Ahmedabad Plane Crash: 248 ਲਾਸ਼ਾਂ ਦੇ ਲਏ ਡੀਐਨਏ ਨਮੂਨੇ
Published : Jun 15, 2025, 11:26 am IST
Updated : Jun 15, 2025, 11:26 am IST
SHARE ARTICLE
Ahmedabad Plane Crash: DNA Samples taken from 248 Bodies Latest News in Punjabi
Ahmedabad Plane Crash: DNA Samples taken from 248 Bodies Latest News in Punjabi

Ahmedabad Plane Crash: 31 ਨਮੂਨਿਆਂ ਦੀ ਹੋਈ ਪਛਾਣ, 20 ਲਾਸ਼ਾਂ ਵਾਰਸਾਂ ਦੇ ਕੀਤੀਆਂ ਸਪੁਰਦ

Ahmedabad Plane Crash: DNA Samples taken from 248 Bodies Latest News in Punjabi : ਅਹਿਮਦਾਬਾਦ ਜਹਾਜ਼ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ 275 ਤਕ ਪਹੁੰਚ ਗਈ ਹੈ। ਐਤਵਾਰ ਸਵੇਰ ਤਕ 248 ਲਾਸ਼ਾਂ ਦੇ ਡੀਐਨਏ ਨਮੂਨੇ ਲਏ ਗਏ। ਇਨ੍ਹਾਂ ਵਿਚੋਂ 31 ਮੇਲ ਖਾਂਦੇ ਹਨ, ਜਿਨ੍ਹਾਂ ਵਿਚੋਂ 20 ਲਾਸ਼ਾਂ ਮ੍ਰਿਤਕਾਂ ਦੇ ਵਾਰਸਾਂ ਨੂੰ ਸੌਂਪ ਦਿਤੀਆਂ ਗਈਆਂ ਹਨ। ਉਨ੍ਹਾਂ ਦੇ ਮੌਤ ਦੇ ਸਰਟੀਫ਼ਿਕੇਟ ਵੀ ਪ੍ਰਦਾਨ ਕੀਤੇ ਗਏ।

ਐਂਬੂਲੈਂਸਾਂ ਰਾਹੀਂ ਸੁਰੱਖਿਆ ਦੇ ਨਾਲ ਲਾਸ਼ਾਂ ਨੂੰ ਉਨ੍ਹਾਂ ਦੇ ਜੱਦੀ ਸ਼ਹਿਰਾਂ ਵਿਚ ਪਹੁੰਚਾਇਆ ਜਾ ਰਿਹਾ ਹੈ। ਇਸ ਲਈ 230 ਟੀਮਾਂ ਬਣਾਈਆਂ ਗਈਆਂ ਹਨ, ਜੋ ਮ੍ਰਿਤਕਾਂ ਦੇ ਵਾਰਸਾਂ ਨਾਲ ਸਿੱਧੇ ਸੰਪਰਕ ਵਿਚ ਹਨ। 192 ਐਂਬੂਲੈਂਸਾਂ ਅਤੇ ਵਾਹਨ ਤਿਆਰ ਰੱਖੇ ਗਏ ਹਨ। ਹਾਦਸੇ ਵਿਚ ਜਾਨ ਗੁਆਉਣ ਵਾਲੇ 11 ਵਿਦੇਸ਼ੀ ਨਾਗਰਿਕਾਂ ਦੇ ਵਾਰਸ ਅੱਜ ਅਹਿਮਦਾਬਾਦ ਪਹੁੰਚ ਸਕਦੇ ਹਨ।

ਲਾਸ਼ਾਂ ਨੂੰ ਰੱਖਣ ਲਈ 170 ਤਾਬੂਤ ਬਣਾਉਣ ਦਾ ਆਦੇਸ਼ ਦਿਤਾ ਗਿਆ ਹੈ। ਇਨ੍ਹਾਂ ਵਿਚੋਂ ਲਗਭਗ 100 ਤਾਬੂਤ ਵਡੋਦਰਾ ਤੋਂ ਅਹਿਮਦਾਬਾਦ ਲਿਆਂਦੇ ਗਏ ਹਨ। ਬਾਕੀ ਤਾਬੂਤ ਬਣਾਉਣ ਦਾ ਕੰਮ ਜਾਰੀ ਹੈ।

ਡੀਜੀਸੀਏ ਦੇ ਹੁਕਮਾਂ 'ਤੇ, ਏਅਰ ਇੰਡੀਆ ਨੇ ਅਪਣੇ ਬੇੜੇ ਵਿਚ 9 ਬੋਇੰਗ 787 ਡ੍ਰੀਮਲਾਈਨਰਾਂ ਦੀ ਇਕ ਵਾਰ ਸੁਰੱਖਿਆ ਜਾਂਚ ਕੀਤੀ। 24 ਜਹਾਜ਼ਾਂ ਦੀ ਜਾਂਚ ਅਜੇ ਬਾਕੀ ਹੈ। ਏਅਰਲਾਈਨ ਕੋਲ 26 ਬੋਇੰਗ 787-8 ਅਤੇ ਸੱਤ ਬੋਇੰਗ 787-9 ਹਨ।

ਪਾਇਲਟ ਦਾ ਆਖ਼ਰੀ ਸੁਨੇਹਾ ਆਇਆ ਸਾਹਮਣੇ
ਪਾਇਲਟ ਦਾ ਆਖ਼ਰੀ ਸੁਨੇਹਾ ਸਾਹਮਣੇ ਆਇਆ ਅਹਿਮਦਾਬਾਦ ਜਹਾਜ਼ ਹਾਦਸੇ ਦੇ ਮਾਮਲੇ ਵਿਚ, ਜਹਾਜ਼ ਦੇ ਪਾਇਲਟ ਸੁਮਿਤ ਸੱਭਰਵਾਲ ਦੁਆਰਾ ਏਅਰ ਟ੍ਰੈਫ਼ਿਕ ਕੰਟਰੋਲਰ (ਏਟੀਸੀ) ਨੂੰ ਭੇਜਿਆ ਗਿਆ ਆਖ਼ਰੀ ਸੁਨੇਹਾ ਸਾਹਮਣੇ ਆਇਆ ਹੈ। 4-5 ਸਕਿੰਟ ਦੇ ਸੁਨੇਹੇ ਵਿਚ, ਸੁਮਿਤ ਕਹਿ ਰਿਹਾ ਹੈ, 'ਮੇਡੇ, ਮੇਡੇ, ਮੇਡੇ... ਥ੍ਰਸਟ ਨਹੀਂ ਮਿਲ ਰਿਹਾ। ਬਿਜਲੀ ਘੱਟ ਰਹੀ ਹੈ, ਜਹਾਜ਼ ਨਹੀਂ ਉੱਠ ਰਿਹਾ। ਨਹੀਂ ਬਚਾਂਗੇ।'

SHARE ARTICLE

ਏਜੰਸੀ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement