
Arvind Kejriwal News: ''2 ਦਿਨਾਂ ਬਾਅਦ ਮੈਂ CM ਦੇ ਅਹੁਦੇ ਤੋਂ ਦੇਵਾਂਗਾ ਅਸਤੀਫਾ''- CM ਕੇਜਰੀਵਾਲ
Arvind Kejriwal News:ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ। 13 ਸਤੰਬਰ ਨੂੰ ਤਿਹਾੜ ਤੋਂ ਰਿਹਾਅ ਹੋਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਐਤਵਾਰ ਨੂੰ ਪਹਿਲੀ ਵਾਰ ਆਮ ਆਦਮੀ ਪਾਰਟੀ ਦੇ ਦਫ਼ਤਰ ਪੁੱਜੇ ਅਤੇ ਵਰਕਰਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨਾਲ 'ਆਪ' ਨੇਤਾ ਮਨੀਸ਼ ਸਿਸੋਦੀਆ, ਸੰਜੇ ਸਿੰਘ ਅਤੇ ਆਤਿਸ਼ੀ ਵੀ ਮੌਜੂਦ ਹਨ।
ਕੇਜਰੀਵਾਲ ਨੇ ਕਿਹਾ- ਅੱਜ ਮੈਂ ਜਨਤਾ ਦੀ ਕਚਹਿਰੀ 'ਚ ਹਾਂ। ਮੈਂ ਤੁਹਾਨੂੰ ਪੁੱਛਦਾ ਹਾਂ ਕਿ ਤੁਸੀਂ ਮੈਨੂੰ ਇਮਾਨਦਾਰ ਮੰਨਦੇ ਹੋ ਜਾਂ ਅਪਰਾਧੀ। ਦੋਸਤੋ, ਮੈਂ 2 ਦਿਨਾਂ ਬਾਅਦ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਜਾ ਰਿਹਾ ਹਾਂ। ਮੈਂ ਉਦੋਂ ਤੱਕ ਕੁਰਸੀ 'ਤੇ ਨਹੀਂ ਬੈਠਾਂਗਾ ਜਦੋਂ ਤੱਕ ਜਨਤਾ ਆਪਣਾ ਫੈਸਲਾ ਨਹੀਂ ਦਿੰਦੀ। ਮੈਂ ਸੀਐਮ ਦੀ ਕੁਰਸੀ 'ਤੇ ਉਦੋਂ ਤੱਕ ਨਹੀਂ ਬੈਠਾਂਗਾ ਜਦੋਂ ਤੱਕ ਜਨਤਾ ਇਹ ਨਹੀਂ ਕਹਿੰਦੀ ਕਿ ਕੇਜਰੀਵਾਲ ਇਮਾਨਦਾਰ ਹੈ।
ਅੱਜ ਤੋਂ ਕੁਝ ਮਹੀਨੇ ਬਾਅਦ ਚੋਣਾਂ ਹਨ, ਜਨਤਾ ਨੂੰ ਅਪੀਲ ਹੈ ਕਿ ਜੇਕਰ ਤੁਸੀਂ ਮੈਨੂੰ ਇਮਾਨਦਾਰ ਸਮਝਦੇ ਹੋ ਤਾਂ ਮੈਨੂੰ ਵੋਟ ਦਿਓ, ਨਹੀਂ ਤਾਂ ਵੋਟ ਨਾ ਪਾਓ। ਤੁਹਾਡੀ ਹਰ ਵੋਟ ਮੇਰੀ ਇਮਾਨਦਾਰੀ ਦਾ ਪ੍ਰਮਾਣ ਬਣੇਗੀ। ਜੇਕਰ ਤੁਸੀਂ ਵੋਟ ਪਾਓਗੇ ਤਾਂ ਮੈਂ ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠਾਂਗਾ, ਨਹੀਂ ਤਾਂ ਨਹੀਂ।
ਤੁਸੀਂ ਸੋਚ ਰਹੇ ਹੋਵੋਗੇ ਕਿ ਮੈਨੂੰ ਹੁਣੇ ਛੱਡਿਆ ਗਿਆ ਹੈ ਅਤੇ ਮੈਂ ਅਜਿਹਾ ਕਿਉਂ ਕਹਿ ਰਿਹਾ ਹੈ। ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ ਕੇਜਰੀਵਾਲ ਚੋਰ, ਭ੍ਰਿਸ਼ਟ ਅਤੇ ਭਾਰਤ ਮਾਤਾ ਨਾਲ ਧੋਖਾ ਕੀਤਾ ਹੈ। ਮੈਂ ਦੇਸ਼ ਲਈ ਕੁਝ ਕਰਨ ਆਇਆ ਸੀ, ਜਦੋਂ ਭਗਵਾਨ ਰਾਮ 14 ਸਾਲ ਬਾਅਦ ਬਨਵਾਸ ਤੋਂ ਵਾਪਸ ਆਏ ਤਾਂ ਸੀਤਾ ਨੂੰ ਅਗਨੀ ਪ੍ਰੀਖਿਆ ਵਿੱਚੋਂ ਗੁਜ਼ਰਨਾ ਪਿਆ। ਅੱਜ ਮੈਂ ਅਗਨੀ ਪ੍ਰੀਖਿਆ ਦੇਵਾਂਗਾ।
ਅਰਵਿੰਦ ਕੇਜਰੀਵਾਲ ਵੱਲੋਂ CM ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰਨ ਮਗਰੋਂ CM ਭਗਵੰਤ ਮਾਨ ਨੇ ਕੀਤਾ ਟਵੀਟ
ਲਿਖਿਆ- ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਜੀ ਵੱਲੋਂ 2 ਦਿਨ ਬਾਅਦ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਗਿਆ ਹੈ...ਨਾਲ ਹੀ ਦਿੱਲੀ ਦੀ ਜਨਤਾ ਨੂੰ ਅਪੀਲ ਕੀਤੀ ਗਈ ਕਿ ਜੇ ਉਹ ਇਮਾਨਦਾਰ ਨੇ ਤਾਂ ਆਉਣ ਵਾਲੀਆਂ ਦਿੱਲੀ ਵਿਧਾਨਸਭਾ ਚੋਣਾਂ 'ਚ ਉਹਨਾਂ ਨੂੰ ਵੋਟ ਪਾਉਣ...ਇਹ ਗੱਲ ਇੱਕ ਇਮਾਨਦਾਰ ਤੇ ਲੋਕ ਪੱਖੀ ਸੋਚ ਵਾਲਾ ਲੀਡਰ ਹੀ ਕਹਿ ਸਕਦਾ ਹੈ...
ਅਰਵਿੰਦ ਜੀ ਦੀ ਸੋਚ ਨੂੰ ਸਲਾਮ..