Supreme Court ਨੇ PM Modi ਤੇ RSS ਦੇ ਕਥਿਤ ਅਪਮਾਨਜਨਕ Cartoon 'ਤੇ ਕੀਤੀ ਟਿੱਪਣੀ 
Published : Jul 15, 2025, 2:19 pm IST
Updated : Jul 15, 2025, 2:19 pm IST
SHARE ARTICLE
Representative Image.
Representative Image.

ਜਾਣੋ ਪੂਰਾ ਮਾਮਲਾ

Supreme Court Remarks on Alleged Derogatory Cartoon of PM Modi And RSS Latest News in Punjabi ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਦੇ ਕਥਿਤ ਅਪਮਾਨਜਨਕ ਕਾਰਟੂਨ ਬਣਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤੇ ਗਏ ਇਕ ਕਾਰਟੂਨਿਸਟ ਦੀ ਅਗਾਊਂ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਇਕ ਮਹੱਤਵਪੂਰਨ ਟਿੱਪਣੀ ਕੀਤੀ। ਸੋਮਵਾਰ ਨੂੰ ਸੁਣਵਾਈ ਦੌਰਾਨ, ਜਸਟਿਸ ਸੁਧਾਂਸ਼ੂ ਧੂਲੀਆ ਅਤੇ ਜਸਟਿਸ ਅਰਵਿੰਦ ਕੁਮਾਰ ਦੀ ਬੈਂਚ ਨੇ ਕਾਰਟੂਨਿਸਟ ਦੇ ਰਵੱਈਏ 'ਤੇ ਸਖ਼ਤ ਨਾਰਾਜ਼ਗੀ ਪ੍ਰਗਟ ਕੀਤੀ ਅਤੇ ਸਮਾਜ ਵਿਚ ਸਦਭਾਵਨਾ ਦੇ ਵਿਗੜਨ 'ਤੇ ਚਿੰਤਾ ਪ੍ਰਗਟ ਕੀਤੀ। ਮਾਮਲੇ ਦੀ ਸੁਣਵਾਈ ਮੰਗਲਵਾਰ ਤਕ ਮੁਲਤਵੀ ਕਰ ਦਿਤੀ ਗਈ।

ਜਸਟਿਸ ਸੁਧਾਂਸ਼ੂ ਧੂਲੀਆ ਤੇ ਅਰਵਿੰਦ ਕੁਮਾਰ ਦੇ ਬੈਂਚ ਨੇ ਕਿਹਾ, "ਤੁਸੀਂ ਇਨ੍ਹਾਂ ਲੋਕਾਂ ਦਾ ਰਵੱਈਆ ਦੇਖਿਆ ਹੈ। ਉਨ੍ਹਾਂ ਵਿਚ ਕੋਈ ਸੰਵੇਦਨਸ਼ੀਲਤਾ ਨਹੀਂ ਹੈ। ਜਸਟਿਸ ਧੂਲੀਆ ਨੇ ਕਿਹਾ ਕਿ ਤੁਸੀਂ ਇਹ ਸੱਭ ਕਿਉਂ ਕਰਦੇ ਹੋ? ਕਾਰਟੂਨਿਸਟ ਦੀ ਨੁਮਾਇੰਦਗੀ ਕਰ ਰਹੀ ਵਕੀਲ ਵਰਿੰਦਾ ਗਰੋਵਰ ਨੇ ਦਲੀਲ ਦਿਤੀ ਕਿ ਭਾਵੇਂ ਕਾਰਟੂਨ ਬੁਰਾ ਜਾਂ ਘਟੀਆ ਹੈ, ਕੀ ਇਹ ਅਪਰਾਧ ਹੈ? ਉਨ੍ਹਾਂ ਕਿਹਾ, "ਇਹ ਇਤਰਾਜ਼ਯੋਗ ਹੋ ਸਕਦਾ ਹੈ ਪਰ ਇਹ ਅਪਰਾਧ ਨਹੀਂ ਹੈ। ਮੈਂ ਸਿਰਫ਼ ਕਾਨੂੰਨ ਦੇ ਹੱਕ ਵਿਚ ਹਾਂ, ਮੈਂ ਕਿਸੇ ਵੀ ਚੀਜ਼ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਨਹੀਂ ਕਰ ਰਹੀ।"

ਹਾਲਾਂਕਿ, ਸੁਪਰੀਮ ਕੋਰਟ ਨੇ ਕਿਹਾ, "ਅਜਿਹੇ ਲੋਕਾਂ ਕਾਰਨ ਦੇਸ਼ ਦੀ ਸਦਭਾਵਨਾ ਵਿਗੜਦੀ ਹੈ।" ਬੈਂਚ ਨੇ ਕਿਹਾ, "ਬਾਅਦ ਵਿਚ ਉਹ ਕਹਿੰਦੇ ਹਨ ਕਿ ਉਹ ਮੁਆਫ਼ੀ ਮੰਗਦੇ ਹਨ, ਕੇਸ ਖ਼ਤਮ ਕਰੋ। ਅਸੀਂ ਅੱਜ ਕੁੱਝ ਨਹੀਂ ਕਰ ਰਹੇ, ਉਹ ਜੋ ਚਾਹੁੰਦੇ ਹਨ, ਇਹ ਸਹੀ ਨਹੀਂ ਹੈ।" ਅਦਾਲਤ ਨੇ ਕਾਰਟੂਨਿਸਟ ਨੂੰ ਕੋਈ ਤੁਰਤ ਰਾਹਤ ਨਹੀਂ ਦਿਤੀ। ਸੁਣਵਾਈ ਦੌਰਾਨ, ਕਾਰਟੂਨਿਸਟ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਦਾ ਮੁਵੱਕਿਲ ਇਤਰਾਜ਼ਯੋਗ ਕਾਰਟੂਨ ਹਟਾਉਣ ਲਈ ਤਿਆਰ ਹੈ। ਮਾਮਲੇ ਦੀ ਅਗਲੀ ਸੁਣਵਾਈ ਹੁਣ ਮੰਗਲਵਾਰ ਨੂੰ ਹੋਵੇਗੀ।
 

(For more news apart from Supreme Court Remarks on Alleged Derogatory Cartoon of PM Modi And RSS Latest News in Punjabi stay tuned to Rozana Spokesman.) 

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement