ਸ਼ਿਲੌਂਗ ਵਿਖੇ ਔਰਤਾਂ 'ਚ ਸਹਿਮ ਦਾ ਮਾਹੌਲ, 'ਪੜ੍ਹਦੇ ਬੱਚਿਆਂ ਨੂੰ ਵੀ ਕੀਤਾ ਜਾ ਰਿਹਾ ਤੰਗ'
Published : Oct 15, 2021, 3:28 pm IST
Updated : Oct 15, 2021, 3:28 pm IST
SHARE ARTICLE
Shillong Womens
Shillong Womens

ਮੌਜੂਦਾ ਪ੍ਰਸ਼ਾਸਨ ਵਲੋਂ  ਕੀਤਾ ਜਾ ਰਿਹਾ ਧੱਕਾ

 

ਸ਼ਿਲੌਂਗ (ਹਰਦੀਪ ਸਿੰਘ ਭੋਗਲ) - ਭਾਜਪਾ ਨਾਲ ਗੱਠਜੋੜ ਵਾਲੀ ਮੇਘਾਲਿਆ ਸਰਕਾਰ ਵਲੋਂ ਮੁੜ ਤੋਂ ਸ਼ਿਲਾਂਗ ਦੀ ਪੰਜਾਬੀ ਬਸਤੀ ਦੀ ਜ਼ਮੀਨ ਨੂੰ ਇਕ ਹਫ਼ਤੇ ਦੇ ਅੰਦਰ ਐਕਵਾਇਰ ਕਰਨ ਦੀ ਕੀਤੀ ਜਾ ਰਹੀ ਤਿਆਰੀ ਨਾਲ ਪੰਜਾਬੀ ਬਸਤੀ, ਬੜਾ ਬਾਜ਼ਾਰ ਵਿਚ ਪਿਛਲੇ ਦੋ ਸੌ ਸਾਲ ਤੋਂ ਰਹਿ ਰਹੇ ਗ਼ਰੀਬ ਸਿੱਖਾਂ ਤੇ ਪੰਜਾਬੀਆਂ (ਦਲਿਤਾਂ) ‘ਤੇ ਮੁੜ ਉਜਾੜੇ ਦੀ ਤਲਵਾਰ ਲਟਕ ਗਈ ਹੈ ਤੇ ਇਸ ਮਸਲੇ ਨੂੰ ਲੈ ਕੇ ਸਪੋਕਸਮੈਨ ਦੀ ਟੀਮ ਨੇ ਸ਼ਿਲੌਂਗ ਤੋਂ ਗਾਊਂਡ ਰਿਪੋਰਟ ਕੀਤੀ। ਇਸ ਦੌਰਾਨ ਸਪੋਕਸਮੈਨ ਦੇ ਪੱਤਰਕਾਰ ਨੇ ਉੱਥੇ ਰਹਿੰਦੀਆਂ ਬੀਬੀਆਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਦੇ ਪਰੇਸ਼ਾਨੀਆਂ ਸੁਣੀਆਂ। ਗੱਲਬਾਤ ਕਰਦੇ ਹੋਏ ਇਕ ਬੀਬੀ ਨੇ ਕਿਹਾ ਕਿ ਉਹਨਾਂ ਨਾਲ ਬਹੁਤ ਮਾੜਾ ਵਰਤਾਰਾ ਹੋ ਰਿਹਾ ਹੈ ਤੇ ਉਹ ਅੱਜ ਪੰਜਵੀਂ ਪੀੜ੍ਹੀ ਤੱਕ ਪਹੁੰਚੇ ਹੋਏ ਹਨ।

Shillong Womens Shillong Womens

ਸਭ ਤੋਂ ਨਵਾਬ ਸਿੰਘ ਫਿਰ ਤੇਜਾ ਸਿੰਘ, ਸਰੂਪ ਸਿੰਘ, ਦਿਲਬਾਗ ਸਿੰਘ ਤੇ ਅੱਜ ਅਜੇ ਸਿੰਘ ਇੱਥੇ ਵੱਸ ਰਿਹਾ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਅਪਣੀਆਂ ਐਨੀਆਂ ਪੀੜ੍ਹੀਆਂ ਇੱਥੇ ਬਿਤਾਈਆਂ ਹਨ ਤੇ ਉਹ ਅਪਣੇ ਬਚਪਨ ਤੇ ਅਪਣੀਆਂ ਹੋਰ ਪੀੜ੍ਹੀਆਂ ਨੂੰ ਛੱਡ ਕੇ ਕਿਵੇਂ ਜਾ ਸਕਦੇ ਹਨ। ਉਹਨਾਂ ਕਿਹਾ ਕਿ ਕੁੱਝ ਮਰਜ਼ੀ ਹੋ ਜਾਵੇ ਵਾਹਿਗੁਰੂ ਉਹਨਾਂ ਦੇ ਨਾਲ ਹੈ ਉਹ ਛੱਡ ਕੇ ਨਹੀਂ ਜਾਣਗੇ ਉਹਨਾਂ ਨੂੰ ਕੋਈ ਡਰ ਨਹੀਂ ਹੈ। ਉਹਨਾਂ ਕਿਹਾ ਕਿ 2018 ਵਿਚ ਸਾਡੇ ਨਾਲ ਬਹੁਤ ਮਾੜਾ ਵਰਤਾਅ ਕੀਤਾ ਗਿਆ ਕਿਉਂਕਿ ਉਸ ਸਮੇਂ ਸਾਡੀਆਂ ਦੁਕਾਨਾਂ ਆਦਿ ਸਭ ਬੰਦ ਕਰਵਾ ਜਿੱਤੀਆਂ ਸੀ ਪਰ ਬਾਬੇ ਦੀ ਮਿਹਰ ਨਾਲ ਸਾਨੂੰ 2 ਵਕਤ ਦੀ ਰੋਟੀ ਜ਼ਰੂਰ ਮਿਲ ਜਾਂਦੀ ਹੈ।

Shillong Womens Shillong Womens

ਉਹਨਾਂ ਕਿਹਾ ਇੱਥੇ ਕਈ ਲੋਕ ਵੱਸਦੇ ਨੇ ਬਿਹਾਰੀ, ਬੰਗਾਲੀ ਪਰ ਸਾਰਿਆਂ ਨਾਲ ਇਹ ਮਾੜਾ ਵਿਵਹਾਰ ਹੀ ਕਰਦੇ ਨੇ ਪਰ ਉਹਨਾਂ ਕੋਲ ਉਹ ਥੋੜ੍ਹਾ ਡਰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਾਡੇ ਕੋਲ ਸਾਡਾ ਪਿੱਛਾ ਮਜਡਬੂਤ ਹੈ। ਉਹਨਾਂ ਕਿਹਾ ਕਿ ਅਸੀਂ ਸਰਕਾਰ ਤੋਂ ਇਹੀ ਮੰਗ ਕਰਾਂਗੇ ਕਿ ਸਾਡੇ ਨਾਲ ਕੋਈ ਮਾੜਾ ਵਿਵਹਾਰ ਨਾ ਕੀਤਾ ਜਾਵੇ ਕਿਉਂਕਿ ਅਸੀਂ ਨੌਕਰੀਆਂ ਵੀ ਤਾਂ ਇਹਨਾਂ ਨਾਲ ਹੀ ਕਰਦੇ ਹਾਂ। ਇਹ ਸਾਡੇ ਪੜ੍ਹਦੇ ਬੱਚਿਆਂ ਨਾਲ ਵੀ ਛੇੜਛਾੜ ਕੀਤੀ ਜਾਂਦੀ ਹੈ। ਇਕ ਹੋਰ ਬੀਬੀ ਨੇ ਕਿਹਾ ਕਿ ਇੱਥੇ ਬਹੁਤ ਵਧੀਆ ਬਾਜ਼ਾਰ ਨੇ ਤੇ ਵਧੀਆ ਸ਼ਹਿਰ ਹੈ ਤੇ ਇਹ ਨਹੀਂ ਚਾਹੁੰਦੇ ਕਿ ਅਸੀਂ ਇੱਥੇ ਰਹੀਏ ਇਹ ਇਸ ਸ਼ਹਿਰ ਨੂੰ ਵੀ ਬਾਜ਼ਾਰ ਬਣਾਉਣਾ ਚਾਹੁੰਦੇ ਹਨ।

Shillong Womens Shillong Womens

ਉਹਨਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਹੱਕ ਦਿਓ ਅਸੀਂ ਬਣਾ ਕੇ ਦਿਖਾਵਾਂਗੇ ਪਰ ਕੁੱਝ ਲੋਕਾਂ ਨੇ ਤਾਂ ਇੱਥੇ ਪੱਕੇ ਘਰ ਬਣਾਏ ਵੀ ਹੋਏ ਨੇ ਪਰ ਜਦੋਂ ਅਸੀਂ ਬਣਾਉਣ ਲੱਗਦੇ ਹਾਂ ਤਾਂ ਕੋਈ ਨਾ ਕੋਈ ਹੰਗਾਮਾ ਕਰ ਕੇ ਕੰਮ ਰੁਕਵਾ ਦਿੰਦੇ ਹਨ। ਉਹਨਾਂ ਕਿਹਾ ਕਿ ਸਾਨੂੰ ਤੇ ਸਾਡੇ ਬੱਚਿਆਂ ਨੂੰ 10 ਵਜੇ ਤੋਂ ਬਾਅਦ ਬਾਹਰ ਨਹੀਂ ਜਾਣ ਦਿੱਤਾ ਜਾਂਦੇ ਤੇ ਸਾਡੇ ਬੱਚੇ ਜਾਂ ਕੁਆਰੀਆਂ ਕੁੜੀਆਂ ਪੜ੍ਹਨ ਲਈ ਬਾਹਰ ਜਾਂਦੀਆਂ ਵੀ ਨੇ ਤਾਂ ਸਾਨੂੰ ਇਹੀ ਡਰ ਰਹਿੰਦਾ ਹੈ ਕਿ ਉਹਨਾਂ ਨੂੰ ਕੋਈ ਕੁੱਝ ਕਰ ਨਾ ਦੇਵੇ। ਉਹਨਾਂ ਕਿਹਾ ਕਿ ਸਾਡੇ ਨਾਲ ਤਾਂ ਬਚਪਨ ਤੋਂ ਹੀ ਮਾੜਾ ਵਤੀਰਾ ਕੀਤਾ ਜਾ ਰਿਹਾ ਹੈ ਇੱਥੇ ਹੋਰ ਵੀ ਕਈ ਜਾਤਾਂ ਵਸੀਆਂ ਹੋਈਆਂ ਨੇ ਤੇ ਉਹਨਾਂ ਨਾਲ ਵੀ ਮਾਰਾ ਵਤੀਰਾ ਕੀਤਾ ਜਾਂਦਾ ਹੈ।

file photo

ਉਹਨਾਂ ਕਿਹਾ ਕਿ ਕੱਲ੍ਹ ਮਨਜਿੰਦਰ ਸਿਰਸਾ ਨੇ ਰਾਜਪਾਲ ਨਾਲ ਮੁਲਾਕਾਤ ਕੀਤੀ ਤੇ ਰਾਜਪਾਲ ਨੇ ਭਰੋਸਾ ਵੀ ਦਿਵਾਇਆ ਜਿਸ ਕਰ ਕੇ ਉਹਨਾਂ ਨੂੰ ਵੀ ਕਾਫ਼ੀ ਤਸੱਲੀ ਹੋਈ ਹੈ। ਉਹਨਾਂ ਕਿਹਾ ਕਿ ਜਦੋਂ ਵੀ ਅਸੀਂ ਪੰਜਾਬ ਜਾਂਦੇ ਹਾਂ ਉਦੋਂ ਸਿਰਫ ਇਕ ਮਹਿਮਾਨ ਦੇ ਤੌਰ 'ਤੇ ਜਾਂਦੇ ਹਾਂ ਤੇ ਇਹ ਨਹੀਂ ਹੈ ਕਿ ਸਾਡਾ ਪੰਜਾਬ ਵਿਚ ਕੁੱਝ ਨਹੀਂ ਹੈ ਉੱਤੇ ਵੀ ਸਭ ਕੁੱਝ ਹੈ ਪਰ ਅਸੀਂ ਇੱਥੇ ਰਹਿਣਾ ਚਾਹੁੰਦੇ ਹਾਂ ਕਿਉਂਕਿ ਅਸੀਂ ਜਮਪਲ ਇੱਥੋਂ ਦੇ ਹਾਂ ਸਾਡੀਆਂ ਪੁਰਾਣੀਆਂ ਪੀੜ੍ਹੀਆਂ ਇੱਥੇ ਹਨ। ਉਹਨਾਂ ਕਿਹਾ ਪੰਜਾਬੀਆਂ ਨੇ ਦੇਸ਼ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਤੇ ਜੇ ਪੰਜਾਬੀਆਂ ਨੂੰ ਹੀ ਇੱਥੋਂ ਜਾਣ ਲਈ ਕਹਿ ਦਿੱਤਾ ਜਾਵੇ ਤਾਂ ਫਿਰ ਇਹ ਤਾਂ ਜਾਿਜ਼ ਨਹੀਂ ਹੈ।   

 

SHARE ARTICLE

ਏਜੰਸੀ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement