
ਏਅਰ ਇੰਡੀਆ ਨੇ ਭਾਰਤ ਤੋਂ ਅਮਰੀਕਾ, ਬ੍ਰਿਟੇਨ, ਆਸਟਰੇਲੀਆ, ਫ਼ਰੈਂਕਫ਼ਰਟ, ਪੈਰਿਸ ਅਤੇ ਸਿੰਗਾਪੁਰ ਤਕ ਵੰਦੇ ਭਾਰਤ ਮਿਸ਼ਨ ਦੇ ਦੂਜੇ ਗੇੜ ਲਈ ਚੋਣਵੀਆਂ ਉਡਾਣਾਂ 'ਤੇ ਵੀਰਵਾਰ
ਨਵੀਂ ਦਿੱਲੀ, 14 ਮਈ: ਏਅਰ ਇੰਡੀਆ ਨੇ ਭਾਰਤ ਤੋਂ ਅਮਰੀਕਾ, ਬ੍ਰਿਟੇਨ, ਆਸਟਰੇਲੀਆ, ਫ਼ਰੈਂਕਫ਼ਰਟ, ਪੈਰਿਸ ਅਤੇ ਸਿੰਗਾਪੁਰ ਤਕ ਵੰਦੇ ਭਾਰਤ ਮਿਸ਼ਨ ਦੇ ਦੂਜੇ ਗੇੜ ਲਈ ਚੋਣਵੀਆਂ ਉਡਾਣਾਂ 'ਤੇ ਵੀਰਵਾਰ ਸ਼ਾਮ ਨੂੰ ਬੁਕਿੰਗ ਸ਼ੁਰੂ ਕਰ ਦਿਤੀ।
File photo
ਇਨ੍ਹਾਂ ਉਡਾਣਾਂ ਵਿਚ ਸਿਰਫ਼ ਉਕਤ ਦੇਸ਼ਾਂ ਦੇ ਯਾਤਰੀ ਯਾਤਰਾ ਕਰ ਸਕਣਗੇ ਹਾਲਾਂਕਿ ਕੁੱਝ ਉਡਾਣਾਂ ਵਿਚ ਉਸ ਦੇਸ਼ ਵਿਚ ਕੁੱਝ ਸਮੇਂ ਦੀ ਮਿਆਦ ਲਈ ਵੀਜ਼ਾ ਰੱਖਣ ਵਾਲਿਆਂ ਨੂੰ ਵੀ ਸਫ਼ਰ ਦੀ ਇਜਾਜ਼ਤ ਦਿਤੀ ਜਾਵੇਗੀ। ਕੇਂਦਰ ਸਰਕਾਰ ਨੇ ਸੱਤ ਮਈ ਨੂੰ ਇਸ ਮਿਸ਼ਨ ਦੀ ਸ਼ੁਰੂਆਤ ਕੀਤੀ ਸੀ ਜਿਸ ਵਿਚ ਤਾਲਾਬੰਦੀ ਕਾਰਨ ਵਿਦੇਸ਼ਾਂ ਵਿਚ ਫਸੇ ਭਾਰਤੀਆਂ ਨੂੰ ਲਿਆਇਆ ਜਾ ਰਿਹਾ ਹੈ। ਮਿਸ਼ਨ ਦੇ ਦੂਜੇ ਪੜਾਅ ਤਹਿਤ 16 ਮਈ ਤੋਂ 22 ਮਈ ਵਿਚਾਲੇ 31 ਦੇਸ਼ਾਂ ਤੋਂ 149 ਉਡਾਣਾਂ ਰਾਹੀਂ 30 ਹਜ਼ਾਰ ਭਾਰਤੀ ਮੁੜਨਗੇ। (ਏਜੰਸੀ)