Arvind Kejriwal: ਕੇਜਰੀਵਾਲ ਦੇ ਭਾਰ ਨੂੰ ਲੈ ਕੇ ਤਿਹਾੜ ਜੇਲ ਤੋਂ ਹੈਰਾਨ ਕਰਨ ਵਾਲਾ ਖੁਲਾਸਾ, ਦੱਸਿਆ ਕਿੰਨਾ ਘਟਿਆ ਭਾਰ
Published : Jul 15, 2024, 12:38 pm IST
Updated : Jul 15, 2024, 1:35 pm IST
SHARE ARTICLE
Arvind Kejriwal Weighs News in punjabi
Arvind Kejriwal Weighs News in punjabi

Arvind Kejriwal: ਕੇਜਰੀਵਾਲ ਦਾ 2 ਕਿਲੋ ਭਾਰ ਘਟਿਆ

Arvind Kejriwal Weighs News in punjabi : ਤਿਹਾੜ ਜੇਲ ਵਿਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਭਾਰ ਨੂੰ ਲੈ ਕੇ ਇੱਕ ਵਾਰ ਫਿਰ ਹੰਗਾਮਾ ਹੋ ਗਿਆ ਹੈ। ਆਮ ਆਦਮੀ ਪਾਰਟੀ ਦਾ ਇਲਜ਼ਾਮ ਹੈ ਕਿ ਜੇਲ ਵਿੱਚ ਕੇਜਰੀਵਾਲ ਦਾ 8.5 ਕਿਲੋ ਵਜ਼ਨ ਘਟਿਆ ਹੈ। ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਕੇਜਰੀਵਾਲ ਦੀ ਸਿਹਤ ਨੂੰ ਲੈ ਕੇ ਚਿੰਤਾ ਪ੍ਰਗਟਾਈ ਸੀ। ਹਾਲਾਂਕਿ ਹੁਣ ਤਿਹਾੜ ਜੇਲ 'ਚ ਕੇਜਰੀਵਾਲ ਦੀ ਸਿਹਤ ਨੂੰ ਲੈ ਕੇ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਗਿਆ ਹੈ। ਆਓ ਜਾਣਦੇ ਹਾਂ ਪੂਰਾ ਮਾਮਲਾ।

ਇਹ ਵੀ ਪੜ੍ਹੋ: Diljit Dosanjh: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਕੈਨੇਡਾ ਦੇ ਚੱਲਦੇ ਸ਼ੋਅ ਵਿਚ ਪਹੁੰਚੇ ਜਸਟਿਨ ਟਰੂਡੋ, ਪਾਈ ਜੱਫੀ  

ਕੇਜਰੀਵਾਲ ਦਾ ਕਿੰਨਾ ਭਾਰ ਘਟਿਆ?
ਸਾਹਮਣੇ ਆਈ ਜਾਣਕਾਰੀ ਅਨੁਸਾਰ ਅਰਵਿੰਦ ਕੇਜਰੀਵਾਲ ਦਾ ਜੇਲ ਵਿਚ 8.5 ਕਿਲੋ ਭਾਰ ਨਹੀਂ ਘਟਿਆ ਹੈ, ਜਿਵੇਂ ਕਿ ‘ਆਪ’ ਦੇ ਮੰਤਰੀ, ਸੰਸਦ ਮੈਂਬਰ ਅਤੇ ਹੋਰ ਕਹਿ ਰਹੇ ਹਨ। ਜਾਣਕਾਰੀ ਮੁਤਾਬਕ 01.04.24 ਨੂੰ ਜਦੋਂ ਕੇਜਰੀਵਾਲ ਪਹਿਲੀ ਵਾਰ ਤਿਹਾੜ ਆਏ ਸਨ ਤਾਂ ਉਨ੍ਹਾਂ ਦਾ ਭਾਰ 65 ਕਿਲੋ ਸੀ। 08.04.24 ਅਤੇ 29.04.24 ਨੂੰ 66 ਕਿ.ਗ੍ਰਾ ਸੀ। ਜਦੋਂ ਉਹ ਚੋਣ ਪ੍ਰਚਾਰ ਲਈ 09.04.24 ਨੂੰ ਜੇਲ ਤੋਂ ਬਾਹਰ ਗਏ ਤੇ 02.06.24 ਨੂੰ ਵਾਪਸ ਜੇਲ ਆਏ ਉਸ ਦਿਨ ਉਨ੍ਹਾਂ ਦਾ ਭਾਰ 63.5 ਕਿਲੋਗ੍ਰਾਮ ਸੀ। 14.07.24 ਨੂੰ ਉਨ੍ਹਾਂ ਦਾ ਭਾਰ 61.5 ਕਿਲੋ ਸੀ। ਭਾਵ ਕੇਜਰੀਵਾਲ ਦਾ 2 ਕਿਲੋ ਭਾਰ ਘਟਿਆ ਹੈ।

ਇਹ ਵੀ ਪੜ੍ਹੋ: Punjab Weather Update News : ਪੰਜਾਬ ਵਿਚ ਹੁਣ ਨਹੀਂ ਪਵੇਗਾ ਮੀਂਹ, ਵਧੇਗੀ ਹੋਰ ਗਰਮੀ, ਤਾਪਮਾਨ 40 ਡਿਗਰੀ ਤੋਂ ਪਹੁੰਚਿਆ ਪਾਰ  

AAP ਨੇ ਕੀ ਕਿਹਾ?
ਦੂਜੇ ਪਾਸੇ ਤਿਹਾੜ ਦੀ ਮੈਡੀਕਲ ਰਿਪੋਰਟ 'ਤੇ 'ਆਪ' ਦੀ ਪ੍ਰਤੀਕਿਰਿਆ ਵੀ ਆ ਗਈ ਹੈ। ਸੰਜੇ ਸਿੰਘ ਨੇ ਕਿਹਾ ਹੈ ਕਿ ਤਿਹਾੜ ਜੇਲ ਨੇ ਮੰਨਿਆ ਕਿ ਕੇਜਰੀਵਾਲ ਦਾ ਸ਼ੂਗਰ ਲੈਵਲ ਕਈ ਵਾਰ ਹੇਠਾਂ ਚਲਾ ਗਿਆ। ਜੇਕਰ ਸ਼ੂਗਰ ਦਾ ਪੱਧਰ ਘੱਟ ਹੈ, ਤਾਂ ਉਹ ਨੀਂਦ ਦੌਰਾਨ ਕੋਮਾ ਵਿੱਚ ਜਾ ਸਕਦੇ ਹਨ। ਸ਼ੂਗਰ ਲੈਵਲ ਘੱਟ ਹੋਣ 'ਤੇ ਬ੍ਰੇਨ ਸਟ੍ਰੋਕ ਦਾ ਖ਼ਤਰਾ ਵੀ ਰਹਿੰਦਾ ਹੈ। ਸੰਜੇ ਸਿੰਘ ਨੇ ਦੱਸਿਆ ਕਿ ਤਿਹਾੜ ਜੇਲ ਦੀ ਰਿਪੋਰਟ ਅਨੁਸਾਰ ਵੀ ਵਜ਼ਨ ਘਟਿਆ ਹੈ।
 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement