
ਪਾਕਿਸਤਾਨ ਦਾ ਝੰਡਾ ਨਾ ਦਿਖਾਉਣ ਤੋਂ ਬਾਅਦ ਖਫ਼ਾ ਹੋ ਗਏ ਸੀ ਪਾਕਿਸਤਾਨ ਦੇ ਲੋਕ, ਕੀਤੀ ਸੀ ਨਾਅਰੇਬਾਜ਼ੀ
ਨਵੀਂ ਦਿੱਲੀ - ਅੱਜ ਭਾਰਤ ਦੇ ਸੁਤੰਤਰਤਾ ਦਿਵਸ 'ਤੇ, ਦੁਬਈ ਦੇ ਬੁਰਜ ਖਲੀਫਾ ਨੂੰ ਭਾਰਤ ਦੇ ਤਿਰੰਗੇ ਨਾਲ ਜਗਮਗ ਹੁੰਦੇ ਹੋਏ ਦੇਖਿਆ ਗਿਆ। ਸੋਸ਼ਲ ਮੀਡੀਆ 'ਤੇ ਇਸ ਸਮੇਂ ਵਾਇਰਲ ਹੋ ਰਹੀ ਵੀਡੀਓ 'ਚ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ 'ਜਨ ਗਣ ਮਨ' ਦੇ ਬੈਕਗ੍ਰਾਊਂਡ 'ਚ ਵੱਜ ਰਹੇ ਭਾਰਤੀ ਰਾਸ਼ਟਰੀ ਗੀਤ ਨਾਲ ਜਗਮਗਾ ਰਹੀ ਹੈ।
Indian flag at the Burj Khalifa with the national anthem.
— Mufaddal Vohra (@mufaddal_vohra) August 15, 2023
A goosebumps moment! ???????? pic.twitter.com/K6sxXODZhI
ਦੱਸ ਦਈਏ ਕਿ ਇਹ ਵੀਡੀਓ ਪਾਕਿਸਤਾਨੀਆਂ ਵੱਲੋਂ ਹੰਗਾਮਾ ਕਰਨ ਤੋਂ ਇਕ ਦਿਨ ਬਾਅਦ ਆਇਆ ਹੈ। ਦੁਬਈ ਤੋਂ ਵਾਇਰਲ ਹੋਈ ਵੀਡੀਓ 'ਚ ਬੁਰਜ ਖਲੀਫਾ 'ਤੇ ਪਾਕਿਸਤਾਨ ਦਾ ਝੰਡਾ ਨਾ ਦਿਖਾਉਣ 'ਤੇ ਸੈਂਕੜੇ ਪਾਕਿਸਤਾਨੀ ਗੁੱਸੇ 'ਚ ਹਨ। ਵੀਡੀਓ ਵਿਚ ਪਾਕਿਸਤਾਨੀ ਨਾਗਰਿਕਾਂ ਦੀ ਇੱਕ ਵੱਡੀ ਭੀੜ ਨੂੰ ਅੱਧੀ ਰਾਤ ਨੂੰ ਬੁਰਜ ਖਲੀਫਾ ਦੇ ਨੇੜੇ ਇੰਤਜ਼ਾਰ ਕਰਦੇ ਹੋਏ ਦਿਖਾਇਆ ਗਿਆ ਹੈ ਕਿਉਂਕਿ ਉਹਨਾਂ ਨੂੰ ਉਮੀਦ ਸੀ ਕਿ ਬੁਰਜ ਖਲੀਫ਼ਾ 'ਤੇ ਉਹਨਾਂ ਦੇ ਰਾਸ਼ਟਰੀ ਝੰਡੇ ਨੂੰ ਵੀ ਦਿਖਾਇਆ ਜਾਵੇਗਾ। ਹਾਲਾਂਕਿ ਅਜਿਹਾ ਨਾ ਹੋਣ 'ਤੇ ਉਹ ਨਿਰਾਸ਼ ਹੋ ਗਏ।
ਹਾਲਾਂਕਿ, ਇਹ ਨੋਟ ਕੀਤਾ ਜਾਣਾ ਚਾਹੀਦਾ ਹੈ ਕਿ ਪਾਕਿਸਤਾਨ ਦਾ ਝੰਡਾ ਬੁਰਜ ਖਲੀਫਾ 'ਤੇ ਪ੍ਰਦਰਸ਼ਿਤ ਕੀਤਾ ਗਿਆ ਸੀ, ਜਿਸ ਦੀ ਇੱਕ ਵੀਡੀਓ ਬੁਰਜ ਖਲੀਫ਼ਾ ਨਾਂ ਦੇ ਇੰਸਟਾਗ੍ਰਾਮ ਪੇਜ਼ 'ਤੇ ਸ਼ੇਅਰ ਕੀਤੀ ਗਈ ਹੈ। ਵੀਡੀਓ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਪਹਿਲਾਂ ਪਾਕਿਸਤਾਨ ਦਾ ਝੰਡਾ ਆਉਂਦਾ ਹੈ ਤੇ ਉਸ ਤੋਂ ਬਾਅਦ ਪਾਕਿਸਤਾਨ ਨੂੰ ਇਸ ਦੀ ਵਧਾਈ ਵੀ ਦਿੱਤੀ ਜਾਂਦੀ ਹੈ।