ਧਰਤੀ ਤੋਂ 30 ਕਿਲੋਮੀਟਰ ਦੀ ਉਚਾਈ 'ਤੇ ਪੁਲਾੜ 'ਚ ਲਹਿਰਾਇਆ ਤਿਰੰਗਾ
Published : Aug 15, 2022, 6:52 pm IST
Updated : Aug 15, 2022, 6:52 pm IST
SHARE ARTICLE
Tricolor hoisted in space at a height of 30 km from the earth
Tricolor hoisted in space at a height of 30 km from the earth

ਅਜ਼ਾਦੀਸੈਟ-1 ਨੂੰ ਤਿਆਰ ਕਰਨ 'ਤੇ ਖਰਚ ਹੋਏ 68 ਲੱਖ ਰੁਪਏ 

ਨਵੀਂ ਦਿੱਲੀ : ਪੁਲਾੜ ਵਿਗਿਆਨ ਸਬੰਧੀ ਦੇਸ਼ ਵਿਚ ਜਾਗਰੂਕਤਾ ਫੈਲਾਉਣ ਵਾਲੀ ਇਕ ਸੰਸਥਾ ਵਲੋਂ ਪੁਲਾੜ ਵਿਚ ਭੇਜੇ ਗਏ ਬੈਲੂਨਸੈਟ ਦੀ ਮਦਦ ਨਾਲ ਭਾਰਤੀ ਤਿਰੰਗਾ ਲਗਭਗ 30 ਕਿਲੋਮੀਟਰ ਦੀ ਉਚਾਈ 'ਤੇ ਲਹਿਰਾਇਆ ਗਿਆ। ਚੇਨਈ ਸਥਿਤ ਸੰਸਥਾ ਸਪੇਸ ਕਿਡਜ਼ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਤਿਰੰਗਾ ਲਹਿਰਾਉਂਦੇ ਦੇਖਿਆ ਜਾ ਸਕਦਾ ਹੈ।

Tricolor hoisted in space at a height of 30 km from the earthTricolor hoisted in space at a height of 30 km from the earth

ਹੀਲੀਅਮ ਗੈਸ ਨਾਲ ਭਰੇ ਗੁਬਾਰੇ ਰਾਹੀਂ ਤਿਰੰਗਾ ਲਹਿਰਾਇਆ ਗਿਆ। ਸਪੇਸ ਕਿਡਜ਼ ਇੰਡੀਆ ਦੀ ਸੰਸਥਾਪਕ ਅਤੇ ਸੀਈਓ ਸ਼੍ਰੀਮਤੀ ਕੇਸਨ ਨੇ ਕਿਹਾ, "ਅਸੀਂ ਇਸ ਸਾਲ 27 ਜਨਵਰੀ ਨੂੰ ਚੇਨਈ ਤੋਂ ਬੈਲੂਨਸੈਟ ਲਾਂਚ ਕੀਤਾ ਸੀ। ਇਸ ਨੇ ਲਗਭਗ 30 ਕਿਲੋਮੀਟਰ ਦੀ ਉਚਾਈ 'ਤੇ ਭਾਰਤੀ ਤਿਰੰਗਾ ਲਹਿਰਾਇਆ ਸੀ।" ਉਨ੍ਹਾਂ ਕਿਹਾ ਕਿ ਇਹ ਵੀਡੀਓ ਸੋਮਵਾਰ ਨੂੰ ਆਜ਼ਾਦੀ ਦੇ 75 ਸਾਲਾਂ ਦੇ ਮੌਕੇ 'ਤੇ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬੈਲੂਨਸੈਟ ਨਾਲ ਜੁੜੇ ਵਿਸ਼ੇਸ਼ ਕੈਮਰੇ ਦੀ ਮਦਦ ਨਾਲ ਪੁਲਾੜ ਵਿੱਚ ਉੱਡਦੇ ਤਿਰੰਗੇ ਦੀ ਵੀਡੀਓ ਬਣਾਈ ਗਈ ਹੈ।

Tricolor hoisted in space at a height of 30 km from the earthTricolor hoisted in space at a height of 30 km from the earth

ਸਪੇਸ ਕਿਡਜ਼ ਨੇ ਦੇਸ਼ ਭਰ ਦੇ ਸਰਕਾਰੀ ਸਕੂਲਾਂ ਦੀਆਂ 750 ਵਿਦਿਆਰਥਣਾਂ ਨੂੰ ਅਜ਼ਾਦੀਸੈਟ-1 ਵਿਕਸਿਤ ਕਰਨ ਲਈ ਉਤਸ਼ਾਹਿਤ ਕੀਤਾ ਹੈ। AzadiSAT-1 ਨੂੰ 7 ਅਗਸਤ ਨੂੰ ਸਮਾਲ ਸੈਟੇਲਾਈਟ ਲਾਂਚ ਵਹੀਕਲ (SSLV-D1) ਦੀ ਪਹਿਲੀ ਉਡਾਣ ਰਾਹੀਂ ਲਾਂਚ ਕੀਤਾ ਗਿਆ ਸੀ। ਪਰ SSLV-D1 ਇਸ ਨੂੰ ਲੋੜੀਂਦੇ ਆਰਬਿਟ ਵਿੱਚ ਰੱਖਣ ਵਿੱਚ ਅਸਫਲ ਰਿਹਾ। ਕੇਸਨ ਨੇ ਕਿਹਾ ਕਿ ਅਜ਼ਾਦੀਸੈਟ-1 ਨੂੰ ਤਿਆਰ ਕਰਨ 'ਤੇ 68 ਲੱਖ ਰੁਪਏ ਖਰਚ ਕੀਤੇ ਗਏ ਹਨ। ਹੁਣ ਸੰਸਥਾ ਆਜ਼ਾਦ-2 ਦੇ ਨਿਰਮਾਣ ਲਈ ਨਿਵੇਸ਼ਕਾਂ ਦੀ ਤਲਾਸ਼ ਕਰ ਰਹੀ ਹੈ।

SHARE ARTICLE

ਏਜੰਸੀ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement