Meerut Building Collapse: ਢਹਿ ਢੇਰੀ ਹੋਇਆ ਤਿੰਨ ਮੰਜ਼ਿਲਾ ਮਕਾਨ, 9 ਪਰਿਵਾਰਕ ਮੈਂਬਰਾਂ ਦੀ ਮੌਤ, ਕਈ ਜ਼ਖਮੀ
Published : Sep 15, 2024, 9:59 am IST
Updated : Sep 15, 2024, 9:59 am IST
SHARE ARTICLE
Meerut Building Collapse: Three storied building collapsed, 9 family members died, many injured
Meerut Building Collapse: Three storied building collapsed, 9 family members died, many injured

Meerut Building Collapse:15 ਘੰਟੇ ਬਾਅਦ ਵੀ ਸਥਾਨਕ ਪੁਲਿਸ ਦੇ ਨਾਲ NDRF-SDRF ਦਾ ਬਚਾਅ ਕਾਰਜ ਜਾਰੀ ਹੈ

 

Meerut Building Collapse:ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਜ਼ਾਕਿਰ ਕਲੋਨੀ ਵਿੱਚ ਇੱਕ ਤਿੰਨ ਮੰਜ਼ਿਲਾ ਮਕਾਨ ਢਹਿ ਗਿਆ। ਮਕਾਨ ਦੇ ਮਲਬੇ ਹੇਠ ਇੱਕੋ ਪਰਿਵਾਰ ਦੇ 15 ਲੋਕ ਦੱਬ ਗਏ। ਸੂਚਨਾ ਮਿਲਣ 'ਤੇ ਲੋਹੀਆ ਨਗਰ ਪੁਲਸ, ਸਥਾਨਕ ਲੋਕ, ਫਾਇਰ ਬ੍ਰਿਗੇਡ, ਐੱਸਡੀਆਰਐੱਫ-ਐੱਨਡੀਆਰਐੱਫ ਦੀ ਟੀਮ ਪਹੁੰਚੀ ਅਤੇ ਕੁਝ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ।

ਡੇਢ ਸਾਲ ਦੀ ਬੱਚੀ ਸਮੇਤ 9 ਲੋਕਾਂ ਦੀ ਮੌਤ ਹੋ ਗਈ। ਬਚਾਅ ਲਈ ਐਸਡੀਆਰਐਫ-ਐਨਡੀਆਰਐਫ ਟੀਮ ਦੇ ਨਾਲ ਸਨਿਫਰ ਕੁੱਤੇ ਵੀ ਤਾਇਨਾਤ ਕੀਤੇ ਗਏ ਸਨ। ਬਚਾਅ ਕਾਰਜ ਲਗਾਤਾਰ 15 ਘੰਟਿਆਂ ਤੋਂ ਜਾਰੀ ਹੈ। ਇੱਕ ਅਜੇ ਵੀ ਮਲਬੇ ਹੇਠ ਦੱਬਿਆ ਹੋਇਆ ਦੱਸਿਆ ਜਾ ਰਿਹਾ ਹੈ।

ਮੇਰਠ ਦੇ ਲੋਹੀਆ ਨਗਰ ਥਾਣਾ ਖੇਤਰ ਦੀ ਜ਼ਾਕਿਰ ਕਾਲੋਨੀ 'ਚ ਸ਼ਨੀਵਾਰ ਸ਼ਾਮ ਕਰੀਬ 5:15 ਵਜੇ ਇਕ 35 ਸਾਲ ਪੁਰਾਣਾ ਘਰ ਢਹਿ ਗਿਆ। ਮੁਰੰਮਤ ਨਾ ਹੋਣ ਕਾਰਨ ਮਕਾਨ ਕਾਫੀ ਖੰਡਰ ਹੋ ਚੁੱਕਾ ਸੀ।

ਮਕਾਨ ਦੇ ਮਲਬੇ ਹੇਠ 15 ਲੋਕਾਂ ਦੇ ਦੱਬੇ ਹੋਣ ਦੀ ਸੂਚਨਾ ਮਿਲਦੇ ਹੀ ਏਡੀਜੀ ਡੀਕੇ ਠਾਕੁਰ, ਕਮਿਸ਼ਨਰ ਸੇਲਵਾ ਕੁਮਾਰੀ ਜੇ, ਆਈਜੀ ਨਚੀਕੇਤਾ ਝਾਅ, ਐਸਐਸਪੀ ਵਿਪਿਨ ਟਾਡਾ, ਜ਼ਿਲ੍ਹਾ ਮੈਜਿਸਟ੍ਰੇਟ ਦੀਪਕ ਮੀਨਾ ਅਤੇ ਕਈ ਸੀਓ ਵੀ ਮੌਕੇ 'ਤੇ ਪਹੁੰਚ ਗਏ।

ਮੌਕੇ 'ਤੇ ਪਹੁੰਚੇ ਏਡੀਜੀ ਡੀਕੇ ਠਾਕੁਰ ਨੇ ਦੱਸਿਆ ਕਿ ਹਾਦਸਾ ਸ਼ਾਮ ਕਰੀਬ 5.15 ਵਜੇ ਵਾਪਰਿਆ। ਕੁਝ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਮਲਬੇ ਹੇਠ ਦੱਬਣ ਨਾਲ ਡੇਢ ਸਾਲ ਦੀ ਬੱਚੀ ਸਮੇਤ 9 ਲੋਕਾਂ ਦੀ ਮੌਤ ਹੋ ਗਈ। ਇਹ ਘਰ ਇੱਕ ਵਿਧਵਾ ਔਰਤ ਦਾ ਸੀ, ਜੋ ਆਪਣੇ ਪੁੱਤਰਾਂ ਦੇ ਪਰਿਵਾਰ ਨਾਲ ਇੱਥੇ ਰਹਿੰਦੀ ਹੈ। ਤਿੰਨ ਮੰਜ਼ਿਲਾ ਮਕਾਨ ਦੀ ਹੇਠਲੀ ਮੰਜ਼ਿਲ 'ਤੇ ਇਕ ਡੇਅਰੀ ਚੱਲਦੀ ਸੀ, ਜਿਸ ਕਾਰਨ ਕਈ ਮੱਝਾਂ ਵੀ ਮਲਬੇ ਹੇਠਾਂ ਦੱਬ ਗਈਆਂ।

ਸਥਾਨਕ ਲੋਕਾਂ ਨੇ ਦੱਸਿਆ ਕਿ ਜਿਵੇਂ ਹੀ ਮਕਾਨ ਡਿੱਗਿਆ ਤਾਂ ਸਿਲੰਡਰ ਫਟਣ ਦੀ ਆਵਾਜ਼ ਆਈ। ਅਸੀਂ ਮਲਬੇ ਹੇਠ ਦੱਬੇ ਪਰਿਵਾਰ ਨੂੰ ਬਚਾਉਣ ਲਈ ਭੱਜੇ। ਤੁਰੰਤ ਪੁਲਿਸ ਨੂੰ ਵੀ ਸੂਚਿਤ ਕੀਤਾ। ਲੇਨ ਤੰਗ ਹੋਣ ਕਾਰਨ ਜੇਸੀਬੀ ਲੇਨ ਅੰਦਰ ਨਹੀਂ ਜਾ ਸਕੀ।

ਫਾਇਰ ਬ੍ਰਿਗੇਡ ਦੀ ਟੀਮ ਨੇ ਹੱਥੀਂ ਬਚਾਅ ਸ਼ੁਰੂ ਕਰ ਦਿੱਤਾ। ਦੋ ਘੰਟੇ ਬਾਅਦ NDRF-SDRF ਮਸ਼ੀਨਾਂ ਆ ਗਈਆਂ। ਇਸ ਤੋਂ ਬਾਅਦ ਤੇਜ਼ੀ ਨਾਲ ਬਚਾਅ ਕਾਰਜ ਸ਼ੁਰੂ ਕੀਤੇ ਗਏ। 5 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ, ਜਦਕਿ 9 ਲੋਕਾਂ ਦੀ ਮੌਤ ਹੋ ਗਈ।

ਹਾਦਸੇ ਦਾ ਨੋਟਿਸ ਲੈਂਦਿਆਂ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਅਧਿਕਾਰੀਆਂ ਨੂੰ ਤੁਰੰਤ ਮੌਕੇ 'ਤੇ ਪਹੁੰਚਣ ਦੇ ਨਿਰਦੇਸ਼ ਦਿੱਤੇ ਹਨ। ਬਚਾਅ ਕਾਰਜਾਂ ਨੂੰ ਤੇਜ਼ ਕਰਨ ਅਤੇ ਹਰ ਸੰਭਵ ਮਦਦ ਮੁਹੱਈਆ ਕਰਵਾਉਣ ਲਈ ਵੀ ਕਿਹਾ।

15 ਘੰਟੇ ਬਾਅਦ ਵੀ ਸਥਾਨਕ ਪੁਲਿਸ ਦੇ ਨਾਲ NDRF-SDRF ਦਾ ਬਚਾਅ ਕਾਰਜ ਜਾਰੀ ਹੈ। ਹੁਣ ਵੀ ਇੱਕ ਵਿਅਕਤੀ ਮਲਬੇ ਹੇਠਾਂ ਦੱਬਿਆ ਹੋਇਆ ਦੱਸਿਆ ਜਾ ਰਿਹਾ ਹੈ, ਜਿਸ ਨੂੰ ਸੁੰਘਣ ਵਾਲੇ ਕੁੱਤਿਆਂ ਦੀ ਮਦਦ ਨਾਲ ਲੱਭਣ ਲਈ ਬਚਾਅ ਕਾਰਜ ਜਾਰੀ ਹੈ।

SHARE ARTICLE

ਏਜੰਸੀ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement