
ਇਸ ਵਿਗਿਆਨ ਕੇਂਦਰ ਦਾ ਪਾਲਮਪੁਰ ਵਿਚ ਉਦਘਾਟਨ ਕੀਤਾ ਗਿਆ ਹੈ
ਪਾਲਮਪੁਰ – ਹਿਮਾਚਲ ਨੂੰ ਆਪਣਾ ਪਹਿਲਾ ਵਿਗਿਆਨ ਕੇਂਦਰ ਮਿਲਿਆ ਹੈ। ਕੇਂਦਰੀ ਸੂਚਨਾ ਤੇ ਪ੍ਰਸਾਰਣ, ਯੁਵਾ ਮਾਮਲੇ ਤੇ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਇਸ ਵਿਗਿਆਨ ਕੇਂਦਰ ਦਾ ਪਾਲਮਪੁਰ ਵਿਚ ਉਦਘਾਟਨ ਕੀਤਾ। ਇਸ ਮੌਕੇ ਅਨੁਰਾਗ ਠਾਕੁਰ ਨੇ ਕਿਹਾ ਕਿ ਪਾਲਮਪੁਰ ਵਿਗਿਆਨ ਕੇਂਦਰ ਜਲਦ ਹੀ ਹਿਮਾਚਲ ਪ੍ਰਦੇਸ਼ ਦੇ ਲੋਕਾਂ ਲਈ ਗੁਣਵੱਤਾ ਭਰਪੂਰ ਸੂਚਨਾ ਪ੍ਰਦਾਨ ਕਰਨ ਲਈ ਇਕ ਨਵਾਂ ਲੋਕਾਂ ਨੂੰ ਪਸੰਦ ਆਉਣ ਵਾਲਾ ਸਥਾਨ ਹੋਵੇਗਾ ਅਤੇ ਵਿਗਿਆਨ ਤੇ ਤਕਨੀਕ ਵਿਚ ਵਿਦਿਆਰਥੀਆਂ ਦੀ ਦਿਲਚਸਪੀ ਵਧਾਉਣ ’ਚ ਵੀ ਅਹਿਮ ਭੂਮਿਕਾ ਨਿਭਾਏਗਾ।
The first science center in Himachal Pradesh was inaugurated by Anurag Thakur
ਖਾਲਿਸਤਾਨ ਸਮਰਥਕਾਂ ਦੀਆਂ ਸਰਗਰਮੀਆਂ ’ਤੇ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਇਹ ਇਕ ਕਮਜ਼ੋਰ ਸਰਕਾਰ ਦੀ ਉਦਾਹਰਣ ਹੈ। ਪੰਜਾਬ ਵਿਚ ਅਜਿਹੇ ਅਨਸਰਾਂ ’ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਪੰਜਾਬ ਨੇ ਬਹੁਤ ਮੁਸ਼ਕਲ ਨਾਲ 30 ਸਾਲਾਂ ਤੋਂ ਸ਼ਾਂਤੀ ਤੇ ਭਾਈਚਾਰਾ ਬਣਾਈ ਰੱਖਿਆ ਹੈ।
The first science center in Himachal Pradesh was inaugurated by Anurag Thakur
ਆਮ ਆਦਮੀ ਪਾਰਟੀ ’ਤੇ ਤੰਜ਼ ਕੱਸਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਿਸ ਦੀ ਸਰਕਾਰ ਹੈ ਅਤੇ ਵੋਟ ਪ੍ਰਾਪਤ ਕਰਨ ਲਈ ਕੌਣ ਸਮਝੌਤੇ ਕਰ ਲੈਂਦਾ ਹੈ, ਕੌਣ ਉਸ ਵਿਚਾਰਧਾਰਾ ਦੇ ਲੋਕਾਂ ਨਾਲ ਉਨ੍ਹਾਂ ਦੇ ਘਰਾਂ ਵਿਚ ਜਾ ਕੇ ਰੁਕਦੇ ਹਨ, ਇਹ ਉਨ੍ਹਾਂ ਨੂੰ ਕਹਿਣ ਦੀ ਲੋੜ ਨਹੀਂ। ਜੇ ਕੋਈ ਪਾਰਟੀ ਇਸ ਦਿਸ਼ਾ ’ਚ ਅੱਗੇ ਵਧ ਰਹੀ ਹੈ ਤਾਂ ਇਹ ਬੇਹੱਦ ਬਦਕਿਸਮਤੀ ਭਰੀ ਸਥਿਤੀ ਹੈ।