
ਦਿੱਲੀ ਦੇ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਜਲਦ ਹੀ ਦਿੱਲੀ ਦਾ ਅਪਣਾ ਸਿੱਖਿਆ ਬੋਰਡ ਹੋਵੇਗਾ
ਨਵੀਂ ਦਿੱਲੀ: ਦਿੱਲੀ ਦੇ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਜਲਦ ਹੀ ਦਿੱਲੀ ਦਾ ਅਪਣਾ ਸਿੱਖਿਆ ਬੋਰਡ ਹੋਵੇਗਾ ਪਰ ਉਹ ਸੀਬੀਐਸਈ ਦਾ ਸਥਾਨ ਨਹੀਂ ਲਵੇਗਾ ਬਲਕਿ ਇਹ ਅਗਲੀ ਪੀੜ੍ਹੀ ਦਾ ਬੋਰਡ ਹੋਵੇਗਾ ਜੋ ਜੇਈਈ ਅਤੇ ਨੀਟ ਵਰਗੀਆਂ ਪ੍ਰੀਖਿਆਵਾਂ ਦੀ ਤਿਆਰੀ ਵਿਚ ਵਿਦਿਆਰਥੀਆਂ ਦੀ ਮਦਦ ਕਰੇਗਾ। ਮਨੀਸ਼ ਸਿਸੋਦੀਆ ਨੇ ਕਿਹਾ ਕਿ ਦਿੱਲੀ ਸਰਕਾਰ ਬੋਰਡ ਨੂੰ ਅਜਿਹੇ ਰੂਪ ਵਿਚ ਦੇਖਦੀ ਹੈ ਜਿਸ ਨਾਲ ਮੌਜੂਦਾ ਹਾਲਾਤ ਦਾ ਸਹੀ ਹੱਲ ਹੋਵੇਗਾ।
Manish Singh Sisodia
ਮੌਜੂਦਾ ਸਮੇਂ ਵਿਚ ਵਿਦਿਆਰਥੀ ਸਕੂਲਾਂ ਦੀ ਮਦਦ ਨਾਲ ਬੋਰਡ ਪ੍ਰੀਖਿਆਵਾਂ ਦੀ ਤਿਆਰੀ ਕਰਦੇ ਹਨ ਪਰ ਉਹਨਾਂ ਨੂੰ ਇੰਜੀਨੀਅਰਿੰਗ ਅਤੇ ਮੈਡੀਕਲ ਦੀਆਂ ਪਰਵੇਸ਼ ਪ੍ਰੀਖਿਆਵਾਂ ਪਾਸ ਕਰਨ ਲਈ ਕੋਚਿੰਗ ਸੈਂਟਰਾਂ ਦਾ ਸਹਾਰਾ ਲੈਣਾ ਪੈਂਦਾ ਹੈ। ਨਿਊਜ਼ ਏਜੰਸੀ ਮੁਤਾਬਕ ਸਿਸੋਦੀਆ ਨੇ ਕਿਹਾ ਕਿ ਉਹ ਇਸ ਨੂੰ ਵਰਦਾਨ ਦੇ ਰੂਪ ਵਿਚ ਦੇਖਦੇ ਹਨ ਕਿ ਦਿੱਲੀ ਵਿਚ ਕੋਈ ਸਿੱਖਿਆ ਬੋਰਡ ਨਹੀਂ ਹੈ। ਉਹਨਾਂ ਕਿਹਾ ਕਿ ਉਹ ਅਪਣਾ ਸਿੱਖਿਆ ਬੋਰਡ ਦੇਣ ਦੀ ਤਿਆਰੀ ਕਰ ਰਹੇ ਹਨ।
Students
ਉਹਨਾਂ ਕਿਹਾ ਕਿ ਉਹਨਾਂ ਨੇ 2015 ਵਿਚ ਇਸ ਦੇ ਬਾਰੇ ਸੋਚਣਾ ਸ਼ੁਰੂ ਕੀਤਾ ਅਤੇ ਉਸ ‘ਤੇ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ ਪਰ ਜਦੋਂ ਉਹਨਾਂ ਨੇ ਇਮਾਰਤਾਂ ਦੀ ਹਾਲਤ ਦੇਖੀ ਅਤੇ ਕਲਾਸਾਂ ਦਾ ਵਾਤਾਵਰਨ ਦੇਖਿਆ ਤਾਂ ਉਹਨਾਂ ਨੂੰ ਲੱਗਿਆ ਕਿ ਨਵਾਂ ਬੋਰਡ ਬਣਾਉਣ ਦੀ ਬਜਾਏ ਪਹਿਲਾਂ ਸਿੱਖਿਅਕ ਅਦਾਰਿਆਂ ਢਾਂਚਾ ਸੁਧਾਰਨ ਦੀ ਜ਼ਰੂਰਤ ਹੈ। ਉਹਨਾਂ ਨੇ ਕਿਹਾ ਕਿ ਦਿੱਲੀ ਦਾ ਅਪਣਾ ਸਿੱਖਿਆ ਬੋਰਡ ਬਣਾਉਣ ਦਾ ਸਮਾਂ ਆ ਗਿਆ ਹੈ।
CBSE
ਸਿਸੋਦੀਆ ਨੇ ਕਿਹਾ ਕਿ ਸਰਕਾਰ ਇਸ ‘ਤੇ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਇਹ ਬੋਰਡ ਸੀਬੀਐਸਈ ਦਾ ਸਥਾਨ ਨਹੀਂ ਲਵੇਗਾ ਬਲਕਿ ਨਵੀਂ ਪੀੜ੍ਹੀ ਦਾ ਬੋਰਡ ਹੋਵੇਗਾ। ਇਹ ਬੋਰਡ ਅਤੇ ਇਸ ਦਾ ਸਿਲੇਬਸ ਕਿਵੇਂ ਦਾ ਹੋਵੇਗਾ ਇਸ ਬਾਰੇ ਅਲੱਗ-ਅਲੱਗ ਵਿਸ਼ਿਆਂ ‘ਤੇ ਅਲੱਗ-ਅਲੱਗ ਗਰੇਡ ਦੇਣ ਦੀ ਯੋਜਨਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।