
ਜੂਨ ਮਹੀਨੇ ਵਿਚ ਖਾਧ ਵਰਗ ਵਿਚ ਥੋਕ ਮਹਿੰਗਾਈ ਸਾਲਾਨਾ ਆਧਾਰ 'ਤੇ 2.04 ਫ਼ੀ ਸਦੀ ਸੀ
ਨਵੀਂ ਦਿੱਲੀ, 14 ਜੁਲਾਈ : ਥੋਕ ਬਾਜ਼ਾਰਾਂ ਵਿਚ ਆਮ ਕੀਮਤ ਪੱਧਰ ਲਗਾਤਾਰ ਤੀਜੇ ਮਹੀਨੇ ਜੂਨ ਵਿਚ ਵੀ ਪਿਛਲੇ ਸਾਲ ਇਸੇ ਮਹੀਨੇ ਦੀ ਤੁਲਨਾ ਵਿਚ ਹੇਠਾਂ ਰਿਹਾ। ਤੇਲ ਅਤੇ ਬਿਜਲੀ ਦੀਆਂ ਦਰਾਂ ਵਿਚ ਕਮੀ ਨਾਲ ਥੋਕ ਮੁੱਲ ਸੂਚਕ ਅੰਕ ਆਧਾਰਤ ਮਹਿੰਗਾਈ ਜੂਨ ਮਹੀਨੇ ਵਿਚ ਸਿਫ਼ਰ ਤੋਂ 1.81 ਫ਼ੀ ਸਦੀ ਹੇਠਾਂ ਰਹੀ ਹਾਲਾਂਕਿ ਖਾਧ ਪਦਾਰਥਾਂ ਦੀਆਂ ਕੀਮਤਾਂ ਵਿਚ ਹਲਕੀ ਮਜ਼ਬੂਤੀ ਰਹੀ। ਥੋਕ ਮਹਿੰਗਾਈ ਮਈ ਵਿਚ ਸਿਫ਼ਰ ਤੋਂ 3.21 ਫ਼ੀ ਸਦੀ ਹੇਠਾਂ ਅਤੇ ਅਪ੍ਰੈਲ ਵਿਚ ਸਿਫ਼ਰ ਤੋਂ 1.57 ਫ਼ੀ ਸਦੀ ਹੇਠਾਂ ਸੀ।
Inflation
ਮਾਰਚ ਵਿਚ ਥੋਕ ਕੀਮਤਾਂ ਸਾਲਾਨਾ ਆਧਾਰ 'ਤੇ 0.42 ਫ਼ੀ ਸਦੀ ਤੇਜ਼ ਸਨ। ਥੋਕ ਮੁੱਲ ਸੂਚਕ ਅੰਕ ਆਧਾਰਤ ਮਹਿੰਗਾਈ ਜੂਨ 2020 ਵਿਚ ਸਿਫ਼ਰ ਤੋਂ 1.81 ਫ਼ੀ ਸਦੀ ਸੀ। ਇਕ ਸਾਲ ਪਹਿਲਾਂ ਥੋਕ ਮਹਿੰਗਾਈ 2.02 ਫ਼ੀ ਸਦੀ ਸੀ। ਜੂਨ ਮਹੀਨੇ ਵਿਚ ਖਾਧ ਵਰਗ ਵਿਚ ਥੋਕ ਮਹਿੰਗਾਈ ਸਾਲਾਨਾ ਆਧਾਰ 'ਤੇ 2.04 ਫ਼ੀ ਸਦੀ ਸੀ। ਇਸ ਤੋਂ ਪਿਛਲੇ ਮਹੀਨੇ ਖਾਧ ਪਦਾਰਥਾਂ ਦੇ ਥੋਕ ਭਾਅ ਸਾਲਾਨਾ ਆਧਾਰ 'ਤੇ 1.13 ਫ਼ੀ ਸਦੀ ਉੱਚੇ ਸਨ। (ਏਜੰਸੀ)