
ਫਾਇਰ ਦੇ ਅੱਠ ਟੈਂਡਰ ਮੌਕੇ 'ਤੇ ਪਹੁੰਚੇ
ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਦਵਾਰਕਾ ਸੈਕਟਰ -8 ਸਥਿਤ ਕ੍ਰਿਸ਼ਨਾ ਹੋਟਲ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਨਾਲ ਦੋ ਲੋਕਾਂ ਦੀ ਮੌਤ ਹੋ ਗਈ। ਹੋਟਲ 'ਚ ਅੱਗ ਲੱਗਣ ਦੀ ਖਬਰ ਫੈਲਦੇ ਹੀ ਹਲਚਲ ਮਚ ਗਈ। ਅੱਗ ਬੁਝਾਉਣ ਲਈ ਅੱਠ ਫਾਇਰ ਟੈਂਡਰ ਕੰਮ ਵਿਚ ਲੱਗੇ ਹੋਏ ਹਨ।
Delhi | Two persons dead in fire at Hotel Krishna in Sector-8, Dwarka; 8 fire tenders engaged in fire fighting operation pic.twitter.com/yQlDNVDPWm
— ANI (@ANI) August 15, 2021
ਫਾਇਰ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਚਾਰ ਮੰਜ਼ਿਲਾ ਹੋਟਲ ਵਿੱਚ ਅੱਗ ਲੱਗਣ ਦੀ ਜਾਣਕਾਰੀ ਸਵੇਰੇ 7:40 ਵਜੇ ਮਿਲੀ ਸੀ, ਜਿਸ ਤੋਂ ਬਾਅਦ ਅੱਠ ਫਾਇਰ ਟੈਂਡਰ ਮੌਕੇ 'ਤੇ ਪਹੁੰਚੇ।
FIRE
ਉਨ੍ਹਾਂ ਕਿਹਾ ਕਿ ਅੱਗ ਤੇ ਕਾਬੂ ਪਾ ਲਿਆ ਗਿਆ, ਮੌਕੇ ਤੋਂ ਦੋ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਪੁਲਿਸ ਨੇ ਦੱਸਿਆ ਕਿ ਇਹ ਹੋਟਲ ਦਵਾਰਕਾ ਦੱਖਣੀ ਪੁਲਿਸ ਸਟੇਸ਼ਨ ਦੇ ਅਧੀਨ ਆਉਂਦਾ ਹੈ।