
ਅਧਿਕਾਰਕ ਜਾਣਕਾਰੀ ਅਨੁਸਾਰ ਆਂਧਰਾ ਪ੍ਰਦੇਸ਼ ਦੇ 10 ਬਲਾਕਾਂ ’ਚੋਂ 5 ਦੀ ਨੀਲਾਮੀ 26 ਅਗਸਤ ਨੂੰ ਹੋ ਸਕਦੀ ਹੈ
ਨਵੀਂ ਦਿੱਲੀ - ਸਰਕਾਰ ਇਸ ਮਹੀਨੇ ਆਂਧਰਾ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਦੀਆਂ 13 ਸੋਨਾ ਖਾਨਾਂ ਦੀ ਨੀਲਾਮੀ ਕਰੇਗੀ। ਦੇਸ਼ ਦੇ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ’ਚ ਮਾਈਨਿੰਗ ਖੇਤਰ ਦੇ ਯੋਗਦਾਨ ਨੂੰ ਉਤਸ਼ਾਹ ਦੇਣ ਲਈ ਯਤਨਾਂ ਤਹਿਤ ਸਰਕਾਰ ਸੋਨੇ ਦੀਆਂ ਖਾਨਾਂ ਦੀ ਵਿਕਰੀ ਦੀ ਤਿਆਰੀ ਕਰ ਰਹੀ ਹੈ। ਅਧਿਕਾਰਕ ਜਾਣਕਾਰੀ ਅਨੁਸਾਰ ਆਂਧਰਾ ਪ੍ਰਦੇਸ਼ ਦੇ 10 ਬਲਾਕਾਂ ’ਚੋਂ 5 ਦੀ ਨੀਲਾਮੀ 26 ਅਗਸਤ ਨੂੰ ਹੋ ਸਕਦੀ ਹੈ
ਜਦੋਂਕਿ ਬਾਕੀ 5 ਦੀ ਨੀਲਾਮੀ 29 ਅਗਸਤ ਨੂੰ ਹੋਣ ਦੀ ਸੰਭਾਵਨਾ ਹੈ। ਆਂਧਰਾ ਪ੍ਰਦੇਸ਼ ’ਚ ਸੋਨੇ ਦੀਆਂ ਖਾਨਾਂ ’ਚ ਰਾਮਗਿਰੀ ਨਾਰਥ ਬਲਾਕ, ਬੋਕਸਮਪੱਲੀ ਨਾਰਥ ਬਲਾਕ, ਬੋਕਸਮਪੱਲੀ ਸਾਊਥ ਬਲਾਕ, ਜਵਾਕੁਲਾ-ਏ ਬਲਾਕ, ਜਵਾਕੁਲਾ-ਬੀ ਬਲਾਕ, ਜਵਾਕੁਲਾ-ਸੀ ਬਲਾਕ, ਜਵਾਕੁਲਾ-ਡੀ ਬਲਾਕ, ਜਵਾਕੁਲ-ਈ ਬਲਾਕ, ਜਵਾਕੁਲਾ-ਐੱਫ ਬਲਾਕ ਸ਼ਾਮਲ ਹਨ। ਇਨ੍ਹਾਂ ਸੋਨੇ ਦੀਆਂ ਖਾਨਾਂ ਲਈ ਟੈਂਡਰ ਨੋਟਿਸ ਮਾਰਚ ’ਚ ਕੱਢਿਆ ਗਿਆ ਸੀ।