ਭੀਖ ਮੰਗਣ ਨੂੰ ਮਜ਼ਬੂਰ ਕਿਸਾਨ ਨੂੰ ਕਿਹਾ ਗਿਆ ਅਤਿਵਾਦੀ
Published : May 15, 2019, 4:41 pm IST
Updated : May 15, 2019, 4:42 pm IST
SHARE ARTICLE
Bengaluru mysterious man accidental terror suspect
Bengaluru mysterious man accidental terror suspect

ਹੁਣ ਭੀਖ ਮੰਗਣ ਦਾ ਰਾਸਤਾ ਵੀ ਬੰਦ

ਸਾਜ਼ਿਦ ਖ਼ਾਨ ਹਰ ਸਵਾਲ ’ਤੇ ਹੈਰਾਨ ਹੋ ਜਾਂਦਾ ਹੈ। ਉਹ ਹਰ ਸ਼ਬਦ ਸੁਣਨ ਅਤੇ ਬੋਲਣ ਦੀ ਕੋਸ਼ਿਸ਼ ਕਰਦਾ ਹੈ। ਉਸ ਦੇ ਮਨ ਵਿਚ ਇਕ ਡਰ ਬੈਠਿਆ ਹੋਇਆ ਹੈ। ਇਸ ਦਾ ਮੁੱਖ ਕਾਰਨ ਹੈ ਕਿ ਬੈਂਗਲੁਰੂ ਦੇ ਇਕ ਹਫ਼ਤੇ ਪਹਿਲਾਂ ਮੀਡੀਆ ਨੇ ਉਸ ਨੂੰ ਸ਼ੱਕੀ ਅਤਿਵਾਦੀ ਕਰਾਰ ਦਿੱਤਾ ਸੀ ਅਤੇ ਉਸ ਨੂੰ ਇਸ ਬਾਰੇ ਚਾਰ ਦਿਨ ਤਕ ਕੁਝ ਵੀ ਪਤਾ ਨਾ ਲਗਿਆ। ਉਸ ਨੂੰ ਸਟੇਸ਼ਨ ’ਤੇ ਦੇਖਿਆ ਗਿਆ ਸੀ। ਜਿੱਥੇ ਬੈਠ ਕੇ ਉਹ ਭੀਖ ਮੰਗਦਾ ਸੀ ਉੱਥੇ ਉਸ ਦਾ ਕੋਟ ਟੰਗਿਆ ਹੋਇਆ ਸੀ।

ArrestedArrested

ਉਸ ਨੂੰ ਸੀਸੀਟੀਵੀ ਵਿਚ ਸਟੇਸ਼ਨ ਤੋਂ ਬਾਹਰ ਨਿਕਲਦੇ ਦੇਖਿਆ ਗਿਆ ਸੀ। ਜਦੋਂ ਸਾਜ਼ਿਦ ਮੇਟਲ ਡਿਟੈਕਟਰ ਤੋਂ ਲੰਘਿਆ ਤਾਂ ਮੇਟਲ ਡਿਟੈਕਟਰ ਦੀ ਲਾਇਟ ਜਗ ਪਈ। ਇਸ ਤੋਂ ਤੁਰੰਤ ਬਾਅਦ ਮੀਡੀਆ ਵੱਲੋਂ ਉਸ ’ਤੇ ਸਟੇਸ਼ਨ ’ਤੇ ਬੰਬ ਲਗਾਉਣ ਦੀ ਸਾਜ਼ਿਸ਼ ਰਚਣ ਦੀਆਂ ਕਹਾਣੀਆਂ ਵੀ ਬਣਾਈਆਂ ਜਾਣ ਲੱਗੀਆਂ। 38 ਸਾਲ ਦਾ ਸਾਜ਼ਿਦ ਅਪਣੀ ਪਤਨੀ ਅਤੇ ਦੋ ਸਾਲ ਦੇ ਬੱਚਿਆਂ ਵੱਲ ਇਸ਼ਾਰਾ ਕਰਕੇ ਕਹਿੰਦਾ ਹੈ ਕਿ ਉਹ ਤਾਂ ਅਪਣੇ ਬੱਚਿਆਂ ਲਈ ਪਟਾਕੇ ਨਹੀਂ ਖਰੀਦ ਸਕਦਾ।

StationStation

ਉਸ ਦੀ ਫ਼ਸਲ ਵੀ ਬਰਬਾਦ ਹੋ ਗਈ ਸੀ। ਫਿਰ ਉਹ ਬੈਂਗਲੁਰੂ ਚਲਾ ਗਿਆ। ਇੱਥੇ ਆਉਣ ਤੋਂ ਪਹਿਲਾਂ ਉਸ ਦੇ ਰਿਸ਼ਤੇਦਾਰਾਂ ਨੇ ਦਸਿਆ ਕਿ ਜਕਾਤ ਦੇ ਰੂਪ ਵਿਚ ਦਾਨ ਵਿਚ ਦਿੱਤੇ ਜਾਣ ਵਾਲੇ ਪੈਸਿਆਂ ਨਾਲ ਪਰਵਾਰ ਦਾ ਗੁਜ਼ਾਰਾ ਹੋ ਸਕਦਾ ਹੈ। ਉਸ ਸਮੇਂ ਤੋਂ ਉਹ ਰਮਜ਼ਾਨ ਦੇ ਮਹੀਨੇ ਅਪਣੇ ਪਰਵਾਰ ਨਾਲ ਆਉਂਦਾ ਹੈ ਤੇ ਦਰਗਾਹ ਅਤੇ ਧਾਰਮਿਕ ਥਾਵਾਂ ਤੋਂ ਜਕਾਤ ਇਕੱਠੀ ਕਰਦਾ ਹੈ। ਈਦ ਤੋਂ ਪਹਿਲਾਂ ਉਸ ਕੋਲ ਬਹੁਤ ਸਾਰੇ ਪੈਸੇ ਇਕੱਠੇ ਹੋ ਜਾਂਦੇ ਹਨ।

PolicePolice

ਲੋਕਾਂ ਦੀਆਂ ਅਫਵਾਹਾਂ ਕਾਰਨ ਪੁਲਿਸ ਨੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਪੁਲਿਸ ਨੇ ਸਾਰੇ ਮੈਟਰੋ ਸਟੇਸ਼ਨਾਂ ’ਤੇ ਅਲਰਟ ਜਾਰੀ ਕਰ ਦਿੱਤਾ ਅਤੇ ਸ਼ੱਕੀ ਅਤਿਵਾਦੀ ਦੀ ਤਲਾਸ਼ ਲਈ ਤਿੰਨ ਖ਼ਾਸ ਟੀਮਾਂ ਗਠਿਤ ਕੀਤੀਆਂ। ਸਾਜ਼ਿਦ ਨੂੰ ਬਿਲਕੁੱਲ ਵੀ ਖ਼ਬਰ ਨਹੀਂ ਸੀ ਕਿ ਉਸ ਦੀ ਤਲਾਸ਼ ਕੀਤੀ ਜਾ ਰਹੀ ਹੈ। ਉਸ ਨੂੰ 10 ਮਈ ਨੂੰ ਹਿਰਾਸਤ ਵਿਚ ਲੈ ਲਿਆ ਗਿਆ। 10 ਮਈ ਨੂੰ ਇਕ ਰਿਕਸ਼ਾ ਡਰਾਈਵਰ ਨੇ ਉਸ ਨੂੰ ਦੇਖਿਆ ਤੇ ਤੁਰੰਤ ਪੁਲਿਸ ਨੂੰ ਖ਼ਬਰ ਕਰ ਦਿੱਤੀ। 

ਇਸ ਤੋਂ ਬਾਅਦ ਉਸ ਨੂੰ ਲਾਜ ਦੇ ਕਮਰੇ ਵਿਚ ਰੱਖਿਆ ਗਿਆ। ਸੋਸ਼ਲ ਮੀਡੀਆ ’ਤੇ ਹੁਣ ਵੀ ਉਸ ਸਬੰਧੀ ਬਹੁਤ ਖ਼ਬਰਾਂ ਆ ਰਹੀਆਂ ਸਨ ਕਿ ਉਹ ਇਕ ਅਤਿਵਾਦੀ ਹੈ। ਉਸ ਨੂੰ ਕਲੀਨ ਚਿੱਟ ਮਿਲਣ ਦੀ ਵੀ ਗੱਲ ਕਹੀ ਜਾ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Ferozepur Heatwave Alert: 44 ਡਿਗਰੀ ਤੋਂ ਟੱਪਿਆ ਪਾਰਾ, "ਹਰ ਕੋਈ ਆਖਦਾ ਲਾਏ ਜਾਣ ਰੁੱਖ ਤਾਂ ਹੀ ਪਵੇਗੀ ਗਰਮੀ 'ਤੇ

21 May 2024 11:45 AM

Amritsar Heatwave Alert LIVE : ਗਰਮੀ ਨੇ ਤੋੜੇ ਸਾਰੇ ਰਿਕਾਰਡ ! ਖੁਸ਼ਕ ਮੌਸਮ ਨੇ ਕੀਤੀ ਆਵਾਜਾਈ ਪ੍ਰਭਾਵਿਤ ਪਰ...

21 May 2024 10:51 AM

Hans Raj Hans ਨੇ ਦੱਸਿਆ ਕਿਉਂ ਦਿੱਤਾ ਜੁੱਤੀਆਂ ਵਾਲਾ ਬਿਆਨ ਕੀ ਵਿਰੋਧ 'ਚੋਂ ਵੀ ਵੋਟਾਂ ਲੱਭ ਰਹੇ ਹਨ ਹੰਸ ਰਾਜ ਹੰਸ

21 May 2024 9:05 AM

Sarvan Singh Dhun Interview : ਖੇਮਕਰਨ ਤੋਂ MLA ਸਰਵਨ ਸਿੰਘ ਧੁੰਨ ਦੀ ਬੇਬਾਕ ਇੰਟਰਵਿਊ

21 May 2024 8:21 AM

ਕਈ ਖੁਲਾਸੇ ਕਰਨ ਤੋਂ ਬਾਅਦ ਸਾਬਕਾ ਅਸਫਰ ਨੇ ਚੋਣ ਮੈਦਾਨ 'ਚ ਮਾਰੀ ਛਾਲ , ਭਾਜਪਾ ਨੂੰ ਛੱਡਕੇ ਆਏ ਅਫ਼ਸਰ ਤੋਂ ਸੁਣੋ .....

20 May 2024 11:46 AM
Advertisement