
Pune Bridge Collapsed:ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰਕੇ ਪ੍ਰਗਟਾਇਆ ਦੁੱਖ
Pune News in Punjabi : ਪੁਣੇ ਵਿੱਚ ਹਾਦਸੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨਾਲ ਗੱਲ ਕੀਤੀ। ਉਨ੍ਹਾਂ ਨੂੰ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਚੱਲ ਰਹੇ ਯਤਨਾਂ ਬਾਰੇ ਜਾਣਕਾਰੀ ਦਿੱਤੀ ਗਈ। ਪੁਣੇ ਜ਼ਿਲ੍ਹੇ ਦੇ ਇੰਦੋਰੀ ਵਿੱਚ ਤਾਲੇਗਾਂਵ ਨੇੜੇ ਇੰਦਰਾਣੀ ਨਦੀ 'ਤੇ ਇੱਕ ਪੁਲ ਢਹਿ ਗਿਆ। ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ 32 ਲੋਕ ਜ਼ਖਮੀ ਹੋ ਗਏ। ਜਦੋਂ ਕਿ 6 ਲੋਕਾਂ ਨੂੰ ਬਚਾਇਆ ਗਿਆ।
Deeply saddened by the tragic incident of the bridge collapse on the Indrayani River in Talegaon, Pune. Spoke with Maharashtra Chief Minister Shri Devendra Fadnavis and inquired about the present situation on the ground. NDRF teams posted nearby quickly rushed to the site, joined…
— Amit Shah (@AmitShah) June 15, 2025
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰਕੇ ਲਿਖਿਆ ਹੈ ਕਿ, "ਪੁਣੇ ਦੇ ਤਾਲੇਗਾਂਵ ਵਿੱਚ ਇੰਦਰਾਣੀ ਨਦੀ 'ਤੇ ਪੁਲ ਡਿੱਗਣ ਦੀ ਦੁਖਦਾਈ ਘਟਨਾ ਤੋਂ ਬਹੁਤ ਦੁੱਖ ਹੋਇਆ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨਾਲ ਗੱਲ ਕੀਤੀ ਅਤੇ ਜ਼ਮੀਨੀ ਸਥਿਤੀ ਬਾਰੇ ਪੁੱਛਿਆ। ਨੇੜੇ ਤਾਇਨਾਤ ਐਨਡੀਆਰਐਫ ਟੀਮਾਂ ਤੇਜ਼ੀ ਨਾਲ ਮੌਕੇ 'ਤੇ ਪਹੁੰਚੀਆਂ, ਬਚਾਅ ਕਾਰਜ ਵਿੱਚ ਸ਼ਾਮਲ ਹੋਈਆਂ, ਅਤੇ ਤਤਪਰਤਾ ਨਾਲ ਕਈ ਜਾਨਾਂ ਬਚਾਈਆਂ। ਆਪਣੇ ਅਜ਼ੀਜ਼ਾਂ ਨੂੰ ਗੁਆਉਣ ਵਾਲੇ ਪਰਿਵਾਰਾਂ ਪ੍ਰਤੀ ਦਿਲੋਂ ਸੰਵੇਦਨਾ। ਜ਼ਖਮੀਆਂ ਦੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕਰ ਰਿਹਾ ਹਾਂ।"
(For more news apart from Pune accident, Home Minister Shah spoke to Chief Minister Fadnavis News in Punjabi, stay tuned to Rozana Spokesman)