ਮੀਂਹ ਕਾਰਨ ਹਿਮਾਚਲ ਪ੍ਰਦੇਸ਼ ਨੂੰ ਕਰੀਬ 8,000 ਕਰੋੜ ਰੁਪਏ ਦਾ ਹੋਇਆ ਨੁਕਸਾਨ : ਮੁੱਖ ਮੰਤਰੀ ਸੁੱਖੂ
Published : Jul 15, 2023, 5:34 pm IST
Updated : Jul 15, 2023, 5:34 pm IST
SHARE ARTICLE
 Himachal Pradesh has lost about 8,000 crore rupees due to rain: Chief Minister Sukhu
Himachal Pradesh has lost about 8,000 crore rupees due to rain: Chief Minister Sukhu

ਕੇਂਦਰ ਤੋਂ 2,000 ਕਰੋੜ ਰੁਪਏ ਦੀ ਅੰਤਰਿਮ ਮਦਦ ਮੰਗੀ

ਕੁਝ ਸੈਲਾਨੀਆਂ ਨੇ ਅਪਣੀਆਂ ਗੱਡੀਆਂ ਤੋਂ ਬਗ਼ੈਰ ਜਾਣ ਤੋਂ ਇਨਕਾਰ ਕਰ ਦਿਤਾ
80 ਫੀ ਸਦੀ ਆਫਤ ਪ੍ਰਭਾਵਤ ਖੇਤਰਾਂ ’ਚ ਬਿਜਲੀ, ਪਾਣੀ ਅਤੇ ਦੂਰਸੰਚਾਰ ਸੇਵਾਵਾਂ ਅਸਥਾਈ ਤੌਰ ’ਤੇ ਬਹਾਲ
15 ਤੋਂ 17 ਜੁਲਾਈ ਤਕ 10 ਜ਼ਿਲ੍ਹਿਆਂ ’ਚ ਭਾਰੀ ਤੋਂ ਬਹੁਤ ਭਾਰੀ ਬਾਰਸ਼ ਦੀ ਚੇਤਾਵਨੀ ਜਾਰੀ
 

ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸਨਿਚਰਵਾਰ ਨੂੰ ਕਿਹਾ ਕਿ ਭਾਰੀ ਮੀਂਹ ਕਾਰਨ ਸੂਬੇ ਨੂੰ ਕਰੀਬ 8,000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਸੂਬਾ ਐਮਰਜੈਂਸੀ ਪ੍ਰਤੀਕਿਰਿਆ ਕੇਂਦਰ ਅਨੁਸਾਰ, ਸ਼ੁਕਰਵਾਰ ਰਾਤ ਤਕ ਨੁਕਸਾਨ ਲਗਭਗ 4,000 ਕਰੋੜ ਰੁਪਏ ਸੀ ਅਤੇ ਸੁੱਖੂ ਨੇ ਕੇਂਦਰੀ ਗ੍ਰਹਿ ਮੰਤਰਾਲੇ ਤੋਂ 2,000 ਕਰੋੜ ਰੁਪਏ ਦੀ ਅੰਤਰਿਮ ਰਾਹਤ ਰਾਸ਼ੀ ਦੀ ਮੰਗ ਕੀਤੀ ਹੈ।

ਸੁੱਖੂ ਨੇ ਇੱਥੇ ਜਾਰੀ ਬਿਆਨ ’ਚ ਕਿਹਾ ਕਿ ਸੂਬੇ ’ਚ ਫਸੇ 70,000 ਸੈਲਾਨੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ, ਜਦਕਿ 15,000 ਗੱਡੀਆਂ ਨੂੰ ਬਾਹਰ ਭੇਜਿਆ ਗਿਆ ਹੈ। ਲਗਭਗ 500 ਸੈਲਾਨੀਆਂ ਨੇ ਅਪਣੀ ਮਰਜ਼ੀ ਨਾਲ ਇਥੇ ਰਹਿਣ ਦਾ ਫੈਸਲਾ ਕੀਤਾ। ਕੁੱਲੂ ਜ਼ਿਲੇ ਦੇ ਕਸੋਲ, ਮਨੀਕਰਨ ਅਤੇ ਹੋਰ ਨੇੜਲੇ ਖੇਤਰਾਂ ’ਚ ਫਸੇ ਕੁਝ ਸੈਲਾਨੀਆਂ ਨੇ ਅਪਣੀਆਂ ਗੱਡੀਆਂ ਤੋਂ ਬਗ਼ੈਰ ਜਾਣ ਤੋਂ ਇਨਕਾਰ ਕਰ ਦਿਤਾ ਹੈ ਅਤੇ ਸਥਿਤੀ ਦੇ ਆਮ ਹੋਣ ਤੇ ਸਾਰੀਆਂ ਸੜਕਾਂ ਦੇ ਖੁੱਲ੍ਹਣ ਤਕ ਉਥੇ ਹੀ ਰਹਿਣ ਦਾ ਫੈਸਲਾ ਕੀਤਾ ਹੈ।

ਕਸੋਲ-ਭੁੰਤਰ ਸੜਕ ’ਤੇ ਡੂੰਖੜਾ ਨੇੜੇ ਢਿੱਗਾਂ ਡਿਗਣ ਕਾਰਨ ਗੱਡੀਆਂ ਫਸ ਗਈਆਂ ਅਤੇ ਸੈਲਾਨੀਆਂ ਨੂੰ ਦੂਜੇ ਪਾਸੇ ਜਾਣ ਲਈ ਪੈਦਲ ਚਲਣਾ ਪਿਆ। ਸੂਬਾ ਸਰਕਾਰ ਨੇ ਕਿਹਾ ਕਿ ਇਨ੍ਹਾਂ ਸੈਲਾਨੀਆਂ ਦਾ ਧਿਆਨ ਰਖਿਆ ਜਾ ਰਿਹਾ ਹੈ। ਬਿਆਨ ’ਚ ਕਿਹਾ ਗਿਆ ਹੈ ਕਿ 80 ਫੀ ਸਦੀ ਆਫਤ ਪ੍ਰਭਾਵਤ ਖੇਤਰਾਂ ’ਚ ਬਿਜਲੀ, ਪਾਣੀ ਅਤੇ ਦੂਰਸੰਚਾਰ ਸੇਵਾਵਾਂ ਨੂੰ ਅਸਥਾਈ ਤੌਰ ’ਤੇ ਬਹਾਲ ਕਰ ਦਿਤਾ ਗਿਆ ਹੈ ਅਤੇ ਬਾਕੀ ਖੇਤਰਾਂ 'ਚ ਜ਼ਰੂਰੀ ਸੇਵਾਵਾਂ ਨੂੰ ਜਲਦੀ ਤੋਂ ਜਲਦੀ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਐਚ.ਆਰ.ਟੀ.ਸੀ.) ਦੀਆਂ ਬੱਸ ਸੇਵਾਵਾਂ 899 ਰੂਟਾਂ ’ਤੇ ਮੁਅੱਤਲ ਰਹੀਆਂ ਅਤੇ 256 ਬੱਸਾਂ ਨੂੰ ਅੱਧ ਵਿਚਕਾਰ ਰੋਕ ਦਿਤਾ ਗਿਆ। ਅਧਿਕਾਰੀਆਂ ਨੇ ਦਸਿਆ ਕਿ ਐਚ.ਆਰ.ਟੀ.ਸੀ. ਨੂੰ 5.56 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਦੌਰਾਨ, ਮੌਸਮ ਵਿਭਾਗ ਦੇ ਸਥਾਨਕ ਦਫ਼ਤਰ ਨੇ 15 ਤੋਂ 17 ਜੁਲਾਈ ਤਕ ਲਾਹੌਲ-ਸਪੀਤੀ ਅਤੇ ਕਿਨੌਰ ਨੂੰ ਛੱਡ ਕੇ, ਸੂਬੇ ਦੇ 12 ’ਚੋਂ 10 ਜ਼ਿਲ੍ਹਿਆਂ ’ਚ ਵੱਖੋ-ਵੱਖ ਥਾਵਾਂ ’ਤੇ ਭਾਰੀ ਤੋਂ ਬਹੁਤ ਭਾਰੀ ਬਾਰਸ਼ ਦੀ ਭਵਿੱਖਬਾਣੀ ਕਰਦੇ ਹੋਏ ਪੀਲੀ ਚੇਤਾਵਨੀ ਜਾਰੀ ਕੀਤੀ ਹੈ। ਇਸ ਦੇ ਨਾਲ ਹੀ ਇਸ ਨੇ ਜ਼ਮੀਨ ਖਿਸਕਣ, ਅਚਾਨਕ ਹੜ੍ਹਾਂ ਅਤੇ ਨਦੀਆਂ ਅਤੇ ਨਦੀਆਂ ਦੇ ਪਾਣੀ ਦੇ ਪੱਧਰ ’ਚ ਵਾਧੇ ਦੀ ਵੀ ਭਵਿੱਖਬਾਣੀ ਕੀਤੀ ਹੈ।

ਮੌਸਮ ਵਿਭਾਗ ਨੇ 18 ਜੁਲਾਈ ਨੂੰ ਭਾਰੀ ਮੀਂਹ ਦੀ ‘ਪੀਲੀ’ ਚੇਤਾਵਨੀ ਜਾਰੀ ਕੀਤੀ ਹੈ ਅਤੇ 21 ਜੁਲਾਈ ਤਕ ਸੂਬੇ ’ਚ ਹੋਰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।
ਸੂਬੇ ’ਚ ਜੁਲਾਈ ਦੌਰਾਨ ਹੁਣ ਤਕ 284.1 ਮਿਲੀਮੀਟਰ (ਮਿ.ਮੀ.) ਬਾਰਿਸ਼ ਹੋਈ ਹੈ, ਜੋ ਕਿ 110.4 ਮਿਲੀਮੀਟਰ ਦੀ ਆਮ ਬਾਰਿਸ਼ ਨਾਲੋਂ 157 ਫੀ ਸਦੀ ਜ਼ਿਆਦਾ ਹੈ। ਸੂਬੇ ਦੇ ਕੁਝ ਹਿੱਸਿਆਂ ’ਚ ਹਲਕੀ ਤੋਂ ਭਾਰੀ ਬਾਰਸ਼ ਜਾਰੀ ਰਹੀ, ਧਰਮਸ਼ਾਲਾ ’ਚ 131 ਮਿਲੀਮੀਟਰ ਮੀਂਹ ਪਿਆ। ਜਦੋਂ ਕਿ ਪਾਲਮਪੁਰ ’ਚ 51 ਮਿਲੀਮੀਟਰ, ਸੁੰਦਰਨਗਰ ਅਤੇ ਨਾਹਨ (45-45 ਮਿਲੀਮੀਟਰ), ਕਾਂਗੜਾ (27 ਮਿਲੀਮੀਟਰ), ਮੰਡੀ ਅਤੇ ਨਾਰਕੰਡਾ ’ਚ 16-16 ਮਿਲੀਮੀਟਰ ਮੀਂਹ ਪਿਆ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement