ਦੁਰਗਾ ਵਿਸਰਜਨ ਲਈ ਜਾ ਰਹੇ ਲੋਕਾਂ ਦੇ ਇਕੱਠ ਨੂੰ ਕਾਰ ਚਾਲਕ ਨੇ ਕੁਚਲਿਆ, 4 ਦੀ ਮੌਤ, ਕਈ ਜ਼ਖ਼ਮੀ 
Published : Oct 15, 2021, 5:15 pm IST
Updated : Oct 15, 2021, 5:15 pm IST
SHARE ARTICLE
jashpur Accident
jashpur Accident

ਮ੍ਰਿਤਕ ਦੀ ਲਾਸ਼ ਰੱਖ ਕੇ ਗੁਮਲਾ-ਕਟਨੀ ਰਾਸ਼ਟਰੀ ਰਾਜਮਾਰਗ ਨੂੰ ਜਾਮ ਕਰ ਦਿੱਤਾ ਗਿਆ ਹੈ।

 

ਲਖਨਊ - ਛੱਤੀਸਗੜ੍ਹ ਦੇ ਜਸ਼ਪੁਰ ਜ਼ਿਲ੍ਹੇ ਵਿਚ ਗਾਂਜੇ ਨਾਲ ਭਰੀ ਕਾਰ 25 ਲੋਕਾਂ ਨੂੰ ਕੁਚਲਦੀ ਹੋਈ ਨਿਕਲ ਗਈ।  ਜਿਸ ਵਿਚ 4 ਲੋਕਾਂ ਦੀ ਮੌਤ ਤੇ 20 ਜ਼ਖਮੀ ਹੋ ਗਏ। ਕਈਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਦੱਸਿਆ ਗਿਆ ਕਿ ਇਹ ਭੀੜ ਪਥਲਗਾਓਂ ਵਿਚ ਦੁਰਗਾ ਵਿਸਰਜਨ ਲਈ ਇਕੱਠੀ ਹੋਈ ਸੀ। ਇੱਥੇ ਲੋਕ ਕਿਲ੍ਹੇ ਦੇ ਪੰਡਾਲਾਂ ਤੋਂ ਮਾਂ ਦੁਰਗਾ ਦੀ ਮੂਰਤੀ ਦੇ ਨਾਲ ਵਿਸਰਜਨ ਲਈ ਬਾਹਰ ਆਏ। ਇਸ ਦੌਰਾਨ ਪਿੱਛੇ ਤੋਂ ਇਕ ਤੇਜ ਰਫ਼ਤਾਰ ਗੱਡੀ ਆਈ ਤੇ ਲੋਕਾਂ ਨੂੰ ਕੁਚਲਦੀ ਹੋਈ ਲੰਘ ਗਈ। ਹਾਦਸੇ ਤੋਂ ਬਾਅਦ ਆਲੇ ਦੁਆਲੇ ਦੇ ਲੋਕਾਂ ਵਿਚ ਭਾਰੀ ਰੋਸ ਹੈ। ਇਹ ਘਟਨਾ ਪਥਲਗਾਓਂ ਥਾਣਾ ਖੇਤਰ ਦੀ ਹੈ।

file photo

ਜਾਣਕਾਰੀ ਅਨੁਸਾਰ ਇਹ ਹਾਦਸਾ ਦੁਪਹਿਰ ਕਰੀਬ 1.30 ਵਜੇ ਵਾਪਰਿਆ। ਉਸ ਸਮੇਂ ਲੋਕ 7 ਦੁਰਗਾ ਪੰਡਾਲਾਂ ਦੀਆਂ ਮੂਰਤੀਆਂ ਨੂੰ ਪਥਲਗਾਂਵ ਵਿਚ ਵਿਸਰਜਨ ਲਈ ਨਦੀ ਵਿਚ ਲੈ ਜਾ ਰਹੇ ਸਨ ਕਿ ਅਚਾਨਕ ਇੱਕ ਤੇਜ਼ ਰਫਤਾਰ ਕਾਰ ਨੇ ਵਿਸਰਜਨ ਲਈ ਜਾ ਰਹੀ ਭੀੜ ਨੂੰ ਕੁਚਲ ਦਿੱਤਾ ਜਿਸ ਵਿਚ 4 ਲੋਕਾਂ ਦੀ ਮੌਤ ਤੇ ਕਈ ਜਖ਼ਮੀ ਹੋ ਗਏ। ਇਸ ਤੋਂ ਬਾਅਦ ਕਾਰ ਸਵਾਰ ਮੌਕੇ ਤੋਂ ਫਰਾਰ ਹੋ ਗਿਆ। ਇਸ ਹਾਦਸੇ 'ਚ ਸ਼ਹਿਰ ਦੇ ਗੌਰਵ ਅਗਰਵਾਲ (21) ਦੀ ਮੌਕੇ' ਤੇ ਹੀ ਮੌਤ ਹੋ ਗਈ। ਜਦਕਿ ਬੈਂਡ ਵਜਾ ਰਹੇ 4 ਲੋਕ ਵੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ। ਘਟਨਾ ਤੋਂ ਬਾਅਦ ਮੌਕੇ 'ਤੇ ਹਫੜਾ -ਦਫੜੀ ਮਚ ਗਈ ਅਤੇ ਜ਼ਖਮੀਆਂ ਨੂੰ ਆਲੇ -ਦੁਆਲੇ ਦੇ ਲੋਕਾਂ ਨੇ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ। ਫਿਲਹਾਲ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ ਤੇ ਜਾਂਚ ਕੀਤੀ ਜਾ ਰਹੀ ਹੈ। 

File Photo

ਇਸ ਦੇ ਨਾਲ ਹੀ ਇਸ ਘਟਨਾ ਸਮੇਂ ਮੌਜੂਦ  ਚਸ਼ਮਦੀਦਾਂ ਦਾ ਕਹਿਣਾ ਹੈ ਕਿ ਕਾਰ ਦੀ ਸਪੀਡ 100 ਤੋਂ 120 ਦੇ ਕਰੀਬ ਹੋਵੇਗੀ ਅਤੇ ਇਹ ਲੋਕਾਂ ਨੂੰ ਸਿੱਧਾ ਕੁਚਲਦੀ ਹੋਈ ਲੰਘ ਗਈ। ਘਟਨਾ ਦੇ ਵਿਰੋਧ ਵਿਚ ਲੋਕਾਂ ਨੇ ਪਥਲਗਾਓਂ ਥਾਣੇ ਦਾ ਘਿਰਾਓ ਕੀਤਾ। ਇਸ ਤੋਂ ਇਲਾਵਾ ਮ੍ਰਿਤਕ ਦੀ ਲਾਸ਼ ਰੱਖ ਕੇ ਗੁਮਲਾ-ਕਟਨੀ ਰਾਸ਼ਟਰੀ ਰਾਜਮਾਰਗ ਨੂੰ ਜਾਮ ਕਰ ਦਿੱਤਾ ਗਿਆ ਹੈ। ਪੁਲਿਸ ਨੇ ਇੱਕ ਏਐਸਆਈ ਉੱਤੇ ਗਾਂਜੇ ਦੀ ਤਸਕਰੀ ਕਰਨ ਦਾ ਇਲਜ਼ਾਮ ਲਗਾਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਦੋਸ਼ੀ ਕਾਰ ਸਵਾਰ ਏਐਸਆਈ ਨਾਲ ਮਿਲ ਕੇ ਗਾਂਜੇ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਲਈ ਅਸੀਂ ਏਐਸਆਈ ਦੇ ਵਿਰੁੱਧ ਵੀ ਕਾਰਵਾਈ ਦੀ ਮੰਗ ਕਰਦੇ ਹਾਂ। 

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement