
ਮੌਕੇ 'ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ
ਗੁਰੂਗ੍ਰਾਮ - ਗੁਰੂਗ੍ਰਾਮ ਦੇ ਬਿਨੋਲਾ ਪਿੰਡ 'ਚ ਸ਼ਨੀਵਾਰ 15 ਅਕਤੂਬਰ ਨੂੰ ਸਵੇਰੇ ਤੜਕੇ ਇੱਕ ਵਾਹਨ ਕਲ-ਪੁਰਜ਼ੇ ਬਣਾਉਣ ਵਾਲੀ ਫ਼ੈਕਟਰੀ 'ਚ ਭਿਆਨਕ ਅੱਗ ਲੱਗ ਗਈ।
ਇੱਕ ਫ਼ਾਇਰ ਬ੍ਰਿਗੇਡ ਅਧਿਕਾਰੀ ਨੇ ਦੱਸਿਆ ਕਿ ਅੱਗ 'ਤੇ ਕਾਬੂ ਪਾਉਣ ਲਈ 12 ਤੋਂ ਵੱਧ ਫ਼ਾਇਰ ਟਰੱਕ ਲਗਾਏ ਗਏ, ਪਰ ਅਜੇ ਤੱਕ ਇਸ 'ਤੇ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਜਾ ਸਕਿਆ।
ਅਧਿਕਾਰੀ ਨੇ ਦੱਸਿਆ ਕਿ ਅੱਗ ਸਵੇਰੇ 4.30 ਵਜੇ ਦੇ ਕਰੀਬ ਲੱਗੀ। ਦੱਸਿਆ ਗਿਆ ਹੈ ਕਿ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਆਈਐਮਟੀ ਮਾਨੇਸਰ, ਸੈਕਟਰ-37, ਸੈਕਟਰ-29 ਅਤੇ ਭੀਮ ਨਗਰ ਕੇਂਦਰਾਂ ਤੋਂ ਵੀ ਮੌਕੇ 'ਤੇ ਭੇਜੀਆਂ ਗਈਆਂ। ਪੁਲਿਸ ਦੀ ਟੀਮ ਵੀ ਮੌਕੇ 'ਤੇ ਪਹੁੰਚ ਗਈ ਹੈ।