ਦੇਸ਼ ਵਿਚ ਇਕ ਦਿਨ ’ਚ ਰੀਕਾਰਡ 2,00,739 ਨਵੇਂ ਮਾਮਲੇ
Published : Apr 15, 2021, 9:57 am IST
Updated : Apr 15, 2021, 9:57 am IST
SHARE ARTICLE
Corona Case
Corona Case

ਲਾਗ ਪੀੜਤ ਲੋਕਾਂ ਦੀ ਗਿਣਤੀ 14,71,877 ਹੋ ਗਈ

ਨਵੀਂ ਦਿੱਲੀ: ਦੇਸ਼ ’ਚ ਕੋਰੋਨਾ ਵਾਇਰਸ ਦੇ ਇਕ ਦਿਨ ’ਚ ਹੁਣ ਤਕ ਦੇ ਸੱਭ ਤੋਂ ਵੱਧ 2,00,739 ਨਵੇਂ ਮਾਮਲੇ ਸਾਹਮਣੇ ਆਏ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਬੁਧਵਾਰ ਦੇ ਅੰਕੜਿਆਂ ਮੁਤਾਬਕ ਲਾਗ ਦੇ ਕੁਲ ਮਾਮਲੇ 1,40,74,564 ਹੋ ਗਏ ਹਨ ਜਦਕਿ 14 ਲੱਖ ਤੋਂ ਵੱਧ ਲੋਕ ਹਾਲੇ ਵੀ ਲਾਗ ਦੀ ਚਪੇਟ ਵਿਚ ਹਨ।

ਮੰਤਰਾਲੇ ਦੇ ਸਵੇਰੇ ਦੇ ਅੰਕੜਿਆਂ ਮੁਤਾਬਕ  ਬੀਤੇ 24 ਘੰਟੇ ’ਚ 1,038 ਲੋਕਾਂ ਦੀ ਮੌਤ ਦੇ ਬਾਅਦ ਮ੍ਰਿਤਕਾਂ ਦੀ ਗਿਣਤੀ 1,73,123 ਹੋ ਗਈ ਹੈ ਜੋ 18 ਅਕਤੂਬਰ 2020 ਦੇ ਬਾਅਦ ਸੱਭ ਤੋਂ ਵੱਧ ਹੈ।  ਲਾਗਤਾਰ 36ਵੇਂ ਦਿਨ ਮਾਮਲਿਆਂ ’ਚ ਵਾਧਾ ਦੇਖਿਆ ਗਿਆ ਹੈ ਅਤੇ ਲਾਗ ਪੀੜਤ ਲੋਕਾਂ ਦੀ ਗਿਣਤੀ 14,71,877 ਹੋ ਗਈ ਹੈ।

Corona CaseCorona Case

ਇਸ ਤੋਂ ਪਹਿਲਾਂ 12 ਫ਼ਰਵਰੀ ਨੂੰ ਪੀੜਤ ਲੋਕਾਂ ਦੀ ਸੱਭ ਤੋਂ ਘੱਟ ਗਿਣਤੀ 1,35,926 ਸੀ ਅਤੇ 18 ਸਤੰਬਰ 2020 ਨੂੰ ਸੱਭ ਤੋਂ ਵੱਧ 10,17,754 ਸੀ। ਅੰਕੜਿਆਂ ਮੁਤਾਬਕ ਲਾਗ ਤੋਂ ਸਿਹਤਯਾਬ ਹੋਣ ਵਾਲਿਆਂ ਗਿਣਤੀ 1,24,29,564  ਹੋ ਗਈ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement