
Uttar Pradesh News : ਟਰੱਕ-ਆਟੋ ਦੀ ਟੱਕਰ ਤੋਂ ਬਾਅਦ ਪਲਟਿਆ ਆਟੋ
Terrible road accident in Uttar Pradesh, six dead, three injured Latest News in Punjabi : ਹਰਦੋਈ (ਉੱਤਰ ਪ੍ਰਦੇਸ਼) : ਅੱਜ ਸਵੇਰੇ, ਸੰਦਿਆਲਾ-ਬੰਗਾਰਮਾਊ ਸੜਕ 'ਤੇ ਹਰਦਾਲਮਾਊ ਨੇੜੇ ਇਕ ਟਰੱਕ ਅਤੇ ਇਕ ਆਟੋ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਆਟੋ ਪਲਟ ਗਿਆ। ਜਿਸ ਕਾਰਨ ਆਟੋ ਚਾਲਕ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ। ਬੱਚਿਆਂ ਸਮੇਤ ਤਿੰਨ ਲੋਕ ਜ਼ਖ਼ਮੀ ਹੋ ਗਏ। ਪੁਲਿਸ ਨੇ ਜ਼ਖ਼ਮੀਆਂ ਨੂੰ ਸੰਦੀਲਾ ਸੀਐਚਸੀ ਵਿਚ ਦਾਖ਼ਲ ਕਰਵਾਇਆ ਗਿਆ।
ਦੱਸਣਯੋਗ ਹੈ ਕਿ ਕਾਸਿਮਪੁਰ ਦੇ ਪਿੰਡ ਔਰਾਮੌ ਦਾ ਰਣਜੀਤ ਸੀਐਨਜੀ ਆਟੋ ਚਲਾਉਂਦਾ ਸੀ। ਅੱਜ ਸਵੇਰੇ, ਰਣਜੀਤ ਕਾਸਿਮਪੁਰ ਤੋਂ ਯਾਤਰੀਆਂ ਨਾਲ ਸੰਦੀਲਾ ਜਾ ਰਿਹਾ ਸੀ। ਆਟੋ ਵਿਚ 10 ਯਾਤਰੀ ਸਵਾਰ ਸਨ। ਰਸਤੇ ਵਿਚ, ਸੰਦਿਆਲਾ-ਬੰਗਾਰਮਾਊ ਸੜਕ 'ਤੇ ਹਰਦਾਲਮਾਊ ਪਿੰਡ ਦੇ ਨੇੜੇ ਸਾਹਮਣੇ ਤੋਂ ਆ ਰਹੇ ਇਕ ਟਰੱਕ ਨਾਲ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਆਟੋ ਪਲਟ ਗਿਆ।
ਆਟੋ ਚਾਲਕ ਰਣਜੀਤ ਤੋਂ ਇਲਾਵਾ ਕਾਸਿਮਪੁਰ ਦੇ ਮਲਹਨਖੇੜਾ ਪਿੰਡ ਦੇ ਅਰਵਿੰਦ, ਕਛੂਨਾ ਦੇ ਬਹਿਦੀਨ ਪਿੰਡ ਦੇ ਅੰਕਿਤ ਅਤੇ ਉਨਾਓ ਦੇ ਬੇਹਟਾ ਮੁਜਾਵਰ ਦੇ ਫੂਲ ਜਹਾਂ ਸਮੇਤ ਛੇ ਲੋਕਾਂ ਦੀ ਇਸ ਹਾਦਸੇ ਵਿਚ ਮੌਤ ਹੋ ਗਈ। ਤਿੰਨ ਲੋਕ ਗੰਭੀਰ ਜ਼ਖ਼ਮੀ ਹੋ ਗਏ। ਘਟਨਾ ਤੋਂ ਬਾਅਦ ਟਰੱਕ ਦਾ ਡਰਾਈਵਰ ਟਰੱਕ ਸਮੇਤ ਫ਼ਰਾਰ ਹੋ ਗਿਆ।
ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ ਸੰਦੀਲਾ ਸੀਐਚਸੀ ਵਿਚ ਦਾਖ਼ਲ ਕਰਵਾਇਆ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਆਟੋ ਵਿਚ ਸਮਰੱਥਾ ਤੋਂ ਵੱਧ ਯਾਤਰੀ ਸਨ। ਤੇਜ਼ ਰਫ਼ਤਾਰ ਕਾਰਨ, ਸਾਹਮਣੇ ਤੋਂ ਆ ਰਹੇ ਇਕ ਟਰੱਕ ਨੂੰ ਦੇਖ ਕੇ ਡਰਾਈਵਰ ਨੇ ਸੰਤੁਲਨ ਗੁਆ ਦਿਤਾ, ਜਿਸ ਕਾਰਨ ਆਹਮੋ-ਸਾਹਮਣੇ ਟੱਕਰ ਹੋ ਗਈ। ਜਿਸ ਕਾਰਨ ਵੱਡਾ ਹਾਦਸਾ ਵਾਪਰਿਆ।
ਸੀਓ ਸੰਦੀਲਾ ਸਤਿੰਦਰ ਸਿੰਘ ਨੇ ਦਸਿਆ ਕਿ ਕਿਸ ਵਾਹਨ ਨੇ ਹਾਦਸਾ ਕੀਤਾ। ਇਸ ਬਾਰੇ ਅਜੇ ਕੁੱਝ ਸਪੱਸ਼ਟ ਨਹੀਂ ਹੈ। ਚਾਰ ਮ੍ਰਿਤਕਾਂ ਦੀ ਪਛਾਣ ਤੋਂ ਬਾਅਦ, ਉਨ੍ਹਾਂ ਦੇ ਪਰਵਾਰਾਂ ਨੂੰ ਜਾਣਕਾਰੀ ਦੇ ਦਿਤੀ ਗਈ ਹੈ। ਦੋ ਹੋਰ ਮ੍ਰਿਤਕ ਵਿਅਕਤੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।