
ਇੰਡੀਗੋ ਨੇ ਕਿਹਾ ਕਿ ਦਿੱਲੀ ਤੋਂ ਬਾਗਡੋਗਰਾ ਜਾਣ ਵਾਲੀ ਫਲਾਈਟ ਸਾਵਧਾਨੀ ਦੇ ਤੌਰ 'ਤੇ ਵਾਪਸ ਦਿੱਲੀ ਪਰਤ ਗਈ।
ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਤੋਂ ਬਾਗਡੋਗਰਾ ਜਾ ਰਹੀ ਇੰਡੀਗੋ ਦੀ ਇਕ ਉਡਾਣ ਤਕਨੀਕੀ ਖਰਾਬੀ ਕਾਰਨ ਸ਼ਨੀਵਾਰ ਦੁਪਹਿਰ ਨੂੰ ਦਿੱਲੀ ਪਰਤ ਗਈ।ਇਕ ਸੂਤਰ ਨੇ ਕਿਹਾ ਕਿ ਤਕਨੀਕੀ ਖਰਾਬੀ ਕਾਰਨ ਫਲਾਈਟ ਨੇ ਐਮਰਜੈਂਸੀ ਲੈਂਡਿੰਗ ਕੀਤੀ, ਇੰਡੀਗੋ ਨੇ ਕਿਹਾ ਕਿ ਦਿੱਲੀ ਤੋਂ ਬਾਗਡੋਗਰਾ ਜਾਣ ਵਾਲੀ ਫਲਾਈਟ ਸਾਵਧਾਨੀ ਦੇ ਤੌਰ 'ਤੇ ਵਾਪਸ ਦਿੱਲੀ ਪਰਤ ਗਈ।
ਇਹ ਵੀ ਪੜ੍ਹੋ: ਕਮਜ਼ੋਰ ਅਤੇ ਪੱਛੜੇ ਵਰਗਾਂ ਦੇ ਖੈਰ-ਖਵਾਹ ਹੋਣ ਦਾ ਦਾਅਵਾ ਕਰਨ ਵਾਲੇ ਹੀ ਧੋਖੇਬਾਜ਼ ਨਿਕਲੇ: ਮੁੱਖ ਮੰਤਰੀ
ਇੰਡੀਗੋ ਨੇ ਇਕ ਬਿਆਨ ਵਿਚ ਕਿਹਾ, “ਚਾਲਕ ਨੂੰ ਤਕਨੀਕੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਅਤੇ ਉਸ ਨੇ ਵਾਪਸ ਜਾਣ ਲਈ ਅਪੀਲ ਕੀਤੀ। ਜਹਾਜ਼ ਸੁਰੱਖਿਅਤ ਉਤਰ ਗਿਆ ਅਤੇ ਜ਼ਰੂਰੀ ਜਾਂਚ ਕੀਤੀ ਜਾ ਰਹੀ ਹੈ। ਯਾਤਰੀਆਂ ਨੂੰ ਬਾਗਡੋਗਰਾ ਲਿਜਾਣ ਲਈ ਇਕ ਬਦਲਵਾਂ ਹਵਾਈ ਜਹਾਜ਼ ਉਪਲਬਧ ਕਰਵਾਇਆ ਗਿਆ।“ ਸੂਤਰਾਂ ਮੁਤਾਬਕ ਜਹਾਜ਼ 'ਚ 200 ਤੋਂ ਵੱਧ ਲੋਕ ਸਵਾਰ ਸਨ।