਸਥਿਤ ਯੂਰਪੀ ਪੁਲਾੜ ਯਾਤਰੀ ਕੇਂਦਰ ’ਚ ਸਿਖਲਾਈ ਦੇਵੇਗਾ। 

CNES CNES

ਸਮਝੌਤੇ ਦੇ ਤਹਿਤ ਸੀ.ਐੱਨ.ਈ.ਐੱਸ ਇਸ ਮਿਸ਼ਨ ਦੌਰਾਨ ਵਿਗਿਆਨਕ ਪ੍ਰਯੋਗ ਯੋਜਨਾ ਨੂੰ ਲਾਗੂ ਕਰਨ ਵਿਚ ਸਹਿਯੋਗ ਕਰੇਗਾ, ਜਿਵੇਂ ਕਿ ਫ੍ਰੈਂਚ ਉਪਕਰਣਾਂ ਦੀ ਵਰਤੋਂ, ਖਪਤਕਾਰਾਂ ਅਤੇ ਡਾਕਟਰੀ ਉਪਕਰਣਾਂ ਦੀ ਵਰਤੋਂ ਭਾਰਤੀ ਪੁਲਾੜ ਯਾਤਰੀਆਂ ਦੁਆਰਾ ਕੀਤੀ ਜਾਵੇ। ਸੀ ਐਨ ਈ ਐਸ ਦੁਆਰਾ ਵਿਕਸਤ ਕੀਤੇ ਗਏ ਫ੍ਰੈਂਚ ਉਪਕਰਣਾਂ ਨੇ ਪ੍ਰੀਖਿਆਵਾਂ ਪਾਸ ਕਰ ਲਈਆਂ ਹਨ ਅਤੇ ਉਹ ਅਜੇ ਵੀ ਅੰਤਰਰਾਸ਼ਟਰੀ ਪੁਲਾੜ ਕੇਂਦਰ (ਆਈਐਸਐਸ) ਵਿਖੇ ਕੰਮ ਕਰ ਰਹੇ ਹਨ

ਮਤਲਬ ਇਹ ਭਾਰਤੀ ਪੁਲਾੜ ਯਾਤਰੀਆਂ ਦੇ ਕੰਮ ਆਉਣਗੇ। ਇਸ ਵਿਚ ਕਿਹਾ ਗਿਆ ਹੈ ਕਿ ਸੀ ਐਨ ਈ ਐਸ ਫਰਾਂਸ ਦੁਆਰਾ ਬਣਾਏ ਫਾਇਰ ਰਿਟਾਇਰੈਂਟ ਬੈਗ ਵੀ ਮੁਹੱਈਆ ਕਰਵਾਏਗਾ ਜੋ ਉਪਕਰਣਾਂ ਨੂੰ ਰੇਡੀਏਸ਼ਨ ਤੋਂ ਬਚਾਉਣਗੇ। ਸੀ ਐਨ ਈ ਐਸ ਨੇ ਕਿਹਾ ਕਿ ਸਹਿਯੋਗ ਨੂੰ ਹੋਰ ਵਧਾਇਆ ਜਾ ਸਕਦਾ ਹੈ।

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement