ਦਿੱਲੀ ’ਚ ਯਮੁਨਾ ਦੇ ਪਾਣੀ ਦਾ ਪੱਧਰ ਫਿਰ ਚੇਤਾਵਨੀ ਦੇ ਪੱਧਰ ਤੋਂ ਟਪਿਆ

By : BIKRAM

Published : Aug 15, 2023, 8:57 pm IST
Updated : Aug 15, 2023, 8:57 pm IST
SHARE ARTICLE
Yamuna
Yamuna

ਸਥਿਤੀ ਗੰਭੀਰ ਹੋਣ ਦੇ ਆਸਾਰ ਘੱਟ : ਸਿੰਜਾਈ ਅਤੇ ਹੜ੍ਹ ਕੰਟਰੋਲ ਵਿਭਾਗ ਦੇ ਅਧਿਕਾਰੀ 

ਨਵੀਂ ਦਿੱਲੀ: ਪਿਛਲੇ ਦੋ ਦਿਨਾਂ ’ਚ ਯਮੁਨਾ ਦੇ ਉਪਰਲੇ ਜਲਗ੍ਰਹਿਣ ਖੇਤਰਾਂ ’ਚ ਮੋਹਲੇਧਾਰ ਮੀਂਹ ਪੈਣ ਤੋਂ ਬਾਅਦ ਦਿੱਲੀ ’ਚ ਨਦੀ ਦੇ ਪਾਣੀ ਦਾ ਪੱਧਰ 204.50 ਮੀਟਰ ਦੀ ਚੇਤਾਵਨੀ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ। 

ਕੇਂਦਰੀ ਜਲ ਕਮਿਸ਼ਨ ਦੀ ਵੈੱਬਸਾਈਟ ਅਨੁਸਾਰ, ਪੁਰਾਣੇ ਰੇਲਵੇ ਪੁਲ ’ਤੇ ਪਾਣੀ ਦਾ ਪੱਧਰ ਸੋਮਵਾਰ ਦੁਪਹਿਰ ਤਿੰਨ ਵਜੇ 203.48 ਮੀਟਰ ਤੋਂ ਵੱਧ ਕੇ ਮੰਗਲਵਾਰ ਸ਼ਾਮ ਛੇ ਵਜੇ 204.94 ਮੀਟਰ ਹੋ ਗਿਆ। 

ਹਰਿਆਣਾ ਦੇ ਯਮੁਨਾਨਗਰ ਜ਼ਿਲ੍ਹੇ ’ਚ ਹਥਨੀਕੁੰਡ ਬੈਰਾਜ ’ਤੇ ਪ੍ਰਵਾਰ 30,153 ਕਿਊਸੇਕ ਦਰਜ ਕੀਤਾ ਗਿਆ, ਜਿਸ ਨੂੰ ਮਾਨਸੂਨ ਦੇ ਮੌਸਮ ਦੌਰਾਨ ਦਰਮਿਆਨਾ ਮੰਨਿਆ ਜਾਂਦਾ ਹੈ। 

ਦਿੱਲੀ ਸਰਕਾਰ ਦੇ ਸਿੰਜਾਈ ਅਤੇ ਹੜ੍ਹ ਕੰਟਰੋਲ ਵਿਭਾਗ ਦੇ ਇਕ ਅਧਿਕਾਰੀ ਨੇ ਦਸਿਆ ਕਿ ਨਦੀ ਦੇ ਕਿਨਾਰੇ ਹੇਠਲੇ ਇਲਾਕਿਆਂ ’ਚ ਹੜ੍ਹ ਆ ਸਕਦਾ ਹੈ ਪਰ ਸਥਿਤੀ ਗੰਭੀਰ ਹੋਣ ਦੇ ਆਸਾਰ ਘੱਟ ਹਨ। 

ਹਿਮਾਚਲ ਪ੍ਰਦੇਸ਼ ’ਚ ਐਤਵਾਰ ਤੋਂ ਭਾਰੀ ਮੀਂਹ ਪੈ ਰਿਹਾ ਹੈ। ਇਸੇ ਕਾਰਨ ਘੱਟ ਤੋਂ ਘੱਟ 53 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦਿੱਲੀ ਨੂੰ ਜੁਲਾਈ ਦੇ ਵਿਚਕਾਰ ਪਾਣੀ ਭਰਨ ਅਤੇ ਹੜ੍ਹਾਂ ਨਾਲ ਜੂਝਣਾ ਪਿਆ ਸੀ। ਏਨਾ ਹੀ ਨਹੀਂ, ਨਦੀ ਦਾ ਪਾਣੀ 13 ਜੁਲਾਈ ਨੂੰ 208.66 ਮੀਟਰ ਦੇ ਰੀਕਾਰਡ ਪੱਧਰ ’ਤੇ ਆ ਗਿਆ ਸੀ। 

ਦਿੱਲੀ ’ਚ ਹੜ੍ਹਾਂ ਕਾਰਨ 27,000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਸੀ। ਹੜ੍ਹਾਂ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਨਦੀ 10 ਜੁਲਾਈ ਤੋਂ ਬਾਅਦ ਅੱਠ ਦਿਨਾਂ ਤਕ ਖ਼ਤਰੇ ਦੇ ਨਿਸ਼ਾਨ 205.33 ਮੀਟਰ ਤੋਂ ਉੱਪਰ ਵਹਿਦੀ ਰਹੀ। ਦਿੱਲੀ ’ਚ ਯਮੁਨਾ ਕੋਲ ਹੇਠਲੇ ਇਲਾਕੇ ’ਚ ਲਗਭਗ 41 ਹਜ਼ਾਰ ਲੋਕ ਰਹਿੰਦੇ ਹਨ। ਇਨ੍ਹਾਂ ਇਲਾਕਿਆਂ ਨੂੰ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ। 
 

SHARE ARTICLE

ਏਜੰਸੀ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement