ਪਾਕਿਸਤਾਨੀ ਜੇਲ ਤੋਂ ਰਿਹਾਅ ਹੋ ਕੇ 184 ਮਛੇਰੇ ਪਹੁੰਚੇ ਗੁਜਰਾਤ 

By : KOMALJEET

Published : May 15, 2023, 5:00 pm IST
Updated : May 15, 2023, 5:00 pm IST
SHARE ARTICLE
184 Fishermen Reach Gujarat After Release From Pakistani Jail
184 Fishermen Reach Gujarat After Release From Pakistani Jail

4 ਸਾਲ ਪਹਿਲਾਂ ਪਾਕਿਸਤਾਨ ਦੀ ਸਮੁੰਦਰੀ ਹਦੂਦ 'ਚ ਦਾਖ਼ਲ ਹੋਣ 'ਤੇ ਕੀਤਾ ਗਿਆ ਸੀ ਗ੍ਰਿਫ਼ਤਾਰ 

ਅਹਿਮਦਾਬਾਦ : ਪਿਛਲੇ ਹਫ਼ਤੇ ਪਾਕਿਸਤਾਨੀ ਜੇਲਾਂ ਤੋਂ ਰਿਹਾਅ ਹੋਏ ਗੁਜਰਾਤ ਦੇ ਕੁੱਲ 184 ਮਛੇਰੇ ਸੋਮਵਾਰ ਸਵੇਰੇ ਪੰਜਾਬ ਤੋਂ ਰੇਲਗੱਡੀ ਰਾਹੀਂ ਵਡੋਦਰਾ ਪਹੁੰਚੇ। ਸੂਬਾ ਸਰਕਾਰ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਇਕ ਬਿਆਨ ਵਿਚ, ਸਰਕਾਰ ਨੇ ਕਿਹਾ ਕਿ ਇਨ੍ਹਾਂ ਮਛੇਰਿਆਂ ਨੂੰ ਪਾਕਿਸਤਾਨ ਸਮੁੰਦਰੀ ਸੁਰੱਖਿਆ ਏਜੰਸੀ (ਪੀ.ਐਮ.ਐਸ.ਏ.) ਨੇ ਲਗਭਗ ਚਾਰ ਸਾਲ ਪਹਿਲਾਂ ਅਰਬ ਸਾਗਰ ਵਿਚ ਗੁਜਰਾਤ ਤੱਟ ਨੇੜੇ ਅੰਤਰਰਾਸ਼ਟਰੀ ਸਮੁੰਦਰੀ ਸੀਮਾ (ਆਈ.ਐਮ.ਬੀ.ਐਲ.) ਤੋਂ ਫੜਿਆ ਸੀ, ਇਹ ਦਾਅਵਾ ਕਰਦੇ ਹੋਏ ਕਿ ਉਹ ਪਾਕਿਸਤਾਨੀ ਪਾਣੀਆਂ ਵਿਚ ਦਾਖ਼ਲ ਹੋਏ ਹਨ।

ਕੁੱਲ ਮਿਲਾ ਕੇ ਪਾਕਿਸਤਾਨ ਨੇ ਪਿਛਲੇ ਹਫ਼ਤੇ 198 ਭਾਰਤੀ ਮਛੇਰਿਆਂ ਨੂੰ ਰਿਹਾਅ ਕੀਤਾ ਸੀ। ਇਨ੍ਹਾਂ ਵਿਚੋਂ 184 ਗੁਜਰਾਤ, ਤਿੰਨ ਆਂਧਰਾ ਪ੍ਰਦੇਸ਼, ਚਾਰ ਦੀਵ, ਪੰਜ ਮਹਾਰਾਸ਼ਟਰ ਅਤੇ ਦੋ ਉੱਤਰ ਪ੍ਰਦੇਸ਼ ਦੇ ਹਨ। ਜਾਰੀ ਬਿਆਨ ਵਿਚ ਕਿਹਾ ਗਿਆ ਹੈ, "ਪਾਕਿਸਤਾਨ ਦੀਆਂ ਜੇਲਾਂ ਵਿਚ ਬੰਦ ਇਨ੍ਹਾਂ ਮਛੇਰਿਆਂ ਨੂੰ ਕੇਂਦਰ ਸਰਕਾਰ ਦੇ ਕੂਟਨੀਤਕ ਯਤਨਾਂ ਸਦਕਾ ਰਿਹਾਅ ਕੀਤਾ ਗਿਆ ਸੀ ਅਤੇ 13 ਮਈ ਨੂੰ ਪੰਜਾਬ ਵਿਚ ਵਾਹਗਾ ਸਰਹੱਦ 'ਤੇ ਭਾਰਤੀ ਅਧਿਕਾਰੀਆਂ ਦੇ ਹਵਾਲੇ ਕਰ ਦਿਤਾ ਗਿਆ ਸੀ।"

ਇਹ ਵੀ ਪੜ੍ਹੋ: ਤਰਨਤਾਰਨ 'ਚ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸਿਆਸੀ ਆਗੂ 

ਗੁਜਰਾਤ ਸਰਕਾਰ ਨੇ ਇਨ੍ਹਾਂ ਮਛੇਰਿਆਂ ਦੀ ਰਿਹਾਈ ਲਈ ਪਹਿਲਾਂ ਕੇਂਦਰ ਨੂੰ ਨੁਮਾਇੰਦਗੀ ਦਿਤੀ ਸੀ। ਰੀਲੀਜ਼ ਵਿਚ ਕਿਹਾ ਗਿਆ ਹੈ ਕਿ ਸੋਮਵਾਰ ਸਵੇਰੇ ਵਡੋਦਰਾ ਰੇਲਵੇ ਸਟੇਸ਼ਨ 'ਤੇ ਪਹੁੰਚੇ ਮਛੇਰਿਆਂ ਦਾ ਗੁਜਰਾਤ ਦੇ ਮੱਛੀ ਪਾਲਣ ਮੰਤਰੀ ਰਾਘਵਜੀ ਪਟੇਲ, ਵਿਧਾਇਕ ਕੇਯੂਰ ਰੋਕਡੀਆ ਅਤੇ ਚੈਤਨਿਆ ਦੇਸਾਈ ਸਮੇਤ ਹੋਰ ਪਤਵੰਤਿਆਂ ਨੇ ਸਵਾਗਤ ਕੀਤਾ।

ਗੁਜਰਾਤ ਦੇ 184 ਮਛੇਰਿਆਂ ਵਿਚੋਂ 152 ਗਿਰ ਸੋਮਨਾਥ ਜ਼ਿਲ੍ਹੇ ਦੇ, 22 ਦੇਵਭੂਮੀ ਦਵਾਰਕਾ ਤੋਂ, ਪੰਜ ਪੋਰਬੰਦਰ ਤੋਂ ਅਤੇ ਇੱਕ-ਇੱਕ ਜੂਨਾਗੜ੍ਹ, ਜਾਮਨਗਰ, ਕੱਛ, ਵਲਸਾਡ ਅਤੇ ਨਵਸਾਰੀ ਤੋਂ ਹਨ।ਵਡੋਦਰਾ ਦੇ ਸਥਾਨਕ ਅਧਿਕਾਰੀਆਂ ਨੇ ਚਾਰ ਬੱਸਾਂ ਵਿਚ ਮਛੇਰਿਆਂ ਨੂੰ ਉਨ੍ਹਾਂ ਦੇ ਟਿਕਾਣਿਆਂ 'ਤੇ ਪਹੁੰਚਾਇਆ।

ਮਾਰਚ ਵਿਚ, ਗੁਜਰਾਤ ਸਰਕਾਰ ਨੇ ਵਿਧਾਨ ਸਭਾ ਨੂੰ ਦਸਿਆ ਕਿ ਦਸੰਬਰ 2022 ਤਕ, ਗੁਜਰਾਤ ਦੇ 560 ਮਛੇਰੇ ਅਰਬ ਸਾਗਰ ਵਿਚ ਫੜੇ ਜਾਣ ਤੋਂ ਬਾਅਦ ਪਾਕਿਸਤਾਨ ਦੀਆਂ ਜੇਲਾਂ ਵਿਚ ਬੰਦ ਹਨ। ਸੂਬਾ ਸਰਕਾਰ ਨੇ ਕਿਹਾ ਸੀ ਕਿ ਪਿਛਲੇ ਦੋ ਸਾਲਾਂ ਵਿਚ 560 ਮਛੇਰਿਆਂ ਵਿਚੋਂ 274 ਨੂੰ ਪਾਕਿਸਤਾਨੀ ਅਧਿਕਾਰੀਆਂ ਨੇ ਫੜਿਆ ਹੈ।

Location: India, Gujarat, Ahmedabad

SHARE ARTICLE

ਏਜੰਸੀ

Advertisement

Punjab Summer Vacation Holidays News: ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਸੂਬੇ ਦੇ ਸਾਰੇ ਸਕੂਲਾਂ 'ਚ ਛੁੱਟੀਆਂ ਦਾ..

21 May 2024 12:02 PM

Ferozepur Heatwave Alert: 44 ਡਿਗਰੀ ਤੋਂ ਟੱਪਿਆ ਪਾਰਾ, "ਹਰ ਕੋਈ ਆਖਦਾ ਲਾਏ ਜਾਣ ਰੁੱਖ ਤਾਂ ਹੀ ਪਵੇਗੀ ਗਰਮੀ 'ਤੇ

21 May 2024 11:45 AM

Amritsar Heatwave Alert LIVE : ਗਰਮੀ ਨੇ ਤੋੜੇ ਸਾਰੇ ਰਿਕਾਰਡ ! ਖੁਸ਼ਕ ਮੌਸਮ ਨੇ ਕੀਤੀ ਆਵਾਜਾਈ ਪ੍ਰਭਾਵਿਤ ਪਰ...

21 May 2024 10:51 AM

Hans Raj Hans ਨੇ ਦੱਸਿਆ ਕਿਉਂ ਦਿੱਤਾ ਜੁੱਤੀਆਂ ਵਾਲਾ ਬਿਆਨ ਕੀ ਵਿਰੋਧ 'ਚੋਂ ਵੀ ਵੋਟਾਂ ਲੱਭ ਰਹੇ ਹਨ ਹੰਸ ਰਾਜ ਹੰਸ

21 May 2024 9:05 AM

Sarvan Singh Dhun Interview : ਖੇਮਕਰਨ ਤੋਂ MLA ਸਰਵਨ ਸਿੰਘ ਧੁੰਨ ਦੀ ਬੇਬਾਕ ਇੰਟਰਵਿਊ

21 May 2024 8:21 AM
Advertisement