
Sampat Nehra Gang : ਪ੍ਰਾਪਰਟੀ ਡੀਲਰ ਤੋਂ 2 ਕਰੋੜ ਰੁਪਏ ਦੀ ਮੰਗੀ ਸੀ ਫਿਰੌਤੀ, ਤਿੰਨੋਂ ਬਦਮਾਸ਼ ਸੰਪਤ ਨਹਿਰਾ ਗੈਂਗ ਨਾਲ ਨੇ ਸਬੰਧਤ
Sampat Nehra Gang : ਦਿੱਲੀ ਪੁਲਿਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਨਰੇਲਾ ਦੇ ਇੱਕ ਪ੍ਰਾਪਰਟੀ ਡੀਲਰ ਤੋਂ 2 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਮੰਗਾਂ ਪੂਰੀਆਂ ਨਾ ਹੋਣ 'ਤੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਦਿੱਲੀ ਪੁਲਿਸ ਨੇ ਨਰੇਲਾ ਥਾਣਾ ਖੇਤਰ 'ਚ ਰਹਿਣ ਵਾਲੇ ਇਕ ਪ੍ਰਾਪਰਟੀ ਡੀਲਰ ਤੋਂ 2 ਕਰੋੜ ਰੁਪਏ ਦੀ ਫਿਰੌਤੀ ਮੰਗਣ ਵਾਲੇ ਤਿੰਨ ਸ਼ਾਰਪਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ’ਚ ਇੱਕ ਨਾਬਾਲਿਗ ਵੀ ਸ਼ਾਮਲ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਬਦਮਾਸ਼ ਸੰਪਤ ਨਹਿਰਾ ਗੈਂਗ ਨਾਲ ਸਬੰਧਤ ਹਨ। ਨਾਬਾਲਿਗ ਨੂੰ ਛੱਡ ਕੇ ਬਾਕੀ ਦੋ ਬਦਮਾਸ਼ਾਂ ਦੀ ਪਛਾਣ ਸੁਮਿਤ ਚੀਤਾ ਅਤੇ ਰੋਹਿਤ ਜੋਸ਼ੀ ਵਜੋਂ ਹੋਈ ਹੈ।
ਇਹ ਵੀ ਪੜੋ:Khanna News : ਖੰਨਾ ’ਚ ਗੈਂਗਸਟਰ ਲੰਡਾ ਦੇ ਤਿੰਨ ਟਿਕਾਣਿਆਂ ’ਤੇ ਪੁਲਿਸ ਨੇ ਕੀਤੀ ਛਾਪੇਮਾਰੀ
ਦਿੱਲੀ ਪੁਲਿਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਨਰੇਲਾ ਦੇ ਪ੍ਰਾਪਰਟੀ ਡੀਲਰ ਨੂੰ ਧਮਕੀ ਮਿਲੀ ਸੀ। ਬਦਮਾਸ਼ਾਂ ਨੇ ਆਪਣੇ ਆਪ ਨੂੰ ਸੰਪਤ ਨਹਿਰਾ ਗੈਂਗ ਦਾ ਮੈਂਬਰ ਦੱਸਿਆ ਅਤੇ 2 ਕਰੋੜ ਰੁਪਏ ਦੀ ਫਿਰੌਤੀ ਨਾ ਦੇਣ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਜਦੋਂ ਪ੍ਰਾਪਰਟੀ ਡੀਲਰ ਨੇ ਉਨ੍ਹਾਂ ਦੀ ਮੰਗ ਪੂਰੀ ਨਾ ਕੀਤੀ ਤਾਂ ਬਦਮਾਸ਼ਾਂ ਨੇ ਉਸ 'ਤੇ ਗੋਲ਼ੀ ਚਲਾ ਕੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਪਿਸਤੌਲ 'ਚ ਨੁਕਸ ਹੋਣ ਕਾਰਨ ਗੋਲ਼ੀ ਨਹੀਂ ਚੱਲ ਸਕੀ। ਜਦੋਂ ਪ੍ਰਾਪਰਟੀ ਡੀਲਰ ਨੇ ਆਪਣੇ ਪੀਐਸਓ ਨੂੰ ਫੋਨ ਕੀਤਾ ਤਾਂ ਉਹ ਸਕੂਟਰ ’ਤੇ ਸਵਾਰ ਹੋ ਕੇ ਬਵਾਨਾ ਵੱਲ ਭੱਜ ਗਏ। ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ। ਪਰ ਨਾਕਾਬੰਦੀ ਦੇ ਬਾਵਜੂਦ ਉਹ ਭੱਜਣ ਵਿੱਚ ਕਾਮਯਾਬ ਹੋ ਗਏ।
ਇਹ ਵੀ ਪੜੋ:Maharaja Ranjit Singh AFPI : ਪੰਜਾਬ ਦੇ ਕੈਡਿਟਾਂ ਨੇ ਸੂਬੇ ਦਾ ਨਾਮ ਕੀਤਾ ਰੌਸ਼ਨ
ਪੁਲਿਸ ਨੇ ਤਿੰਨੋਂ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਇਸ ਤੋਂ ਬਾਅਦ ਪੁਲਿਸ ਨੇ ਪ੍ਰਾਪਰਟੀ ਡੀਲਰ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਚੈਕ ਕਰਨ ਤੋਂ ਬਾਅਦ ਤਿੰਨੋਂ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਤਿੰਨੋਂ ਮੁਲਜ਼ਮ ਸੰਪਤ ਨਹਿਰਾ ਗੈਂਗ ਨਾਲ ਜੁੜੇ ਹੋਏ ਹਨ। ਮੁਲਜ਼ਮਾਂ ਵਿੱਚੋਂ ਇੱਕ ਨਾਬਾਲਿਗ ਹੈ, ਜਦਕਿ ਬਾਕੀਆਂ ਦੀ ਪਛਾਣ ਸੁਮਿਤ ਚੀਤਾ ਅਤੇ ਰੋਹਿਤ ਜੋਸ਼ੀ ਵਜੋਂ ਹੋਈ ਹੈ।
Three Haryana-based sharpshooters including a juvenile have been arrested by Special Cell (NDR). They have been identified as Sumit Cheeta, Rohit Joshi of the Sampat Nehra Gang. They were wanted in attempted firing & extortion of Rs 2 Crores from a businessman of Narela, Delhi.… pic.twitter.com/okx2f8M94C
— ANI (@ANI) June 15, 2024
ਮੁਲਜ਼ਮਾਂ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ ਹਨ, ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦਾ ਕਹਿਣਾ ਹੈ ਕਿ ਮੁਲਜ਼ਮਾਂ ਕੋਲੋਂ ਹਥਿਆਰ ਵੀ ਬਰਾਮਦ ਹੋਏ ਹਨ। ਤਿੰਨੋਂ ਮੁਲਜ਼ਮ ਹਰਿਆਣਾ ਦੇ ਰਹਿਣ ਵਾਲੇ ਹਨ। ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁੱਛਗਿੱਛ ਤੋਂ ਬਾਅਦ ਉਸ ਵੱਲੋਂ ਕੀਤੇ ਹੋਰ ਅਪਰਾਧਾਂ ਦਾ ਖੁਲਾਸਾ ਹੋਣ ਦੀ ਉਮੀਦ ਹੈ।
(For more news apart from Delhi Police arrested three sharpshooters News in Punjabi, stay tuned to Rozana Spokesman)