'60 ਸਾਲ ਦੀ ਉਮਰ ਤੱਕ ਜੀਅ ਕੇ ਕੀ ਕਰਨਾ' ਕਹਿ ਕੇ AIIMS ਦੇ ਡਾਕਟਰ ਨੇ ਕੀਤੀ ਖੁਦਕੁਸ਼ੀ 
Published : Aug 15, 2020, 7:35 pm IST
Updated : Aug 15, 2020, 7:35 pm IST
SHARE ARTICLE
My choice, I don't want to live till 70: 40-yr-old AIIMS doctor in suicide note
My choice, I don't want to live till 70: 40-yr-old AIIMS doctor in suicide note

ਡਾ. ਮੋਹਿਤ ਆਖਰੀ ਵਾਰ ਮੰਗਲਵਾਰ ਨੂੰ ਡਿਊਟੀ 'ਤੇ ਏਮਜ਼ ਗਿਆ ਸੀ।

ਨਵੀਂ ਦਿੱਲੀ - ਸ਼ੁੱਕਰਵਾਰ ਨੂੰ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ( AIIMS) ਨਵੀਂ ਦਿੱਲੀ ਤੋਂ ਡਾਕਟਰ ਵੱਲੋਂ ਖੁਦਕੁਸ਼ੀ ਕਰਨ ਦਾ ਤੀਸਰਾ ਮਾਮਲਾ ਸਾਹਮਣੇ ਆਇਆ ਹੈ, ਜਦੋਂ ਕਿ ਪਿਛਲੇ ਦੋ ਮਹੀਨਿਆਂ ਵਿਚ ਏਮਜ਼ ਵਿੱਚ ਇਹ ਖ਼ੁਦਕੁਸ਼ੀ ਦਾ ਪੰਜਵਾਂ ਕੇਸ ਹੈ। ਏਮਜ਼ ਦੇ ਇੱਕ 40 ਸਾਲਾ ਡਾਕਟਰ ਦੀ ਲਾਸ਼ ਸ਼ੁੱਕਰਵਾਰ ਦੁਪਹਿਰ ਨੂੰ ਦੱਖਣੀ ਦਿੱਲੀ ਦੇ ਹੌਜ਼ ਖਾਸ ਖੇਤਰ ਵਿਚ ਕਿਰਾਏ ਦੇ ਮਕਾਨ ਵਿੱਚ ਲਟਕਦੀ ਮਿਲੀ।

Local Government department decides to waive off fees of AIIMSAIIMS

ਜਦੋਂ ਇਹ ਖਬਰ ਪੁਲਿਸ ਨੂੰ ਮਿਲੀ ਤਾਂ ਪੁਲਿਸ ਮੌਕੇ ਤੇ ਘਟਨਾ ਵਾਲੀ ਜਗ੍ਹਾ ਤੇ ਪਹੁੰਚ ਗਈ। ਪੁਲਿਸ ਨੂੰ ਮੌਕੇ ਤੇ ਇਕ ਸੁਸਾਈਡ ਨੋਟ ਮਿਲਿਆ। ਖੁਦਕੁਸ਼ੀ ਕਰਨ ਤੋਂ ਪਹਿਲਾਂ ਡਾਕਟਰ ਨੇ ਸੁਸਾਈਡ ਨੋਟ ਵਿਚ ਲਿਖਿਆ ਹੈ ਕਿ ਉਹ 60-65 ਸਾਲਾਂ ਦੀ ਜ਼ਿੰਦਗੀ ਜੀਉਣ ਤੋਂ ਬਾਅਦ ਕੀ ਕਰੇਗਾ। ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਤੋਂ ਪਤਾ ਚੱਲਿਆ ਕਿ ਉਹ ਉਦਾਸ ਰਹਿੰਦਾ ਸੀ ਅਤੇ ਕੁਝ ਸਾਲ ਪਹਿਲਾਂ ਉਹਨਾਂ ਦਾ ਇਲਾਜ ਵੀ ਹੋਇਆ ਸੀ।

DoctorDoctor

ਡਾਕਟਰ ਨੇ ਪਹਿਲਾਂ ਵੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਹੌਜ਼ ਖਾਸ ਥਾਣਾ ਪੁਲਿਸ ਨੇ ਲਾਸ਼ ਨੂੰ ਪੋਸਟ ਮਾਰਟਮ ਲਈ ਏਮਜ਼ ਵਿੱਚ ਰਖਵਾਇਆ ਹੈ। ਇਸ ਤੋਂ ਪਹਿਲਾਂ ਦੋ ਡਾਕਟਰਾਂ ਨੇ ਖੁਦਕੁਸ਼ੀ ਕਰ ਲਈ ਸੀ। ਦੱਖਣੀ ਜ਼ਿਲ੍ਹਾ ਡੀਸੀਪੀ ਅਤੁਲ ਕੁਮਾਰ ਠਾਕੁਰ ਨੇ ਦੱਸਿਆ ਕਿ ਡਾ: ਮੋਹਿਤ ਸਿੰਗਲਾ (40) ਮੂਲ ਰੂਪ ਵਿਚ ਪੰਚਕੂਲਾ, ਚੰਡੀਗੜ੍ਹ ਦਾ ਰਹਿਣ ਵਾਲਾ ਹੈ ਜੋ ਏਮਜ਼ ਵਿਖੇ ਬਾਲ ਰੋਗ ਵਿਭਾਗ ਵਿਚ ਡਾਕਟਰ ਸੀ।

23-year-old farmer committed suicidesuicide

ਉਹ ਗੌਤਮਗਰ, ਹੌਜ਼ਖਾਸ ਵਿਚ ਇਕੱਲਾ ਰਹਿੰਦਾ ਸੀ। ਅਣਵਿਆਹੇ ਡਾਕਟਰ ਮੋਹਿਤ 2006 ਤੋਂ ਇੱਥੇ ਇਕੱਲੇ ਰਹਿ ਰਹੇ ਸਨ। ਪੁਲਿਸ ਨੂੰ ਸ਼ੁੱਕਰਵਾਰ ਦੁਪਹਿਰ ਨੂੰ ਸੂਚਿਤ ਕੀਤਾ ਗਿਆ ਜਦੋਂ ਬਦਬੂ ਉਨ੍ਹਾਂ ਦੇ ਘਰ ਤੋਂ ਬਾਹਰ ਆਉਣੀ ਸ਼ੁਰੂ ਹੋ ਗਈ। ਪੁਲਿਸ ਦਰਵਾਜ਼ਾ ਤੋੜ ਕੇ ਘਰ ਅੰਦਰ ਦਾਖਲ ਹੋਈ ਤਾਂ ਡਾਕਟਰ ਦੀ ਲਾਸ਼ ਲਟਕ ਰਹੀ ਸੀ। ਉਸਨੇ ਆਪਣੇ ਆਪ ਨੂੰ ਇੱਕ ਚੁੰਨੀ ਨਾਲ ਫਾਂਸੀ ਲਗਾਈ ਸੀ। ਸਰੀਰ ਕਾਫ਼ੀ ਹੱਦ ਤੱਕ ਗਲ ਗਿਆ ਸੀ। ਦੱਖਣੀ ਜ਼ਿਲ੍ਹਾ ਪੁਲਿਸ ਅਧਿਕਾਰੀਆਂ ਦੇ ਅਨੁਸਾਰ ਡਾਕਟਰ ਦੇ ਘਰ ਤੋਂ ਸੁਸਾਈਡ ਨੋਟ ਮਿਲਿਆ ਹੈ। 

Father commits suicidesuicide

ਸੁਸਾਈਡ ਨੋਟ ਵਿਚ ਲਿਖਿਆ ਹੋਇਆ ਹੈ ਕਿ ਉਹ 60-65 ਸਾਲ ਤੋਂ ਬਾਅਦ ਜੀਵਤ ਰਹਿ ਕੇ ਕੀ ਕਰੇਗਾ। 40 ਸਾਲਾਂ ਦੀ ਉਮਰ ਵੀ ਜੀਉਣ ਲਈ ਕਾਫ਼ੀ ਹੈ। ਹੁਣ ਉਨ੍ਹਾਂ ਦੀ ਜਿਉਣ ਦੀ ਇੱਛਾ ਖ਼ਤਮ ਹੋ ਗਈ ਹੈ। ਸੁਸਾਈਡ ਨੋਟ ਕਿਸੇ ਦੇ ਨਾਮ ਤੇ ਨਹੀਂ ਲਿਖਿਆ ਗਿਆ। ਉਸਦੇ ਮਾਪੇ ਡਾਕਟਰ ਹਨ ਅਤੇ ਉਹ ਪਿਟਮਪੁਰਾ ਵਿਚ ਰਹਿੰਦੇ ਹਨ। ਉਸਦਾ ਛੋਟਾ ਭਰਾ ਵੀ ਇੱਕ ਡਾਕਟਰ ਹੈ ਅਤੇ ਛੋਟੇ ਭਰਾ ਦੀ ਪਤਨੀ ਬੀਐਲਕੇ ਕਪੂਰ ਹਸਪਤਾਲ ਵਿਚ ਰੇਡੀਓਲੌਜੀ ਡਾਕਟਰ ਹੈ। ਜਾਣਕਾਰੀ ਤੋਂ ਬਾਅਦ ਪਰਿਵਾਰਕ ਮੈਂਬਰ ਵੀ ਪਹੁੰਚ ਗਏ ਸਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਡਾ: ਮੋਹਿਤ ਦਾ ਡਿਪਰੈਸ਼ਨ ਦਾ ਇਲਾਜ ਕੀਤਾ ਗਿਆ ਸੀ ਅਤੇ ਫਿਰ ਵੀ ਉਹ ਡਿਪਰੈਸ਼ਨ ਵਿਚ ਰਹਿੰਦਾ ਸੀ। ਡਾ. ਮੋਹਿਤ ਆਖਰੀ ਵਾਰ ਮੰਗਲਵਾਰ ਨੂੰ ਡਿਊਟੀ 'ਤੇ ਏਮਜ਼ ਗਿਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement