
ਪੁਲਿਸ ਨੇ ਸੀਸੀਟੀਵੀ ਰਾਹੀਂ ਚੋਰਾਂ ਦੀ ਭਾਲ ਕੀਤੀ ਸ਼ੁਰੂ
ਬਾੜਮੇਰ: ਰਾਜਸਥਾਨ ਦੇ ਬਾੜਮੇਰ 'ਚ ਪੰਜ ਨਕਾਬਪੋਸ਼ ਬਦਮਾਸ਼ 12 ਮਿੰਟਾਂ 'ਚ ATM ਲੁੱਟ ਕੇ ਲੈ ਗਏ। ATM 'ਚ 38 ਲੱਖ ਰੁਪਏ ਸਨ। ਇਹ ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ 'ਚ ਕੈਦ ਹੋ ਗਈ। ਇਸ ਘਟਨਾ ਤੋਂ ਬਾਅਦ ਪੁਲਿਸ ਹਰਕਤ 'ਚ ਆ ਗਈ ਅਤੇ ਜ਼ਿਲ੍ਹੇ 'ਚ ਕਈ ਥਾਵਾਂ 'ਤੇ ਨਾਕਾਬੰਦੀ ਕਰ ਦਿੱਤੀ। ਲੁਟੇਰਿਆਂ ਨੇ ਦੁਕਾਨ ਦਾ ਸ਼ਟਰ ਤੋੜ ਦਿੱਤਾ ਅਤੇ ਏਟੀਐਮ ਮਸ਼ੀਨ ਉਖਾੜ ਕੇ ਫ਼ਰਾਰ ਹੋ ਗਏ
Robbery
ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਸ਼ਾਮ ਨੂੰ ਹੀ ਕੰਪਨੀ ਨੇ ਕਰੀਬ 38 ਲੱਖ ਰੁਪਏ ਏ.ਟੀ.ਐੱਮ ਵਿਚ ਪਾਏ ਸਨ। ਸਵੇਰੇ ਜਦੋਂ ਗਾਰਡ ਵਾਪਸ ਆਇਆ ਤਾਂ ਦੇਖਿਆ ਕਿ ਸ਼ਟਰ ਟੁੱਟਿਆ ਹੋਇਆ ਸੀ। ਘਟਨਾ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ। ਥਾਣਾ ਨਗਾਣਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਆਲੇ-ਦੁਆਲੇ ਦੇ ਸੀਸੀਟੀਵੀ ਫੁਟੇਜ ਨੂੰ ਖੰਗਾਲ ਕੇ ਬਦਮਾਸ਼ਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਮੁਤਾਬਕ 5 ਨਕਾਬਪੋਸ਼ ਬਦਮਾਸ਼ ਬੋਲੈਰੋ 'ਚ ਸਵਾਰ ਹੋ ਕੇ ਆਏ ਸਨ। ਸ਼ਟਰ ਤੋੜਨ ਤੋਂ ਬਾਅਦ ਏਟੀਐਮ ਦੇ ਸੀ.ਸੀ.ਟੀ.ਵੀ ਤੋੜ ਦਿੱਤੇ। ਇਸ ਤੋਂ ਬਾਅਦ ਬੋਲੈਰੋ ਦੀ ਹੁੱਕ ਨੂੰ ਲੋਹੇ ਦੀ ਚੇਨ ਨਾਲ ਬੰਨ੍ਹ ਕੇ ਏ.ਟੀ.ਐਮ. ਨੂੰ ਤੋੜ ਕੇ ਨਾਲ ਲੈ ਗਏ। ਕਿਆਸ ਲਗਾਇਆ ਜਾ ਰਿਹਾ ਹੈ ਕਿ ਬਦਮਾਸ਼ ਇਸ ਜਗ੍ਹਾ ਨੂੰ ਪਹਿਲਾਂ ਤੋਂ ਹੀ ਚੰਗੀ ਤਰ੍ਹਾਂ ਜਾਣਦੇ ਸਨ। ਫਿਰ ਸਿਰਫ 12 ਮਿੰਟਾਂ 'ਚ ਹੀ ਏ.ਟੀ.ਐੱਮ. ਨੂੰ ਉਖਾੜ ਲਿਆ।
ਨਗਾਨਾ ਪੁਲਿਸ ਅਧਿਕਾਰੀ ਨਰਪੱਤਦਾਨ ਅਨੁਸਾਰ ਏਟੀਐਮ ਚੋਰ ਬੋਲੈਰੋ ਕਾਰ ਲੈ ਕੇ ਆਏ ਸਨ। ਪੁਲਿਸ ਬੈਂਕ ਅਤੇ ਏਟੀਐਮ ਦੇ ਆਲੇ ਦੁਆਲੇ ਸੀਸੀਟੀਵੀ ਫੁਟੇਜ ਨੂੰ ਸਕੈਨ ਕਰ ਰਹੀ ਹੈ ਅਤੇ ਬਦਮਾਸ਼ਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।