ਚੜ੍ਹਦੀ ਸਵੇਰ ਵਾਪਰਿਆ ਵੱਡਾ ਹਾਦਸਾ; ਖੱਡ 'ਚ ਡਿੱਗੀ ਬੱਸ, 12 ਦੀ ਮੌਤ

By : GAGANDEEP

Published : Apr 15, 2023, 8:43 am IST
Updated : Apr 15, 2023, 5:58 pm IST
SHARE ARTICLE
photo
photo

ਬੱਸ 'ਚ ਸਵਾਰ ਸਨ 40 ਲੋਕ

 

ਰਾਏਗੜ੍ਹ: ਮਹਾਰਾਸ਼ਟਰ ਦੇ ਰਾਏਗੜ੍ਹ ਦੇ ਖੋਪਲੀ ਇਲਾਕੇ ਵਿੱਚ ਇੱਕ ਬੱਸ ਖੱਡ ਵਿੱਚ ਡਿੱਗ ਗਈ। ਇਸ ਹਾਦਸੇ 'ਚ 12 ਦੀ ਮੌਤ ਹੋ ਗਈ, ਜਦਕਿ 25 ਲੋਕ ਜ਼ਖਮੀ ਹੋ ਗਏ। ਬੱਸ ਵਿੱਚ 40 ਯਾਤਰੀ ਸਵਾਰ ਸਨ। ਹੁਣ ਤੱਕ ਸਥਾਨਕ ਲੋਕਾਂ ਦੀ ਮਦਦ ਨਾਲ ਰੱਸੀ ਦੇ ਜ਼ਰੀਏ 25 ਨੂੰ ਬਚਾਇਆ ਜਾ ਚੁੱਕਾ ਹੈ।

ਇਹ ਵੀ ਪੜ੍ਹੋ: 50 ਸਾਲ ਐਥਲੀਟ ਨੇ 500 ਦਿਨਾਂ ਤੱਕ 230 ਫੁੱਟ ਗੁਫਾ ਵਿੱਚ ਇਕੱਲੀ ਰਹਿਣ ਦਾ ਬਣਾਇਆ ਰਿਕਾਰਡ

ਇਹ ਹਾਦਸਾ ਸ਼ੁੱਕਰਵਾਰ ਦੇਰ ਰਾਤ ਖੰਡਾਲਾ ਅਤੇ ਖੋਪਲੀ ਦੇ ਵਿਚਕਾਰ ਪੁਰਾਣੇ ਰਾਸ਼ਟਰੀ ਰਾਜਮਾਰਗ 'ਤੇ ਸ਼ਿੰਗਰੋਬਾ ਘਾਟ ਤੋਂ ਉਤਰਦੇ ਸਮੇਂ ਵਾਪਰਿਆ। ਫਿਲਹਾਲ ਹਾਦਸੇ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋਇਆ ਹੈ। ਬੱਸ ਪੁਣੇ ਤੋਂ ਮੁੰਬਈ ਜਾ ਰਹੀ ਸੀ।

ਇਹ ਵੀ ਪੜ੍ਹੋ: ਜਨਮ ਦਿਨ ਮਨਾਉਣ ਜਾ ਰਹੇ ਨੌਜਵਾਨਾਂ ਦੀ ਨਹਿਰ 'ਚ ਡਿੱਗੀ ਕਾਰ, ਪਾਣੀ 'ਚ ਰੁੜ੍ਹੇ ਤਿੰਨ ਦੋਸਤ 

ਹਾਦਸੇ ਦੀ ਸੂਚਨਾ ਮਿਲਦੇ ਹੀ ਬੋਰ ਘਾਟ ਪੁਲਿਸ, ਖੋਪਲੀ ਪੁਲਿਸ ਅਤੇ ਸਥਾਨਕ ਲੋਕ ਮਦਦ ਲਈ ਅੱਗੇ ਆਏ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਖੋਪਲੀ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

Location: India, Maharashtra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement