
ਓਡੀਸ਼ਾ ਸਥਿਤ ਮਹਾਂਨਦੀ ਵਿਚ ਡੁਬਿਆ ਇਕ 500 ਸਾਲ ਪੁਰਾਣਾ ਮੰਦਰ ਮਿਲਿਆ ਹੈ। ਨਦੀ ਘਾਟੀ ਵਿਚ ਮੌਜੂਦ ਇਤਿਹਾਸਕ ਵਿਰਾਸਤ
ਭੁਵਨੇਸ਼ਵਰ, 14 ਜੂਨ : ਓਡੀਸ਼ਾ ਸਥਿਤ ਮਹਾਂਨਦੀ ਵਿਚ ਡੁਬਿਆ ਇਕ 500 ਸਾਲ ਪੁਰਾਣਾ ਮੰਦਰ ਮਿਲਿਆ ਹੈ। ਨਦੀ ਘਾਟੀ ਵਿਚ ਮੌਜੂਦ ਇਤਿਹਾਸਕ ਵਿਰਾਸਤ ਦਾ ਦਸਤਾਵੇਜ਼ੀਕਰਨ ਕਰ ਰਹੇ ਮਾਹਰਾਂ ਨੇ ਇਹ ਜਾਣਕਾਰੀ ਦਿਤੀ। ਓਡੀਸ਼ਾ ਵਿਚ ਇੰਡੀਅਨ ਨੈਸ਼ਨਲ ਟਰੱਸਟ ਫ਼ਾਰ ਆਰਟ ਐਂਡ ਕਲਚਰ ਹੈਰੀਟੇਜ਼ ਦੇ ਪ੍ਰਾਜੈਕਟ ਕੋਆਰਡੀਨੇਟਰ ਅਨਿਲ ਧੀਰ ਨੇ ਦਸਿਆ ਕਿ 60 ਫ਼ੁੱਟ ਉੱਚਾ ਮੰਦਰ ਮੰਨਿਆ ਜਾ ਰਿਹਾ ਹੈ, ਜੋ ਕਿ ਕਰੀਬ 500 ਸਾਲ ਪੁਰਾਣਾ ਹੈ। ਹਾਲ ਹੀ 'ਚ ਪ੍ਰਾਜੈਕਟ ਤਹਿਤ ਇਸ ਦਾ ਪਤਾ ਲਾਇਆ ਗਿਆ।
ਉਨ੍ਹਾਂ ਐਤਵਾਰ ਨੂੰ ਦਸਿਆ ਕਿ ਮੰਦਰ ਕਟਕ ਦੇ ਪਦਮਾਵਤੀ ਇਲਾਕੇ ਦੇ ਬੈਦੇਸ਼ਵਰ ਦੇ ਨੇੜੇ ਨਦੀ ਵਿਚਕਾਰ ਮਿਲਿਆ ਹੈ। ਧੀਰ ਨੇ ਦਸਿਆ ਕਿ ਮਸਤਕ ਦੀ ਨਿਰਮਾਣ ਸ਼ੈਲੀ ਅਤੇ ਮੰਦਰ ਨੂੰ ਬਣਾਉਣ 'ਚ ਇਸਤੇਮਾਲ ਸਮੱਗਰੀ ਤੋਂ ਪ੍ਰਤੀਤ ਹੁੰਦਾ ਹੈ ਕਿ 15ਵੀਂ ਜਾਂ 16ਵੀਂ ਸਦੀ ਦੇ ਸ਼ੁਰੂਆਤ ਵਿਚ ਇਸ ਦਾ ਮੰਦਰ ਦਾ ਨਿਰਮਾਣ ਕੀਤਾ ਗਿਆ ਹੋਵੇਗਾ। ਉਨ੍ਹਾਂ ਕਿਹਾ ਕਿ ਮੰਦਰ ਵਿਚ ਦੂਜੀ ਥਾਂ 'ਤੇ ਟਰਾਂਸਫ਼ਰ ਕਰਨ ਲਈ ਭਾਰਤੀ ਪੁਰਾਤਤਵ ਸਰਵੇਖਣ (ਏ.ਐਸ.ਆਈ.) ਨਾਲ ਸੰਪਰਕ ਕੀਤਾ ਜਾਵੇਗਾ।
File Photo
ਸੂਬਾ ਸਰਕਾਰ ਨੂੰ ਵੀ ਇਸ ਮਾਮਲੇ ਨੂੰ ਏ. ਐਸ. ਆਈ. ਦੇ ਸਾਹਮਣੇ ਚੁੱਕਣਾ ਚਾਹੀਦਾ ਹੈ। ਇੰਡੀਅਨ ਨੈਸ਼ਨਲ ਟਰੱਸਟ ਫ਼ਾਰ ਆਰਟ ਐਂਡ ਕਲਚਰ ਹੈਰੀਟੇਜ਼ ਪ੍ਰਾਜੈਕਟ ਸਹਾਇਕ ਦੀਪਕ ਕੁਮਾਰ ਨਾਇਕ ਨੇ ਸਥਾਨਕ ਵਿਰਾਸਤ ਜਾਣ ਕੇ ਰਵਿੰਦਰ ਰਾਣਾ ਦੀ ਮਦਦ ਨਾਲ ਮੰਦਰ ਦਾ ਪਤਾ ਲਾਇਆ ਗਿਆ। ਇਹ ਮੰਦਰ ਗੋਪੀਨਾਥ ਦੇਵ ਨੂੰ ਸਮਰਪਤ ਹੈ। ਨਾਇਕ ਨੇ ਕਿਹਾ ਕਿ ਪ੍ਰਾਚੀਨ ਕਾਲ ਵਿਚ ਇਸ ਇਲਾਕੇ ਨੂੰ 'ਸਪਤਪਾਟਨ' ਦੇ ਨਾਮ ਤੋਂ ਜਾਣਿਆ ਜਾਂਦਾ ਸੀ। ਵਿਨਾਸ਼ਕਾਰੀ ਹੜ੍ਹ ਕਾਰਨ ਨਦੀ ਦਾ ਰਸਤਾ ਬਦਲਣ ਨਾਲ ਪੂਰਾ ਪਿੰਡ ਹੀ ਡੁੱਬ ਗਿਆ।
ਉਨ੍ਹਾਂ ਦਸਿਆ ਕਿ 19ਵੀਂ ਸਦੀ ਵਿਚ ਮੰਦਰ ਵਿਚ ਸਥਾਪਤ ਦੇਵਤਾ ਦੀ ਮੂਰਤੀ ਨੂੰ ਟਰਾਂਸਫ਼ਰ ਕਰ ਕੇ ਉੱਚੀ ਥਾਂ 'ਤੇ ਸਥਾਪਤ ਕੀਤਾ ਗਿਆ ਅਤੇ ਮੌਜੂਦਾ ਸਮੇਂ ਵਿਚ ਉਹ ਮੂਰਤੀ ਪਦਮਾਵਤੀ ਪਿੰਡ ਵਿਚ ਗੋਪੀਨਾਥ ਦੇਵ ਮੰਦਰ ਵਿਚ ਸਥਾਪਤ ਹੈ। ਮਹਾਨਦੀ ਦੇ ਮੁੱਖ ਬਿੰਦੂ ਤੋਂ ਲੈ ਕੇ ਸਮੁੰਦਰ ਵਿਚ ਮਿਲਣ ਤਕ ਦੇ 1700 ਕਿਲੋਮੀਟਰ ਦੇ ਰਸਤੇ ਵਿਚ ਮੌਜੂਦ ਸਾਰੇ ਸਪੱਸ਼ਟ ਅਤੇ ਗ਼ੈਰ-ਸਪੱਸ਼ਟ ਵਿਰਾਸਤ ਦਾ ਸਰਵੇਖਣ ਕੀਤਾ ਜਾ ਰਿਹਾ ਹੈ
ਅਤੇ ਇਹ ਆਖ਼ਰੀ ਪੜਾਅ ਵਿਚ ਹੈ। ਧੀਰ ਨੇ ਦਸਿਆ ਕਿ ਅਗਲੇ ਸਾਲ ਕਈ ਹਿੱਸਿਆਂ ਵਿਚ ਕਰੀਬ 800 ਸਮਾਰਕਾਂ 'ਤੇ ਰਿਪੋਰਟ ਜਾਰੀ ਕੀਤੀ ਜਾਵੇਗੀ। ਭਾਰਤ ਵਿਚ ਕਿਸੇ ਨਦੀ ਦਾ ਇਸ ਤਰ੍ਹਾਂ ਦਾ ਇਹ ਪਹਿਲਾ ਅਧਿਐਨ ਹੈ ਅਤੇ ਟਰੱਸਟ ਨੇ ਪਾਇਲਟ ਪ੍ਰਾਜੈਕਟ ਤਹਿਤ ਇਹ ਕੀਤਾ ਹੈ। ਉਨ੍ਹਾਂ ਕਿਹਾ ਕਿ ਕਈ ਪ੍ਰਾਚੀਨ ਸਮਾਰਕ ਜਾਂ ਤਾਂ ਨਸ਼ਟ ਹੋ ਗਏ ਹਨ ਜਾਂ ਖ਼ਰਾਬ ਹਾਲਤ ਵਿਚ ਹਨ। ਧੀਰ ਨੇ ਕਿਹਾ ਕਿ ਹੀਰਾਕੁੰਡ ਬੰਨ੍ਹ ਦੀ ਵਜ੍ਹਾ ਤੋਂ ਕਰੀਬ 50 ਪ੍ਰਾਚੀਨ ਮੰਦਰ ਨਸ਼ਟ ਹੋ ਗਏ ਹਨ। (ਏਜੰਸੀ)